Monday, January 3, 2022

ਸੀਟੀ ਯੂਨੀਵਰਸਿਟੀ 'ਚ "ਏਕ ਸੰਸਕ੍ਰਿਤੀ ਐਸੀ ਬੀ"

 3rd January 2022 at 2:36 PM

  ਬਿਹਾਰ, ਯੂਪੀ ਅਤੇ ਝਾਰਖੰਡ ਨਾਈਟ" ਦਾ ਵਿਸ਼ੇਸ਼ ਆਯੋਜਨ 


ਲੁਧਿਆਣਾ
: 3 ਜਨਵਰੀ 2022: (ਕਾਰਤਿਕਾ ਸਿੰਘ//ਐਜੂਕੇਸ਼ਨ ਸਕਰੀਨ)::

ਦੇਸ਼ ਅਤੇ ਦੁਨੀਆ ਦੇ ਵੱਖ ਸੱਭਿਆਚਾਰਾਂ ਦੀ ਝਲਕ ਦੇਖਣੀ ਹੋਵੇ ਤਾਂ ਇੱਕ ਚੱਕਰ  ਫਿਰੋਜ਼ਪੁਰ ਰੋਡ ਤੇ ਸਥਿੱਤ ਸੀ ਟੀ ਯੂਨੀਵਰਸਿਟੀ ਦਾ ਲਗਾਇਆ ਜਾ ਸਕਦਾ ਹੈ। ਭਾਰਤ ਦੀ ਅਨੇਕਤਾ ਵਿਚ ਏਕਤਾ ਇਥੇ ਆ ਕੇ ਸਹਿਜੇ ਹੀ ਦੇਖੀ ਜਾ ਸਕਦੀ ਹੈ। ਇਹਨਾਂ ਸਾਰੇ ਸੱਭਿਆਚਾਰਾਂ ਦੇ ਮੁੰਡੇ ਕੁੜੀਆਂ ਇਥੇ ਪੜ੍ਹਾਈ ਕਰਨ ਲਈ ਆਏ ਹੋਏ ਹਨ ਅਤੇ ਬੜੇ ਹੀ ਪਿਆਰ ਨਾਲ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ। 

ਸੀਟੀ ਯੂਨੀਵਰਸਿਟੀ, ਲੁਧਿਆਣਾ ਸਾਰੇ ਭਾਰਤ ਤੋਂ ਵਿਦਿਆਰਥੀਆਂ ਪੜ੍ਹਨ ਆਉਂਦੇ ਹਨ , ਜਿਸਦੇ ਨਤੀਜੇ ਵਜੋਂ ਸਭਿਆਚਾਰਕ ਵਿਭਿੰਨਤਾਂ ਦੇਖਣ ਨੂੰ ਮਿਲਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ-ਸਮੇਂ 'ਤੇ ਵੱਖ-ਵੱਖ ਸੂਬਿਆਂ ਅਤੇ ਦੇਸ਼ਾਂ ਦੀ ਨੁਮਾਇੰਦਗੀ ਕਰਦੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ।

ਬਹੁ-ਸੱਭਿਆਚਾਰਕ ਪਹੁੰਚ ਨੂੰ ਮੁੱਖ ਰੱਖਦੇ ਹੋਏ, ‘ਏਕ ਸੰਸਕ੍ਰਿਤੀ ਐਸੀ ਬੀ- ਝਾਰਖੰਡ, ਯੂਪੀ ਅਤੇ ਬਿਹਾਰ ਨਾਈਟ’ ਦਾ ਆਯੋਜਨ ਕੀਤਾ ਗਿਆ। ਸਟੈਂਡਅੱਪ ਕਾਮੇਡੀ ਦੇ ਨਾਲ-ਨਾਲ ਖੇਤਰੀ ਨਾਚ, ਖੇਤਰੀ ਭੋਜਨ, ਖੇਡਾਂ ਅਤੇ ਕਵਿਤਾਵਾਂ ਰਾਹੀਂ ਸਬੰਧਤ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਇਆ। ਸਮਾਗਮ ਦੀ ਮੇਜ਼ਬਾਨੀ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅੰਮ੍ਰਿਤ ਰਾਜ ਆਨੰਦ ਅਤੇ ਪ੍ਰਿਆ ਉਪਾਧਿਆ ਨੇ ਮਨਮੋਹਕ ਅੰਦਾਜ਼ ਵਿੱਚ ਕੀਤੀ।

ਸਮਾਗਮ ਦੇ ਮੁੱਖ ਮਹਿਮਾਨ ਡਾ. ਹਰਸ਼ ਸਦਾਵਰਤੀ, ਵਾਈਸ ਚਾਂਸਲਰ, ਸੀਟੀ ਯੂਨੀਵਰਸਿਟੀ ਅਤੇ ਡਾ. ਜੇ.ਕੇ.ਸ਼ਰਮਾ, ਡਾਇਰੈਕਟਰ ਰਿਸਰਚ, ਇੰਡਸਟਰੀ ਇੰਟਰਫੇਸ ਅਤੇ ਇਨੋਵੇਸ਼ਨ, ਸੀਟੀ ਯੂਨੀਵਰਸਿਟੀ ਸਨ। ਡਾ. ਸਦਾਵਰਤੀ ਨੇ ਕਿਹਾ "ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵੀ ਜਰੂਰੀ ਹਨ ਅਤੇ ਇਸ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਨੂੰ ਭਾਵਨਾਤਮਕ ਵਿਕਾਸ, ਸਮਾਜਿਕ ਹੁਨਰ ਵਿਕਾਸ ਅਤੇ ਸਮੁੱਚੀ ਸ਼ਖਸੀਅਤ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ।" । ਇਸ ਮੌਕੇ ਡਾ: ਸਚਿਨ ਸ਼ਰਮਾ, ਡੀਨ ਵਿਦਿਆਰਥੀ ਭਲਾਈ, ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Thursday, September 23, 2021

ਖਾਲਸਾ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ ਵੈਬੀਨਾਰ

Thursday 23rd September 2021 at 06:47 PM

 ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਹੋਈ ਸਾਰਥਕ ਚਰਚਾ  


ਲੁਧਿਆਣਾ
: 22 ਸਤੰਬਰ 2021: (ਅਮ੍ਰਿਤਪਾਲ ਸਿੰਘ//ਐਜੂਕੇਸ਼ਨ ਸਕਰੀਨ)::

ਅੱਜ ਖਾਲਸਾ ਇੰਸਟੀਚਿਊਟ ਆਫ਼ ਸਿਵਲ ਅਤੇ ਅਲਾਈਡ ਸਰਵਿਸਿਜ਼ ਲੁਧਿਆਣਾ ਅਤੇ ਖਾਲਸਾ ਇੰਸਟੀਚਿਊਟ ਆਫ਼ ਕੰਪਿਊਟਰ ਅਤੇ ਇੰਜ. (ਰਜਿ) ਲੁਧਿਆਣਾ ਦੁਆਰਾ ਆਰਟੀਫਿਸ਼ਲ ਇੰਨਟੈਲੀਜੈਂਸ ਵਿਸ਼ੇ ’ਤੇ ਫਰੀ ਮੁਲਾਕਾਤ ਵੈਬੀਨਾਰ ਕਰਵਾਇਆ ਗਿਆ। ਜਿਸ ਵਿੱਚ 65 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋ. ਦੀਪਕਾ ਮਰਵਾਹਾ ਦੁਆਰਾ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਲਾਈਡਜ਼ ਦੁਆਰਾ ਸਮਝਾਇਆ ਗਿਆ। ਇਹ ਬਹੁਤ ਹੀ ਕੀਮਤੀ ਜਾਣਕਾਰੀ ਸੀ। ਵੀਰਤੀ ਜੈਨ ਅਤੇ ਇਸ਼ਾ ਵਰਮਾ ਦੁਆਰਾ ਵੈਬੀਨਾਰ ਨੂੰ ਸੰਚਾਲਿਤ ਕੀਤਾ ਗਿਆ।ਪ੍ਰੋ. ਦਿਨੇਸ਼ ਸ਼ਾਰਦਾ ਦੁਆਰਾ ਖਾਲਸਾ ਇੰਸਟੀਚਿਊਟ ਆਫ਼ ਸਿਵਲ ਅਤੇ ਅਲਾਈਡ ਸਰਵਿਿਸਜ਼ ਲੁਧਿਆਣਾ ਵਲੋਂ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਇੰਸਟੀਚਿਊਟ ਦੁਆਰਾ ਸ਼ੁਰੂ ਕੀਤੇ ਜਾਣ ਬਾਰੇ ਦੱਸਿਆ ਗਿਆ। ਅੰਤ ਵਿੱਚ ਪ੍ਰੋ. ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰੋ. ਦੀਪਕਾ ਮਰਵਾਹਾ, ਪ੍ਰੋ. ਦਿਨੇਸ਼ ਸ਼ਾਰਦਾ ਅਤੇ ਵੈਬੀਨਾਰ ਵਿੱਚ ਭਾਗ ਲੈਣ ਵਾਲੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ ਗਿਆ।

Thursday, August 26, 2021

ਸਿੱਖਿਆ ਮੰਤਰੀ ਸਿੰਗਲਾ ਦੇ ਨਿਰਦੇਸ਼ਾਂ ’ਤੇ ਵਿਸ਼ੇਸ਼ ਕਦਮ

 26th August 2021 at 3:02 PM

1400 ਤੋਂ ਵੱਧ ਸਕੂਲਾਂ ਨੂੰ ਹੋਵੇਗਾ ਫਾਇਦਾ 


ਸਾਇੰਸ ਅਤੇ ਕੰਪਿਊਟਰ ਲੈਬਜ਼ ਦਾ ਪੱਧਰ ਹੋਰ ਉੱਚਾ ਚੁੱਕਣ ਲਈ 4 ਕਰੋੜ 21 ਲੱਖ ਤੋਂ ਵੱਧ ਦੀ ਰਾਸ਼ੀ

ਚੰਡੀਗੜ: 26 ਅਗਸਤ 2021: (ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ)::

ਸੂਬੇ ਦੇ ਵੱਖ ਵੱਖ ਸਕੂਲਾਂ ਦੀਆਂ ਸਾਇੰਸ ਅਤੇ ਕੰਪਿਊਟਰ ਲੈਬਜ਼ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਨੇ 1400 ਤੋਂ ਵੱਧ ਸਕੂਲਾਂ ਲਈ 4 ਕਰੋੜ ਤੇ 21 ਲੱਖ ਤੋਂ ਵਧੇਰੇ ਰਾਸ਼ੀ ਜਾਰੀ ਕਰ ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲਾਂ ਨੂੰ ਗ੍ਰਾਂਟ ਜਾਰੀ ਕਰਨ ਬਾਰੇ ਪੱਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ ਨੇ ਜਾਰੀ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੋਂ ਬਾਅਦ ਵਿਭਾਗ ਨੇ ਇਨਾਂ ਸਕੂਲਾਂ ਦੀਆਂ ਸਾਇੰਸ ਅਤੇ ਕੰਪਿਊਟਰ ਲੈਬਜ਼ ਦੀ ਕਾਇਆ-ਕਲਪ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਸ਼ਾਨਦਾਰ ਲੈਬ ਸਹੂਲਤਾਂ ਪ੍ਰਾਪਤ ਹੋ ਸਕਣ। ਬੁਲਾਰੇ ਅਨੁਸਾਰ ਪਹਿਲੇ ਪੜਾਅ ਦੌਰਾਨ ਕੁੱਲ 1406 ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਲਈ 4,21,80,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਪੜਾਅ ਦੌਰਾਨ ਸਮਾਰਟ ਸਕੂਲਾਂ ਦੀਆਂ 554 ਸਾਇੰਸ ਅਤੇ 852 ਕੰਪਿਊਟਰ ਲੈਬਜ਼ ਦੀ ਦਿੱਖ ਬਦਲੀ ਜਾਣੀ ਹੈ। ਹੁਣ ਤੱਕ ਪੰਜਾਬ ਸਰਕਾਰ ਵੱਲੋਂ 13224 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਹੈ।

ਬੁਲਾਰੇ ਅਨੁਸਾਰ ਕੰਪਿਊਟਰ ਲੈਬਜ਼ ਵਿੱਚ ਸੁਧਾਰ ਲਿਆਉਣ ਲਈ ਅੰਮਿ੍ਰਤਸਰ ਜ਼ਿਲੇ ਦੇ ਕੁੱਲ 113 ਸਕੂਲਾਂ ਲਈ 33.90 ਲੱਖ ਰੁਪਏ, ਬਰਨਾਲਾ ਦੇ 14 ਸਕੂਲਾਂ ਲਈ 4.20 ਲੱਖ ਰੁਪਏ, ਬਠਿੰਡਾ ਦੇ 85 ਸਕੂਲਾਂ ਲਈ 25.50 ਲੱਖ ਰੁਪਏ, ਫਰੀਦਕੋਟ ਦੇ 24 ਸਕੂਲਾਂ ਲਈ 7.20 ਲੱਖ ਰੁਪਏ, ਫ਼ਤਹਿਗੜ ਸਾਹਿਬ ਦੇ 30 ਸਕੂਲਾਂ ਲਈ 9.00 ਲੱਖ ਰੁਪਏ, ਫ਼ਾਜ਼ਿਲਕਾ ਦੇ 32 ਸਕੂਲਾਂ ਲਈ 9.60 ਲੱਖ ਰੁਪਏ, ਫ਼ਿਰੋਜ਼ਪੁਰ ਦੇ 31 ਸਕੂਲਾਂ ਲਈ 9.30 ਲੱਖ ਰੁਪਏ, ਗੁਰਦਾਸਪੁਰ ਦੇ 2 ਸਕੂਲਾਂ ਲਈ 0.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਬੁਲਾਰੇ ਅਨੁਸਾਰ ਹੁਸ਼ਿਆਰਪੁਰ ਜ਼ਿਲੇ ਦੇ 63 ਸਕੂਲਾਂ ਲਈ 18.90 ਲੱਖ ਰੁਪਏ, ਜਲੰਧਰ ਦੇ 62 ਸਕੂਲਾਂ ਲਈ 18.60 ਲੱਖ ਰੁਪਏ, ਕਪੂਰਥਲਾ ਦੇ 23 ਸਕੂਲਾਂ ਲਈ 6.90 ਲੱਖ ਰੁਪਏ, ਲੁਧਿਆਣਾ ਦੇ 11 ਸਕੂਲਾਂ ਲਈ 3.30 ਲੱਖ ਰੁਪਏ, ਮਾਨਸਾ ਦੇ 22 ਸਕੂਲਾਂ ਲਈ 6.60 ਲੱਖ ਰੁਪਏ, ਮੋਗਾ ਦੇ 55 ਸਕੂਲਾਂ ਲਈ 16.50 ਲੱਖ ਰੁਪਏ, ਪਠਾਨਕੋਟ ਦੇ 35 ਸਕੂਲਾਂ ਲਈ 10.50 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ ਹੀ ਪਟਿਆਲਾ ਜ਼ਿਲੇ ਦੇ 46 ਸਕੂਲਾਂ ਲਈ 13.80 ਲੱਖ ਰੁਪਏ, ਰੂਪਨਗਰ ਦੇ 11 ਸਕੂਲਾਂ ਲਈ 3.30 ਲੱਖ ਰੁਪਏ, ਸੰਗਰੂਰ ਦੇ 45 ਸਕੂਲਾਂ ਲਈ 13.50 ਲੱਖ ਰੁਪਏ, ਐਸ.ਏ.ਐਸ. ਨਗਰ ਦੇ 33 ਸਕੂਲਾਂ ਲਈ 9.90 ਲੱਖ ਰੁਪਏ , ਐਸ.ਬੀ.ਐਸ. ਨਗਰ ਦੇ 16 ਸਕੂਲਾਂ ਲਈ 4.80 ਲੱਖ ਰੁਪਏ, ਮੁਕਤਸਰ ਦੇ 33 ਸਕੂਲਾਂ ਲਈ 9.90 ਲੱਖ ਰੁਪਏ ਅਤੇ ਤਰਨ ਤਾਰਨ ਦੇ 66 ਸਕੂਲਾਂ ਲਈ 19.80 ਲੱਖ ਰੁਪਏ ਦੀ ਗ੍ਰਾਂਟ ਜਾਰੀ  ਕੀਤੀ ਗਈ ਹੈ।

ਇਸੇ ਤਰਾਂ ਹੀ ਸਾਇੰਸ ਲੈਬਜ਼ ਦੀ ਕਾਇਆ-ਕਲਪ ਲਈ ਅੰਮਿ੍ਰਤਸਰ ਜ਼ਿਲੇ ਦੇ ਕੁੱਲ 54 ਸਕੂਲਾਂ ਲਈ 16.20 ਲੱਖ ਰੁਪਏ, ਬਰਨਾਲਾ ਦੇ 9 ਸਕੂਲਾਂ ਲਈ 2.70 ਲੱਖ ਰੁਪਏ, ਬਠਿੰਡਾ ਦੇ 25 ਸਕੂਲਾਂ ਲਈ 7.50 ਲੱਖ ਰੁਪਏ, ਫਰੀਦਕੋਟ ਦੇ 10 ਸਕੂਲਾਂ ਲਈ 3.00 ਲੱਖ ਰੁਪਏ, ਫ਼ਤਹਿਗੜ ਸਾਹਿਬ ਦੇ 9 ਸਕੂਲਾਂ ਲਈ 2.70 ਲੱਖ ਰੁਪਏ, ਫ਼ਾਜ਼ਿਲਕਾ ਦੇ 21 ਸਕੂਲਾਂ ਲਈ 6.30 ਲੱਖ ਰੁਪਏ, ਫ਼ਿਰੋਜ਼ਪੁਰ ਦੇ 37 ਸਕੂਲਾਂ ਲਈ 11.10 ਲੱਖ ਰੁਪਏ, ਗੁਰਦਾਸਪੁਰ ਦੇ 42 ਸਕੂਲਾਂ ਲਈ 12.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਬੁਲਾਰੇ ਅਨੁਸਾਰ ਹੁਸ਼ਿਆਰਪੁਰ ਜ਼ਿਲੇ ਦੇ 38 ਸਕੂਲਾਂ ਲਈ 11.40 ਲੱਖ ਰੁਪਏ, ਜਲੰਧਰ ਦੇ 72 ਸਕੂਲਾਂ ਲਈ 28.60 ਲੱਖ ਰੁਪਏ, ਕਪੂਰਥਲਾ ਦੇ 12 ਸਕੂਲਾਂ ਲਈ 3.60 ਲੱਖ ਰੁਪਏ, ਲੁਧਿਆਣਾ ਦੇ 29 ਸਕੂਲਾਂ ਲਈ 8.70 ਲੱਖ ਰੁਪਏ, ਮਾਨਸਾ ਦੇ 16 ਸਕੂਲਾਂ ਲਈ 4.80 ਲੱਖ ਰੁਪਏ, ਮੋਗਾ ਦੇ 24 ਸਕੂਲਾਂ ਲਈ 7.20 ਲੱਖ ਰੁਪਏ, ਮੁਕਤਸਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ ਪਠਾਨਕੋਟ ਦੇ 21 ਸਕੂਲਾਂ ਲਈ 6.30 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ ਹੀ ਪਟਿਆਲਾ ਜ਼ਿਲੇ ਦੇ 15 ਸਕੂਲਾਂ ਲਈ 4.50 ਲੱਖ ਰੁਪਏ, ਰੂਪਨਗਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ, ਸੰਗਰੂਰ ਦੇ 23 ਸਕੂਲਾਂ ਲਈ 6.90 ਲੱਖ ਰੁਪਏ, ਐਸ.ਏ.ਐਸ. ਨਗਰ ਦੇ 21 ਸਕੂਲਾਂ ਲਈ 6.30 ਲੱਖ ਰੁਪਏ , ਐਸ.ਬੀ.ਐਸ. ਨਗਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ ਅਤੇ ਤਰਨ ਤਾਰਨ ਦੇ 16 ਸਕੂਲਾਂ ਲਈ 4.80 ਲੱਖ ਰੁਪਏ ਦੀ ਗ੍ਰਾਂਟ ਜਾਰੀ  ਕੀਤੀ ਗਈ ਹੈ।

Wednesday, August 25, 2021

ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ

25th August 2021 at 6:03 PM

 ਮੁੱਖ ਮੰਤਰੀ ਪੰਜਾਬ 27 ਅਗਸਤ ਨੂੰ ਰੱਖਣਗੇ ਨੀਂਹ ਪੱਥਰ 

*ਯੂਨੀਵਰਸਿਟੀ ਮੌਜੂਦਾ ਵਿਦਿਅਕ ਸੈਸ਼ਨ 2021-22 ਤੋਂ ਐਲ.ਐਲ.ਬੀ. (ਟੀ.ਵਾਈ.ਸੀ.), ਬੀ.ਏ. ਐਲ.ਐਲ.ਬੀ. (ਐਫ.ਵਾਈ.ਆਈ.ਸੀ), ਬੀ.ਬੀ.ਏ. ਐਲ.ਐਲ.ਬੀ. (ਪੀ.ਆਈ.ਸੀ.), ਅਤੇ ਬੀ.ਕਾਮ ਐਲ.ਐਲ.ਬੀ. (ਐਫ.ਵਾਈ.ਆਈ.ਸੀ.) ਕਲਾਸਾਂ ਕਰੇਗੀ ਸ਼ੁਰੂ

ਚੰਡੀਗੜ੍ਹ: 25 ਅਗਸਤ 2021: (ਐਜੂਕੇਸ਼ਨ ਸਕਰੀਨ ਬਿਊਰੋ)::

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਨੂੰਨੀ ਸਿੱਖਿਆ ਦੇ ਵਿਕਾਸ ਤੇ ਪ੍ਰਗਤੀ ਲਈ ਅਤੇ ਇਸ ਖੇਤਰ ਵਿੱਚ ਵਿਸ਼ੇਸ਼ ਅਤੇ ਯੋਜਨਾਬੱਧ ਨਿਰਦੇਸ਼ਾਂ, ਸਿਖਲਾਈ ਅਤੇ ਖੋਜ ਪ੍ਰਦਾਨ ਕਰਨ ਦੇ ਉਦੇਸ਼ਾਂ ਦੀ ਪੂਰਤੀ ਦੇ ਨਾਲ ਨਾਲ ਇਸ ਨਾਲ ਸੰਬੰਧਤ ਮਾਮਲਿਆਂ ਲਈ ਇੱਕ ਸਟੇਟ ਯੂਨੀਵਰਸਿਟੀ ਦੀ ਸਥਾਪਨਾ ਕਰਨ ਦਾ ਫੈਸਲਾ ਲਿਆ ਗਿਆ ਹੈ।ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਪੰਜਾਬ ਵੱਲੋਂ 27 ਅਗਸਤ 2021 ਨੂੰ ਰੱਖਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਦਾ ਉਦੇਸ਼ ਭਾਸ਼ਣਾਂ, ਸੈਮੀਨਾਰਾਂ, ਸੰਮੇਲਨਾਂ, ਵੈਬੀਨਾਰਾਂ, ਵਰਕਸ਼ਾਪਾਂ ਅਤੇ ਕਾਨਫਰੰਸਾਂ ਦਾ ਆਯੋਜਨ ਕਰਕੇ ਕਾਨੂੰਨੀ ਗਿਆਨ ਅਤੇ ਕਾਨੂੰਨੀ ਪ੍ਰਕਿਰਿਆਵਾਂ ਅਤੇ ਰਾਸ਼ਟਰੀ ਵਿਕਾਸ ਵਿੱਚ ਇਹਨਾਂ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਤੋਂ ਇਲਾਵਾ ਇਸ ਦਾ ਉਦੇਸ਼ ਲੋਕਾਂ ਦੇ ਹਿੱਤਾਂ ਲਈ, ਜਨਤਕ ਚਿੰਤਾ ਦੇ ਵਰਤਮਾਨ ਮੁੱਦਿਆਂ ਅਤੇ ਉਨ੍ਹਾਂ ਦੇ ਕਾਨੂੰਨੀ ਪ੍ਰਭਾਵਾਂ ਦੇ ਵਿਸ਼ਲੇਸ਼ਣ ਅਤੇ ਪੇਸ਼ ਕਰਨ ਦੇ ਨਜ਼ਰੀਏ ਵਿੱਚ ਸੁਧਾਰ ਕਰਨਾ ਅਤੇ ਯੂਨੀਵਰਸਿਟੀ ਦੇ ਉਦੇਸ਼ਾਂ ਦੀ ਪੂਰਤੀ ਲਈ ਜ਼ਰੂਰੀ ਅਤੇ ਅਨੁਕੂਲ ਸਾਰੇ ਕਾਰਜ ਕਰਨਾ ਹੈ। 

ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਬਾਰ ਕੌਂਸਲ ਆਫ਼ ਇੰਡੀਆ ਤੋਂ ਲੋੜੀਂਦੀ ਮਨਜ਼ੂਰੀ ਪ੍ਰਾਪਤ ਕਰ ਲਈ ਗਈ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਦੀ ਸਥਾਪਨਾ ਲਈ ਐਕਟ 2-ਐਫ ਅਧੀਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਦੀ ਪ੍ਰਵਾਨਗੀ ਵੀ ਲੈ ਲਈ ਗਈ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਬਜਟ ਲਈ 5 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਜਿਹਨਾਂ ਵਿੱਚੋਂ ਵਿੱਤੀ ਸਾਲ 2020-21 ਵਿੱਚ ਯੂਨੀਵਰਸਿਟੀ ਨੂੰ 159.10 ਲੱਖ ਰੁਪਏ ਜਾਰੀ ਕੀਤੇ ਗਏ ਹਨ ਅਤੇ ਵਿੱਤੀ ਸਾਲ 2021-22 ਲਈ 7 ਕਰੋੜ ਰੁਪਏ ਅਲਾਟ ਕੀਤੇ ਗਏ ਹਨ। 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਮਾਰਤ ਦੇ ਨਵੀਨੀਕਰਨ ਲਈ 135.15 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ ਅਤੇ ਨਵੀਨੀਕਰਨ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਯੂਨੀਵਰਸਿਟੀ ਦੇ ਆਰਕੀਟੈਕਚਰਲ ਡਿਜ਼ਾਈਨ ਨੂੰ ਪਹਿਲਾਂ ਹੀ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਪ੍ਰਾਜੈਕਟ ਦਾ ਕੰਮ ਨਿਰਧਾਰਤ ਸਮੇਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਕੈਂਪਸ ਵਿੱਚ ਇੱਕ ਅਕਾਦਮਿਕ ਜ਼ੋਨ, ਪ੍ਰਬੰਧਕੀ ਕੰਪਲੈਕਸ, ਰਿਹਾਇਸ਼ੀ ਜ਼ੋਨ (ਰਿਹਾਇਸ਼ ਅਤੇ ਹੋਸਟਲ), ਖੇਡਾਂ ਅਤੇ ਮਨੋਰੰਜਨ ਸਹੂਲਤਾਂ ਸ਼ਾਮਲ ਹੋਣਗੀਆਂ।

ਉਹਨਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲਾਅ ਕੋਰਸਾਂ ਲਈ ਸੂਬਾ ਪੱਧਰ 'ਤੇ ਕੇਂਦਰੀਕ੍ਰਿਤ ਦਾਖ਼ਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਅਲਾਟ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਲਈ ਦਾਖਲਾ ਪ੍ਰਕਿਰਿਆ ਅਧੀਨ ਹੈ।

Tuesday, August 3, 2021

ਸ.ਸੀ.ਸੈ.ਸਕੂਲ ਮੁੰਡੀਆਂ ਕਲਾਂ ਵਿਖੇ ਬਣਵਾਇਆ ਨਵਾਂ ਸਾਇੰਸ ਬਲਾਕ

3rd August 2021 at 3:54 PM

 ਉਦਘਾਟਨ ਕੀਤਾ ਪੀ.ਵਾਈ.ਡੀ.ਬੀ. ਦੇ ਚੇਅਰਮੈਨ ਐਸ ਐਸ ਬਿੰਦਰਾ ਨੇ -                                           ਵਿਦਿਆਰਥੀਆਂ ਨੂੰ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਨ ਦਾ ਦਿੱਤਾ ਸੱਦਾ


ਲੁਧਿਆਣਾ
: 03 ਅਗਸਤ 2021: (ਐਜੂਕੇਸ਼ਨ ਸਕਰੀਨ ਬਿਊਰੋ)::
ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੁੰਡੀਆਂ ਕਲਾਂ ਦੇ ਵਿਦਿਆਰਥੀਆਂ ਨੂੰ ਨਵਾਂ ਬਣਿਆ ਸਾਇੰਸ ਬਲਾਕ ਸਮਰਪਿਤ ਕੀਤਾ।

ਸਾਇੰਸ ਬਲਾਕ ਦਾ ਉਦਘਾਟਨ ਕਰਨ ਤੋਂ ਬਾਅਦ, ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਪਹੁੰਚਯੋਗ ਅਤੇ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।

ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਨ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਲਈ ਕਿਹਾ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਕਿਉਂਕਿ ਇਹ ਵਿਦਿਆਰਥੀ ਸਾਡੀ ਕੌਮ ਦਾ ਭਵਿੱਖ ਹਨ। 

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਹੈ ਅਤੇ ਸਾਰੇ ਨੌਜਵਾਨਾਂ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਭਾਰਤ ਨੂੰ ਵਿਸ਼ਵ ਪੱਧਰ 'ਤੇ ਮਹਾਂਸ਼ਕਤੀ ਬਣਾਉਣ।

ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਬਲਾਕ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।

ਸਕੂਲ ਦੇ ਸਟਾਫ ਦੇ ਨਾਲ ਪ੍ਰਿੰਸੀਪਲ ਸੁਸ਼ੀਲ ਕੁਮਾਰ, ਹੈਪੀ ਕੌਂਸਲਰ, ਮਨਦੀਪ, ਨਿਤਿਨ ਅਰੋੜਾ, ਇਲਾਕੇ ਦੇ ਸਰਪੰਚ ਅਤੇ ਹੋਰ ਹਾਜ਼ਰ ਸਨ।

Friday, July 30, 2021

ਓਪਨ ਸਕੂਲ ਪ੍ਰਣਾਲੀ ਤਹਿਤ ਆਨ-ਲਾਈਨ ਦਾਖਲੇ ਸ਼ੁਰੂ

 30th July 2021 at 5:25 PM

 ਦਾਖਲੇ ਹੋ ਰਹੇ ਹਨ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਲਈ 

ਐਸ.ਏ.ਐਸ ਨਗਰ: 29 ਜੁਲਾਈ 2021: (ਗੁਰਜੀਤ ਬਿੱਲਾ//ਐਜੂਕੇਸ਼ਨ ਸਕਰੀਨ)::

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਓਪਨ ਸਕੂਲ ਪ੍ਰਣਾਲੀ ਤਹਿਤ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਲਈ ਆਨ-ਲਾਈਨ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2020-21 ਦੇ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in  'ਤੇ ਆਨਲਾਈਨ ਪ੍ਰਕਿਰਿਆ ਰਾਹੀਂ 'ਓਪਨ ਸਕੂਲ' ਲਿੰਕ ਤੇ ਕਲਿੱਕ ਕਰਕੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣਾ ਦਾਖਲਾ ਫ਼ਾਰਮ ਭਰ ਸਕਣਗੇ। ਇਨਾਂ ਕੋਰਸਾਂ ਲਈ ਫ਼ੀਸ ਭਰਨ ਦੀ ਵਿਧੀ ਵੀ ਆਨ-ਲਾਈਨ ਹੀ ਹੋਵੇਗੀ। ਪੰਜਾਬ ਓਪਨ ਸਕੂਲ ਦੇ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਵਿੱਚ ਬਿਨਾਂ ਲੇਟ ਫ਼ੀਸ ਤੋਂ ਦਾਖਲਾ ਲੈਣ ਦੀ ਅੰਤਿਮ ਮਿਤੀ 31 ਅਗਸਤ 2021 ਨਿਰਧਰਤ ਕੀਤੀ ਗਈ ਹੈ।

ਸਿੱਖਿਆ ਬੋਰਡ ਵੱਲੋਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਨਿਰਧਾਰਤ ਦਾਖਲਾ ਫ਼ੀਸ ਅਤੇ ਪ੍ਰੀਖਿਆ ਫ਼ੀਸ ਤੋਂ ਇਲਾਵਾ ਹੋਰ ਕੋਈ ਵੀ ਫ਼ੀਸ ਅਦਾ ਨਹੀਂ ਕਰਨੀ ਹੋਵੇਗੀ। ਦਾਖਲਿਆਂ ਅਤੇ ਫ਼ੀਸਾਂ ਜਮ੍ਹਾਂ ਕਰਵਾਉਣ ਸਬੰਧੀ ਹਾਲਾਤਾਂ ਅਨੁਸਾਰ ਕੀਤੇ ਜਾਣ ਵਾਲੀ ਕਿਸੇ ਵੀ ਤਬਦੀਲੀ ਸਬੰਧੀ ਬੋਰਡ ਦੀ ਵੈੱਬ-ਸਾਈਟ ਅਤੇ ਅਖ਼ਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ।

ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਵਿੱਚ ਦਾਖਲੇ ਲਈ ਪ੍ਰਾਸਪੈਕਟਸ ਅਤੇ ਪਾਠ- ਕ੍ਰਮ ਬੋਰਡ ਦੀ ਵੈੱਬ-ਸਾਈਟ  www.pseb.ac.in   ਤੇ ਉਪਲਬਧ ਹਨ। 

Tuesday, July 17, 2018

ਮੈਡੀਕਲ ਦਾਖਲਿਆਂ ਵਿੱਚ ਪੰਜਾਬ ਦੇ ਬੋਨਾਫਾਈਡ ਰੇਜ਼ੀਡੈਂਟਸ ਨਾਲ ਧੱਕਾ

Tue, Jul 17, 2018 at 8:29 PM
ਕਈ ਵਿਦਿਆਰਥੀ ਬਣੇ ਇੱਕੋ ਵੇਲੇ ਕਈ ਥਾਈਂ ਦਾਅਵੇਦਾਰ 
ਜਦੋਂ ਸਿੱਖਣ ਦਾ ਵੇਲਾ ਹੁੰਦਾ ਹੈ ਉਦੋਂ ਸਿੱਖਿਆ ਲੈਣਾ ਹੀ ਸਭ ਤੋਂ ਪਹਿਲਾ ਕੰਮ ਹੁੰਦਾ ਹੈ। ਇਸ ਨਾਲ ਹੀ ਇਨਸਾਨ ਦੇਸ਼ ਅਤੇ ਸਮਾਜ ਦਾ ਕੁਝ ਸਵਾਰ ਸਕਦਾ ਹੈ ਪਰ ਜੇ ਉਸਨੂੰ ਸਿੱਖਿਆ ਦੇ ਸਮੇਂ ਹੀ ਹੇਰਾਫੇਰੀਆਂ ਅਤੇ ਬੇਨਿਯਮੀਆਂ ਸਿਖਾਈਆਂ ਜਾਣ ਤਾਂ ਅੰਇਰ ਉਹ ਵਿਦਿਆਰਥੀ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਅਜਿਹੀ ਹਾਲਤ ਵਿੱਚ ਵਿਦਿਆਰਥੀ ਕੀ ਕੀ ਸਿੱਖੇਗਾ ਅਤੇ ਵੱਡਾ ਹੋ ਕੇ ਕੀ ਕੀ ਬਣੇਗਾ। ਮੈਡੀਕਲ ਸਿੱਖਿਆ ਦੀ ਅਜਿਹੀ ਨਾਜ਼ੁਕ ਹਾਲਤ ਵਿੱਚ ਕੀ ਕੀ ਹੋ ਰਿਹਾ ਹੈ ਇਸਦਾ ਖੁਲਾਸਾ ਕਰ ਰਹੇ ਸਰਗਰਮ ਪੱਤਰਕਾਰ ਉੱਤਮ ਰਾਠੌਰ। 
ਲੁਧਿਆਣਾ: 17 ਜੁਲਾਈ  2018: (ਉੱਤਮ ਕੁਮਾਰ ਰਾਠੌਰ//ਪੰਜਾਬ ਸਕਰੀਨ)::
ਪੱਤਰਕਾਰ ਉੱਤਮ ਕੁਮਾਰ ਰਾਠੌਰ 
ਪੰਜਾਬ ਦੇ ਮੈਡੀਕਲ ਕਾਲਜਾਂ 'ਚ ਚੁਣੇ ਹੋਏ ਵਿਦਿਆਰਥੀਆਂ ਦੇ ਦਾਖਲੇ ਸ਼ੁਰੂ ਹੋ ਚੁਕੇ ਹਨ ਇਸੇ ਦੌਰਾਨ ਇਕ ਅਜਿਹੀ ਲਿਸਟ ਸਾਹਮਣੇ ਆਈ ਹੈ ਜਿਸ 'ਚ ਤਕਰੀਬਨ 5 ਦਰਜਨ ਅਜਿਹੇ ਵਿਦਿਆਰਥੀ ਪੰਜਾਬ 'ਚ ਵੀ ਦਾਖਲੇ ਦੇ ਚਾਹਵਾਨ ਬਣੇ ਹੋਏ ਹੈ ਜਿਹੜੇ ਦੁੱਜੇ ਸੂਬਿਆਂ 'ਚ ਵੀ ਦਾਅਵੇਦਾਰ ਬਣੇ ਹੋਏ ਹਨ। 
ਜਿਕਰਯੋਗ ਹੈ ਕਿ ਇਕ ਉਮੀਦਵਾਰ ਇਕ ਸਮੇ 'ਚ ਇਕ ਹੀ ਸੂਬੇ ਦਾ ਬੋਨਾਫਾਇਡ ਨਿਵਾਸੀ ਹੋ ਸਕਦਾ ਹੈ। 
ਪਰ ਜੇਕਰ ਚੁਣੇ ਹੋਏ  ਵਿਦਿਆਰਥੀਆਂ ਦੀ ਲਿਸਟ ਤੇ ਇਕ ਝਾਤੀ ਮਾਰੀਏ ਤਾਂ ਉਹਨਾਂ 'ਚ ਕਈ ਦਾਖਲੇ ਦੇ ਚਾਹਵਾਨ ਪੰਜਾਬ ਦੇ ਨਾਲ ਨਾਲ ਹੋਰਨਾਂ ਸੂਬਿਆਂ ਦੇ ਵੀ ਬੋਨਾਫਾਇਡ ਨਿਵਾਸੀ ਹਨ ਤੇ ਦੂਜੇ ਸੂਬੇ ਦੀ ਚੋਣ ਸੂਚੀ ਵਿਚ ਵੀ  ਉਹਨਾਂ ਦੇ ਨਾਮ ਹਨ। 
ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਬੋਨਾਫਾਇਡ ਰੇਜ਼ੀਡੈਂਟ ਦਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਇਹ ਸਾਬਿਤ ਕਰਨ ਦੀ ਲੋੜ ਹੁੰਦੀ ਹੈ ਕਿ ਉਸਨੇ ਪਹਿਲਾਂ ਕੋਈ (ਬੋਨਾਫਾਇਡ ਰੇਜ਼ੀਡੈਂਟ) ਸਰਟੀਫਿਕੇਟ ਪ੍ਰਾਪਤ ਨਹੀਂ ਕੀਤਾ ਹੈ,
'ਕੀ ਕਹਿੰਦੇ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ'
ਇਸ ਬਾਰੇ ਜਦੋ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਬਹਾਦੁਰ ਨਾਲ ਸੰਪਰਕ ਕੀਤਾ  ਟਾ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਦਾ 59 ਕੈਂਡੀਡੇਟਸ ਦੇ ਬਾਰੇ ਸ਼ਿਕਾਇਤ ਮਿਲੀ ਹੈ, ਪਰ ਉਹਨਾਂ ਸਪਸ਼ਟ ਕੀਤਾ  ਕਿ ਇਸ ਵਿਚ ਚਾਰ ਸ਼੍ਰੇਣੀਆਂ ਦੇ ਲੋਕ ਹਨ। ਉਨ੍ਹਾਂ ਮੁਤਾਬਕ 9 ਵਿਦਿਆਰਥੀ ਛੋਟ ਸ਼੍ਰੇਣੀ ਦੇ ਹਨ, 8-9 ਵਿਦਿਆਰਥੀ ਆਲ ਇੰਡੀਆ ਕੋਟੇ ਅਧੀਨ ਹਨ, ਤਕਰੀਬਨ ਇਨ੍ਹੇ ਨੇ ਕੁ ਹੀ ਘੱਟ ਗਿਣਤੀ ਕੋਟੇ ਤਹਿਤ ਹਨ। 
ਤੇ ਬਾਕੀ 29-30 ਕੈਂਡੀਡੇਟਸ ਬੀਡੀਐਸ ਦੇ ਹਨ,ਤੇ ਜੇਕਰ ਨਿਯਮਾਂ ਅਨੁਰੂਪ ਸੂਬੇ 'ਚੋ ਬੀਡੀਐਸ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤਾਂ ਦੂਜੇ ਸੂਬਿਆਂ ਦੇ ਲੋਕ ਨੂੰ ਦਾਖਲਾ ਦਿੱਤਾ ਜਾ ਸਕਦਾ ਹੈ। 
"ਪ੍ਰਾਸਪੈਕਟਸ 'ਚ  ਹੀ ਹਨ ਆਪਸੀ  ਵਿਰੋਧੀ ਸ਼ਰਤਾਂ"
ਬਾਬਾ ਫਰੀਦ ਯੂਨੀਵਰਸਿਟੀ ਦੇ ਪ੍ਰੇਸਪੇਕਟਸ ਅਨੁਸਾਰ ਕੈਂਡੀਡੇਟ ਪੰਜਾਬ ਦਾ ਬੋਨਾਫਾਇਡ ਰੇਜ਼ੀਡੈਂਟ ਹੋਣਾ ਚਾਹੀਦਾ ਹੈ ਤੇ ਉਸਨੇ ਪੰਜਾਬ ਤੋਂ ਹੀ ਗਿਆਰਵੀਂ ਤੇ ਬਾਰਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਜਦੋਂ ਇਸ ਬਾਰੇ ਡਾਕਟਰ ਰਾਜਬਹਾਦੁਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ  ਨੇ ਪੰਜਾਬ 'ਚ 5 ਸਾਲ ਪੜ੍ਹਾਈ ਕੀਤੀ ਹੋਵੇ, ਜਾ ਇਸ ਪ੍ਰੀਖਿਆ ਦੀ ਤਿਆਰੀ ਵਜੋਂ ਪੰਜਾਬ 'ਚ 2 ਸਾਲ ਪੜ੍ਹਾਈ ਕੀਤੀ ਹੋਵੇ ਉਸ ਵਿਦਿਆਰਥੀ 'ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। 
"ਇਸ ਲਈ ਮਾਮਲੇ ਅਦਾਲਤਾਂ 'ਚ ਜਾ ਰਹੇ ਨੇ'
ਇਸ ਬਾਰੇ ਬੋਲਦੇ ਹੋਏ ਆਲ ਇੰਡੀਆ ਮੈਡੀਕਲ ਐਸੋਸ਼ੀਏਸ਼ਨ ਸੇ ਸਾਬਕਾ ਉਪ-ਪ੍ਰਧਾਨ ਡਾ ਓ ਪੀ ਐਸ ਕਾਂਡੇ ਕਹਿੰਦੇ ਹਨ ਕਿ ਇਕ ਪਾਸੇ ਟਾ ਪੰਜਾਬ ਬੋਨਾਫਾਇਡ ਰੇਜ਼ੀਡੈਂਟ ਸਰਟੀਫਿਕੇਟ ਦੇ ਨਾਲ ਗਿਆਰਵੀਂ ਤੇ ਬਾਰਵੀਂ ਦੀ ਪੜ੍ਹਾਈ ਪੰਜਾਬ ਤੋਂ ਕੀਤੀ ਹੋਣ ਦੀ ਸ਼ਰਤ ਹੈ, ਦੂਜੇ ਪਾਸੇ ਇਸੇ ਪ੍ਰੋਸਪੇਕਟਸ 'ਚ ਇਸ ਸ਼ਰਤ ਤੋਂ ਢਿੱਲ ਦਿੱਤੀ ਹੋਈ ਹੈ, ਇਸ ਲਈ ਲੋਕਾਂ ਵਿਚ ਇਸ ਤਰ੍ਹਾਂ ਸਵਾਲ ਖੜੇ ਹੋਣਾ ਲਾਜ਼ਮੀ ਹੈ, ਇਹੀ ਕਾਰਨ ਹੈ ਕਿ ਹਰ ਸਾਲ ਮੈਡੀਕਲ ਦਾਖਲੇ ਦੇ  ਮਾਮਲੇ ਅਦਾਲਤਾਂ ਵਿੱਚ ਜਾਂਦੇ ਹਨ। 
ਦੋ ਥਾਂ ਬੋਨਾਫਾਈਡ ਰੇਜ਼ੀਡੈਂਟ ਸਰਟੀਫਿਕੇਟ ਪ੍ਰਾਪਤ ਕਰਨ ਗ਼ਲਤ ਹੈ
ਡਾ ਕਾਂਡੇ ਨੇ ਕਿਹਾ ਜੇਕਰ ਕੋਈ ਬੰਦਾ ਇਕ ਸੂਬੇ ਦਾ ਬੋਨਾਫਾਇਡ ਰੇਜ਼ੀਡੈਂਟ ਸਰਟੀਫਿਕੇਟ ਹੋਣ ਦਾ ਪੁੱਤਰ ਪੇਸ਼ ਕਰਦਾ ਹੈ ਅਤੇ ਉਸੇ ਬੰਦੇ ਦਾ ਨਾਂ ਦੂਜੇ ਸੂਬੇ ਵਿਚ ਵੀ ਬੋਨਾਫਾਈਡ ਰੇਜ਼ੀਡੈਂਟ ਵਜੋਂ ਦਰਜ਼ ਹੈ ਤਾਂ ਉਸਨੇ ਨਿਯਮਾਂ ਨੂੰ ਤੋੜ ਕੇ ਕਿਸੇ ਇਕ ਥਾਂ ਤੋਂ ਗ਼ਲਤ ਪ੍ਰਮਾਣ ਪੱਤਰ ਬਣਾਇਆ ਹੈ ਜੋ ਕਿ ਕਨੂੰਨੀ ਤੌਰ ਤੇ ਜੁਰਮ ਹੈ। 
ਪੰਜਾਬ ਦੇ ਬੋਨਾਫਾਈਡ ਰੇਜ਼ੀਡੈਂਟ ਨਾਲ ਧੱਕਾ ਹੈ
ਡਾਕਟਰ ਕਾਂਡੇ ਨੇ ਕਿਹਾ ਕਿ ਇਸਤੋਂ ਇਲਾਵਾ ਇਸ ਤਰ੍ਹਾਂ ਦੇ ਗ਼ਲਤ ਸਰਟੀਫਿਕੇਟ ਪੇਸ਼ ਕਰਨ ਵਾਲਾ ਘਟੋ ਘਟ ਦੋ ਸੂਬਿਆਂ 'ਚ ਸੀਟ ਲੈਣ ਲਈ ਦਾਵਾ ਪੇਸ਼ ਕਰਦਾ ਹੈ, ਜੇਕਰ ਕੋਈ ਦੂਜੇ ਸੂਬੇ ਵਿਚ ਗ਼ਲਤ ਸਰਟੀਫਿਕੇਟ ਦੇ ਅਧਾਰ ਤੇ ਸੀਟ ਲੈ ਲੈਂਦਾ ਹੈ ਤਾਂ ਉਹ ਉਸ ਸੂਬੇ ਦੇ ਬੋਨਾਫਾਈਡ ਰੇਜ਼ੀਡੈਂਟ ਨਾਲ ਧੱਕਾ ਕਰਦਾ ਹੈ। 
ਸਰਟੀਫਿਕੇਟ ਦੀ ਪੜਤਾਲ ਹੋਣੀ ਚਾਹੀਦੀ-ਆਈ ਐਮ ਏ ਪ੍ਰਧਾਨ
ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਪ੍ਰਧਾਨ ਜਿਤੇਂਦਰ ਕਾਂਸਲ ਨੇ ਕਿਹਾ ਕਿ ਇਕ ਬੰਦਾ ਇਕ ਸਮੇ ਦੋ ਅਲੱਗ ਅਲੱਗ ਸੂਬਿਆਂ ਦਾ ਬੋਨਾਫਾਇਡ ਰੈਜ਼ੀਡੈਂਟ ਨਹੀਂ ਹੋ ਸਕਦਾ, ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਸਾਰੇ ਸਰਟੀਫਿਕੇਟਸ ਦੀ ਨਿਯਮਾਂ ਅਨੁਸਾਰ ਪੜਤਾਲ ਹੋਣੀ ਚਾਹੀਦੀ ਹੈ। 

ਮਰਹੂਮ ਬਲਵਿੰਦਰ ਸਿੰਘ ਦੀ ਯਾਦ ਵਿਚ ਵਿਸ਼ੇਸ਼ ਉਪਰਾਲਾ

Received on Sunday 19th October 2025 at 14:18 WhatsApp Regarding Union Meeting ਦੀਵਾਲ਼ੀ ਦੇ ਤਿਓਹਾਰ ਮੌਕੇ  ਮਿਠਾਈ ਵੰਡੀ ਭੀਖੀ : 19 ਅਕਤੂਬਰ 2025 : ( ਹ...