Showing posts with label Jalandhar School. Show all posts
Showing posts with label Jalandhar School. Show all posts

Friday, May 11, 2018

ਜਲੰਧਰ ਸਕੂਲ ਵਿੱਚ ਵੀ ਬੱਚਿਆਂ ਨੇ ਲਗਵਾਏ ਐਮ.ਆਰ.ਇੰਜੈਕਸ਼ਨ

Fri, May 11, 2018 at 3:57 PM
400 ਬੱਚਿਆਂ ਨੇ ਲਗਵਾਏ ਐਮ.ਆਰ. ਇੰਜੈਕਸ਼ਨ 
ਜਲੰਧਰ: 11 ਮਈ 2018: (ਰਾਜਪਾਲ ਕੌਰ//ਸਿੱਖਿਆ ਸਕਰੀਨ)::
ਸਿਹਤ ਵਿਭਾਗ ਵਲੋਂ ਮੀਸਲਸ ਅਤੇ ਰੂਬੇਲਾ ਜਿਹੀ ਖਤਰਨਾਕ ਬਿਮਾਰੀਆਂ ਤੋਂ ਦੇਸ਼ ਨੂੰ ਸੁਰੱਖਿਅਤ ਕਰਨ ਲਈ ਜਿਹੜਾ ਟੀਕਾਕਰਣ ਅਭਿਆਨ ਸ਼ੁਰੂ ਕੀਤਾ ਗਿਆ ਹੈ,ਇਸ  ਅਭਿਆਨ ਨੇ ਅਫਵਾਹਾਂ ਦੇ ਵਿੱਚ ਦੱਬ ਕੇ ਲੋਕਾਂ ਨੂੰ ਥੋੜਾ ਸ਼ੰਕਾ ਵਿੱਚ ਤਾਂ ਪਾ ਦਿੱਤਾ ,ਪਰ ਸਾਡੇ ਦੇਸ਼ ਦੇ ਸਿੱਖਿਅਤ ਵਰਗ ਅਤੇ ਨਿਪੁੰਨ ਡਾਕਟਰਾਂ  ਰੱਲ ਕੇ ਇਸ ਨੂੰ ਸਫਲ ਬਣਾਉਣ ਅਤੇ ਸਮਾਜ ਨੂੰ ਰੋਗਮੁਕਤ ਕਰਨ ਲਈ ਜਤਨਸ਼ੀਲ ਰਹੇ। ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਡਾਕਟਰ ਊਸ਼ਾ ਕੁਮਾਰੀ ਐਸ.ਐਮ.ਓ,ਕਰਤਾਰਪੁਰ ਦੀ ਅਗਵਾਈ ਵਿੱਚ ਡਾਕਟਰ ਹੇਮੰਤ ਮਲਹੋਤਰਾ ਆਪਣੀ ਪੂਰੀ ਟੀਮ ਦੇ ਨਾਲ ਸਵੇਰੇ 9:30 ਵਜੇ ਜਲੰਧਰ ਸਕੂਲ ,ਗਦਾਈਪੁਰ ਵਿਖੇ ਪਹੁੰਚੇ।ਇਥੇ ਉਹਨਾਂ ਲਗਭਗ 400 ਬੱਚਿਆਂ ਨੂੰ ਐਮ.ਆਰ.ਟੀਕਾ ਲਗਵਾ ਕੇ ਸਭ ਨੂੰ ਸਿਹਤਮੰਦ ਜੀਵਨ ਜਿਉਣ ਦਾ ਸੰਦੇਸ਼ ਦਿੱਤਾ। 
ਇਸ ਦੌਰਾਨ ਸਕੂਲ ਵਿੱਚ ਮਾਂ-ਦਿਵਸ ਦਾ ਪਰੋਗਰਾਮ ਚਲ ਰਿਹਾ ਸੀ। ਇਸ ਮੌਕੇ ਤੇ ਬੱਚਿਆਂ ਨੇ ਆਪਣੀ ਮਾਂ ਨੂੰ ਸਮਰਪਿਤ ਵਿਚਾਰ, ਗੀਤ, ਕਵਿਤਾ, ਸਕਿੱਟ ਅਤੇ ਡਾਂਸ ਆਦਿ ਵਿੱਚ ਆਪਣੀ ਕਲਾਕਾਰੀ ਪੇਸ਼ ਕੀਤੀ ਅਤੇ ਸਾਰਾ ਮਾਹੌਲ ਅਨੰਦਮਈ ਹੋ ਗਿਆ। ਇਸ ਤਰਾਂ ਲੱਗ ਰਿਹਾ ਸੀ ਛੋਟੇ-ਵੱਡੇ ਸਾਰੇ ਆਪਣੀ ਮਾਂ ਦੀ ਗੋਦ ਦਾ ਨਿੱਘ ਮਾਣ ਰਹੇ ਹੋਣ। ਬੱਚੇ ਅੰਦਰੋਂ ਟੀਕਾ ਲਵਾ ਕੇ ਬਾਹਰ ਆਉਂਦੇ ਅਤੇ ਬਾਹਰ ਆ ਕੇ ਸਮਾਗਮ ਦੇ ਨਜ਼ਾਰੇ ਲੈਣ ਲੱਗ ਜਾਂਦੇ। ਵਿਦਿਆਰਥੀਆਂ ਨੇ ਸਮਾਗਮ ਦੇ ਅਖੀਰ ਤੱਕ ਨੱਚਣ-ਟੱਪਣ ਦਾ ਪ੍ਰੋਗਰਾਮ ਵੀ ਜਾਰੀ ਰੱਖਿਆ। ਟੀਕੇ ਲਵਾ ਕੇ ਬੱਚੇ ਇਸ ਤਰਾਂ ਖੁਸ਼ ਹੋ ਰਹੇ ਸੀ ਜਿਵੇਂ ਇਹਨਾਂ ਨੂੰ ਪਤਾ ਨਹੀਂ ਕਿਹੜਾ ਇਨਾਮ ਮਿਲ ਗਿਆ ਹੋਵੇ। ਖਾਸ ਗੱਲ ਇਹ ਸੀ ਇਹਨਾਂ ਬੱਚਿਆਂ ਨੂੰ ਵੇਖ ਕੇ ਅਤੇ ਇਥੋਂ ਦਾ ਖੁਸ਼ਨੁਮਾ ਮਾਹੌਲ ਵੇਖ ਕੇ ਜਿਹਨਾਂ ਨੇ ਆਪਣੇ ਸਕੂਲਾਂ ਤੋਂ ਡਰ ਕੇ ਟੀਕੇ ਨਹੀਂ ਸੀ ਲੁਆਏ। ਉਹਨਾਂ ਨੇ ਵੀ ਇਥੇ ਆਪਣੇ ਮਾਤਾ-ਪਿਤਾ ਨਾਲ ਆ ਕੇ ਟੀਕੇ ਲੁਆ ਕੇ ਡਾਕਟਰ ਸਾਹਿਬ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ। 
                                                     ਖੇਡ-ਖੇਡ ਵਿੱਚ ਸਮਾਗਮ ਦਾ ਅਨੰਦ ਮਾਣਦੇ,ਨੱਚਦੇ-ਟੱਪਦੇ,ਹੰਸਦੇ-ਖੇਡਦੇ ਕਦੋਂ ਟੀਕੇ ਲੱਗ ਗਏ ,ਪਤਾ ਨਹੀਂ ਚੱਲਿਆ।ਨਿੱਕੇ ਬੱਚਿਆਂ ਨੂੰ ਟੌਫੀਆਂ ਵੀ ਵੰਡੀਆਂ ਗਈਆਂ। ਮੁੱਖ-ਅਧਿਆਪਕਾ ਰਾਜਪਾਲ ਕੌਰ ਅਤੇ ਜਲੰਧਰ ਵਿੱਦਿਅਕ ਸੋਸਾਇਟੀ ਦੇ ਚੇਅਰਮੈਨ ਪਲਵਿੰਦਰ ਸਿੰਘ ਨੇ ਡਾਕਟਰ ਸਾਹਿਬ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਮਾਂ ਦਿਵਸ ਦੀ ਵਧਾਈ ਦਿੰਦੇ ਹੋਏ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਚੰਗੇ ਰਾਹ ਤੇ ਚੱਲਣ ਦਾ ਸੰਦੇਸ਼ ਦਿੱਤਾ।ਡਾਕਟਰ ਹੇਮੰਤ ਮਲਹੋਤਰਾ ਨੇ ਭੀ ਬੱਚਿਆਂ ਨੂੰ ਸਿਹਤਮੰਦ ਰਹਿਣ ਅਤੇ ਮਾਤਾ-ਪਿਤਾ ਦਾ ਅਸ਼ੀਰਵਾਦ ਪ੍ਰਾਪਤ ਕਰ ਜੀਵਨ ਵਿੱਚ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਜਯੋਤੀ ਸੁਮਨ ,ਨੀਤੂ ਦੇਵੀ (ਏ.ਐਨ.ਐਮ) ਰਮਨਦੀਪ ਕੌਰ, ਰਾਜ ਰਾਣੀ (ਆਸ਼ਾ ਵਰਕਰ),
ਸੁਦਰਸ਼ਨ ਜੀ (ਐਲ.ਟੀ), ਉਰਮਿਲ ਗਿੱਲ (ਐਲ.ਐਚ.ਵੀ) ਅਤੇ ਸਕੂਲ ਦੇ ਸਮੁਚੇ ਸਟਾਫ ਮੇਂਬਰ ਹਾਜਰ ਸਨ। ਇਸ ਪਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਮੈਡਮ ਮੀਨਾਕਸ਼ੀ ਅਤੇ ਕਸ਼ਿਸ਼ ਬਰਮਨ ਨੇ ਕੀਤਾ। 

Saturday, April 14, 2018

ਜਲੰਧਰ ਸਕੂਲ ਵਿਖੇ ਵਿਸਾਖੀ ਮੌਕੇ ਵਿਸ਼ੇਸ਼ ਸਮਾਗਮ

Fri, Apr 13, 2018 at 7:17 PM
ਧੂਮਧਾਮ ਨਾਲ ਮਨਾਇਆ ਖਾਲਸਾ ਸਾਜਨਾ ਦਿਵਸ ਅਤੇ ਨਵਾਂ ਸਾਲ
ਜਲੰਧਰ: 13 ਅਪਰੈਲ 2018: (ਸਿੱਖਿਆ ਸਕਰੀਨ ਟੀਮ)::
ਜਲੰਧਰ ਸਕੂਲ ਵਿਖੇ ਵਿਸਾਖੀ ਦੇ ਮੌਕੇ ਤੇ ਜਲੰਧਰ ਵਿੱਦਿਅਕ ਸੋਸਾਇਟੀ ਵਲੋਂ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਇਕ ਸ਼ਾਨਦਾਰ ਅਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੇ ਗਿੱਦਾ,ਭੰਗੜਾ,ਸਕਿਟ ,ਕਵਿਤਾ ,ਗੀਤ ਅਤੇ ਮਾਰਸ਼ਲ-ਆਰਟ  ਦੀਆਂ ਕਲਾਵਾਂ ਵਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਨੰਨ੍ਹੇ-ਮੁੰਨੇ ਬੱਚਿਆਂ ਨੇ ਤਾ ਵੈਲਕਮ ਸੋਂਗ ਤੇ ਡਾਂਸ ਵਿਖਾ ਕੇ ਸਭ ਦਾ ਮੰਨ ਮੋਹ ਲਿਆ। ਅਧਿਆਪਿਕਾ ਜਸਬੀਰ ਕੌਰ ਅਤੇ ਮੀਨਾਕਸ਼ੀ ਨੇ ਸਟੇਜ ਦਾ ਸਾਰਾ ਪਰਬੰਧ ਬੜੇ ਹੀ ਸੁਚੱਜੇ ਢੰਗ ਨਾਲ ਸੰਭਾਲਿਆ। ਮੁੱਖਅਧਿਆਪਕਾ ਰਾਜਪਾਲ ਕੌਰ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਵਿਸਾਖੀ ਦੇ ਮਹਾਤਮ ਨੂੰ ਦੱਸਦੇ ਹੋਏ ਕਿਹਾ ਕਿ ਕਿਵੇਂ ਅਸੀਂ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਆਪਣੇ ਵਿਰਸੇ ਦੇ ਨਾਲ ਜੋੜਨ ਲਈ ਵੀ ਉਪਰਾਲੇ ਕਰਦੇ ਹੀ ਰਹਿੰਦੇ ਹਾਂ। ਇਸ ਤੋਂ ਇਲਾਵਾ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵੱਧਣ ਲਈ ਉਹਨਾਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਜਲੰਧਰ ਵਿੱਦਿਅਕ ਸੋਸਾਇਟੀ ਦੇ ਪਰਧਾਨ ਪਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਖੋਹਲੇ ਇਸ ਵਿੱਦਿਅਕ ਅਦਾਰੇ ਵਿੱਚ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚਲਦੇ ਹੋਏ ਬੱਚਿਆਂ ਨੂੰ ਬੁਲੰਦੀਆਂ ਤੇ ਜਾਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਵਰਤਮਾਨ ਸਮੇਂ ਵਿੱਚ ਸਤਿਗੁਰੂ ਦਲੀਪ ਸਿੰਘ ਜੀ ਸਾਡਾ ਮਾਰਗਦਰਸ਼ਨ ਕਰ ਰਹੇ ਹਨ ,ਕਿ ਕਿਵੇਂ ਸਾਨੂੰ ਆਪਣੇ ਸੰਸਕਿਰਤੀ ਤੇ ਸਵੈਮਾਨ ਕਰਨਾ ਚਾਹੀਦਾ ਹੈ ਤਾਂ ਹੀ ਅੱਜ ਅਸੀਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਆਪਣਾ ਨਵਾਂ ਸਾਲ ਮਨਾ ਰਹੇ ਹਾਂ,ਇਸ ਤੋਂ ਇਲਾਵਾ ਉਹਨਾਂ ਦੇ ਦਿੱਤੇ ਸੰਦੇਸ਼;  "ਵਿਦਿਆ ਦਾਤੇ ਦਸ਼ਮੇਸ਼, ਪਰਗਟੇ ਆਪ ਪਰਮੇਸ਼ "ਅਨੁਸਾਰ ਪੜਾਈ ਵਿੱਚ ਪਿਛੜੇ ਹੋਏ ਬੱਚਿਆਂ ਅਤੇ ਗਰੀਬ ਵਰਗ ਦੇ ਬੱਚਿਆਂ ਨੂੰ ਪੜਾਈ ਦੇ ਖੇਤਰ ਵਿੱਚ ਅੱਗੇ ਲਿਆਉਣ ਲਈ ਜਤਨਸ਼ੀਲ ਹਾਂ। ਇਸ ਮੌਕੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ ਅਤੇ ਸਭ ਨੂੰ ਪ੍ਰਸਾਦ ਵੰਡਿਆ ਗਿਆ। ਆਏ ਹੋਏ ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਭਵਿੱਖ ਨਿਰਮਾਤਾ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਤੋਰ ਤੇ ਪਹੁੰਚੇ ਰਵੀ ਸੈਣੀ, ਪੰਜਾਬ ਪਰਦੇਸ਼ ਕਾਂਗਰੇਸ ਕਮੇਟੀ ਜਲੰਧਰ ਦੇ ਉਪ-ਪਰਧਾਨ, ਬਲਵੰਤ ਸਿੰਘ ਨੰਬਰਦਾਰ, ਜਗਰੂਪ ਸਿੰਘ ਚਾਹਲ, ਕੇਵਲ ਸਿੰਘ, ਹਰੀਪਾਲ ਜੀ ਕਾਂਗਰਸ ਦੇ ਸੀਨੀਅਰ ਆਗੂ, ਸੰਨੀ ਚਾਹਲ, ਤਰਸੇਮ ਸਿੰਘ ਨਾਮਧਾਰੀ, ਬੀਬੀ ਗੁਰਮੀਤ ਕੌਰ ਜੀ (ਕੈਨੇਡਾ) ਪਰਧਾਨ ਰਾਮਗੜੀਆ ਵੈਲਫ਼ੇਅਰ ਸੋਸਾਇਟੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ। 

ਮਰਹੂਮ ਬਲਵਿੰਦਰ ਸਿੰਘ ਦੀ ਯਾਦ ਵਿਚ ਵਿਸ਼ੇਸ਼ ਉਪਰਾਲਾ

Received on Sunday 19th October 2025 at 14:18 WhatsApp Regarding Union Meeting ਦੀਵਾਲ਼ੀ ਦੇ ਤਿਓਹਾਰ ਮੌਕੇ  ਮਿਠਾਈ ਵੰਡੀ ਭੀਖੀ : 19 ਅਕਤੂਬਰ 2025 : ( ਹ...