Monday, January 3, 2022

ਸੀਟੀ ਯੂਨੀਵਰਸਿਟੀ 'ਚ "ਏਕ ਸੰਸਕ੍ਰਿਤੀ ਐਸੀ ਬੀ"

 3rd January 2022 at 2:36 PM

  ਬਿਹਾਰ, ਯੂਪੀ ਅਤੇ ਝਾਰਖੰਡ ਨਾਈਟ" ਦਾ ਵਿਸ਼ੇਸ਼ ਆਯੋਜਨ 


ਲੁਧਿਆਣਾ
: 3 ਜਨਵਰੀ 2022: (ਕਾਰਤਿਕਾ ਸਿੰਘ//ਐਜੂਕੇਸ਼ਨ ਸਕਰੀਨ)::

ਦੇਸ਼ ਅਤੇ ਦੁਨੀਆ ਦੇ ਵੱਖ ਸੱਭਿਆਚਾਰਾਂ ਦੀ ਝਲਕ ਦੇਖਣੀ ਹੋਵੇ ਤਾਂ ਇੱਕ ਚੱਕਰ  ਫਿਰੋਜ਼ਪੁਰ ਰੋਡ ਤੇ ਸਥਿੱਤ ਸੀ ਟੀ ਯੂਨੀਵਰਸਿਟੀ ਦਾ ਲਗਾਇਆ ਜਾ ਸਕਦਾ ਹੈ। ਭਾਰਤ ਦੀ ਅਨੇਕਤਾ ਵਿਚ ਏਕਤਾ ਇਥੇ ਆ ਕੇ ਸਹਿਜੇ ਹੀ ਦੇਖੀ ਜਾ ਸਕਦੀ ਹੈ। ਇਹਨਾਂ ਸਾਰੇ ਸੱਭਿਆਚਾਰਾਂ ਦੇ ਮੁੰਡੇ ਕੁੜੀਆਂ ਇਥੇ ਪੜ੍ਹਾਈ ਕਰਨ ਲਈ ਆਏ ਹੋਏ ਹਨ ਅਤੇ ਬੜੇ ਹੀ ਪਿਆਰ ਨਾਲ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ। 

ਸੀਟੀ ਯੂਨੀਵਰਸਿਟੀ, ਲੁਧਿਆਣਾ ਸਾਰੇ ਭਾਰਤ ਤੋਂ ਵਿਦਿਆਰਥੀਆਂ ਪੜ੍ਹਨ ਆਉਂਦੇ ਹਨ , ਜਿਸਦੇ ਨਤੀਜੇ ਵਜੋਂ ਸਭਿਆਚਾਰਕ ਵਿਭਿੰਨਤਾਂ ਦੇਖਣ ਨੂੰ ਮਿਲਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ-ਸਮੇਂ 'ਤੇ ਵੱਖ-ਵੱਖ ਸੂਬਿਆਂ ਅਤੇ ਦੇਸ਼ਾਂ ਦੀ ਨੁਮਾਇੰਦਗੀ ਕਰਦੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ।

ਬਹੁ-ਸੱਭਿਆਚਾਰਕ ਪਹੁੰਚ ਨੂੰ ਮੁੱਖ ਰੱਖਦੇ ਹੋਏ, ‘ਏਕ ਸੰਸਕ੍ਰਿਤੀ ਐਸੀ ਬੀ- ਝਾਰਖੰਡ, ਯੂਪੀ ਅਤੇ ਬਿਹਾਰ ਨਾਈਟ’ ਦਾ ਆਯੋਜਨ ਕੀਤਾ ਗਿਆ। ਸਟੈਂਡਅੱਪ ਕਾਮੇਡੀ ਦੇ ਨਾਲ-ਨਾਲ ਖੇਤਰੀ ਨਾਚ, ਖੇਤਰੀ ਭੋਜਨ, ਖੇਡਾਂ ਅਤੇ ਕਵਿਤਾਵਾਂ ਰਾਹੀਂ ਸਬੰਧਤ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਇਆ। ਸਮਾਗਮ ਦੀ ਮੇਜ਼ਬਾਨੀ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅੰਮ੍ਰਿਤ ਰਾਜ ਆਨੰਦ ਅਤੇ ਪ੍ਰਿਆ ਉਪਾਧਿਆ ਨੇ ਮਨਮੋਹਕ ਅੰਦਾਜ਼ ਵਿੱਚ ਕੀਤੀ।

ਸਮਾਗਮ ਦੇ ਮੁੱਖ ਮਹਿਮਾਨ ਡਾ. ਹਰਸ਼ ਸਦਾਵਰਤੀ, ਵਾਈਸ ਚਾਂਸਲਰ, ਸੀਟੀ ਯੂਨੀਵਰਸਿਟੀ ਅਤੇ ਡਾ. ਜੇ.ਕੇ.ਸ਼ਰਮਾ, ਡਾਇਰੈਕਟਰ ਰਿਸਰਚ, ਇੰਡਸਟਰੀ ਇੰਟਰਫੇਸ ਅਤੇ ਇਨੋਵੇਸ਼ਨ, ਸੀਟੀ ਯੂਨੀਵਰਸਿਟੀ ਸਨ। ਡਾ. ਸਦਾਵਰਤੀ ਨੇ ਕਿਹਾ "ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵੀ ਜਰੂਰੀ ਹਨ ਅਤੇ ਇਸ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਨੂੰ ਭਾਵਨਾਤਮਕ ਵਿਕਾਸ, ਸਮਾਜਿਕ ਹੁਨਰ ਵਿਕਾਸ ਅਤੇ ਸਮੁੱਚੀ ਸ਼ਖਸੀਅਤ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ।" । ਇਸ ਮੌਕੇ ਡਾ: ਸਚਿਨ ਸ਼ਰਮਾ, ਡੀਨ ਵਿਦਿਆਰਥੀ ਭਲਾਈ, ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਲੁਧਿਆਣਾ ਦੇ ਪ੍ਰਿੰਸੀਪਲਾਂ ਦਾ ਸਨਮਾਨ

Friday: 5th April 2024 at 5:09 PM ਜੀ-20 ਸਕੂਲ ਕਨੈਕਟ ਲੀਡਰਸ਼ਿਪ ਸਮਿਟ ਅਵਾਰਡਸ ਦੀ ਕੀਤੀ ਮੇਜ਼ਬਾਨੀ ਲੁਧਿਆਣਾ : 5 ਅਪ੍ਰੈਲ 2024 : ( ਸ਼ੀਬਾ ਸਿੰਘ // ਐਜੂਕੇਸ਼ਨ ਸਕਰ...