Thursday, September 23, 2021

ਖਾਲਸਾ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ ਵੈਬੀਨਾਰ

Thursday 23rd September 2021 at 06:47 PM

 ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਹੋਈ ਸਾਰਥਕ ਚਰਚਾ  


ਲੁਧਿਆਣਾ
: 22 ਸਤੰਬਰ 2021: (ਅਮ੍ਰਿਤਪਾਲ ਸਿੰਘ//ਐਜੂਕੇਸ਼ਨ ਸਕਰੀਨ)::

ਅੱਜ ਖਾਲਸਾ ਇੰਸਟੀਚਿਊਟ ਆਫ਼ ਸਿਵਲ ਅਤੇ ਅਲਾਈਡ ਸਰਵਿਸਿਜ਼ ਲੁਧਿਆਣਾ ਅਤੇ ਖਾਲਸਾ ਇੰਸਟੀਚਿਊਟ ਆਫ਼ ਕੰਪਿਊਟਰ ਅਤੇ ਇੰਜ. (ਰਜਿ) ਲੁਧਿਆਣਾ ਦੁਆਰਾ ਆਰਟੀਫਿਸ਼ਲ ਇੰਨਟੈਲੀਜੈਂਸ ਵਿਸ਼ੇ ’ਤੇ ਫਰੀ ਮੁਲਾਕਾਤ ਵੈਬੀਨਾਰ ਕਰਵਾਇਆ ਗਿਆ। ਜਿਸ ਵਿੱਚ 65 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋ. ਦੀਪਕਾ ਮਰਵਾਹਾ ਦੁਆਰਾ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਲਾਈਡਜ਼ ਦੁਆਰਾ ਸਮਝਾਇਆ ਗਿਆ। ਇਹ ਬਹੁਤ ਹੀ ਕੀਮਤੀ ਜਾਣਕਾਰੀ ਸੀ। ਵੀਰਤੀ ਜੈਨ ਅਤੇ ਇਸ਼ਾ ਵਰਮਾ ਦੁਆਰਾ ਵੈਬੀਨਾਰ ਨੂੰ ਸੰਚਾਲਿਤ ਕੀਤਾ ਗਿਆ।ਪ੍ਰੋ. ਦਿਨੇਸ਼ ਸ਼ਾਰਦਾ ਦੁਆਰਾ ਖਾਲਸਾ ਇੰਸਟੀਚਿਊਟ ਆਫ਼ ਸਿਵਲ ਅਤੇ ਅਲਾਈਡ ਸਰਵਿਿਸਜ਼ ਲੁਧਿਆਣਾ ਵਲੋਂ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਇੰਸਟੀਚਿਊਟ ਦੁਆਰਾ ਸ਼ੁਰੂ ਕੀਤੇ ਜਾਣ ਬਾਰੇ ਦੱਸਿਆ ਗਿਆ। ਅੰਤ ਵਿੱਚ ਪ੍ਰੋ. ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰੋ. ਦੀਪਕਾ ਮਰਵਾਹਾ, ਪ੍ਰੋ. ਦਿਨੇਸ਼ ਸ਼ਾਰਦਾ ਅਤੇ ਵੈਬੀਨਾਰ ਵਿੱਚ ਭਾਗ ਲੈਣ ਵਾਲੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ ਗਿਆ।

No comments:

Post a Comment

ਹੈਂਡਸ-ਆਨ ਫਾਇਰ ਸੇਫਟੀ ਵਰਕਸ਼ਾਪ

 From T R R on 20th Aug 2025 at 4:58 PM Regarding Workshop on Fire Safety ਕੇਪੀ ਫਾਇਰ ਸੇਫਟੀ ਸਲਿਊਸ਼ਨਜ਼ ਦੇ ਸਹਿਯੋਗ ਨਾਲ ਹੋਇਆ ਇਹ ਆਯੋਜਨ  ਲੁਧਿਆਣਾ : 20 ...