Sunday, September 4, 2022

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਵਿਚਾਰ ਚਰਚਾ

4th September 2022 at 02:36 PM 

 ਲੋਕ ਵਿਰੋਧੀ ਨਵੀਂ  ਸਿੱਖਿਆ ਨੀਤੀ 2020 ਤੁਰੰਤ ਰੱਦ ਕਰਨ 'ਤੇ ਜ਼ੋਰ 

ਲੁਧਿਆਣਾ: 4 ਸਤੰਬਰ 2022: (ਐਮ ਐਸ ਭਾਟੀਆ//ਐਜੂਕੇਸ਼ਨ ਸਕਰੀਨ):: 

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ  ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ  2020  ਵਿੱਚ   ਅਧਿਆਪਕ ਦਾ ਰੁਤਬਾ ਬਹਾਲ ਕਰਨ ਤੇ  ਗੁਣਾਤਮਿਕ ਸਿੱਖਿਆ ਦੇ ਮੌਕੇ ਪੈਦਾ ਕਰਨ  ਦੇ  ਵਿਸ਼ੇ ਸਬੰਧੀ  ਸੂਬਾ ਸੀਨੀਅਰ ਮੀਤ ਪ੍ਰਧਾਨ ਪਰਵੀਨ ਕੁਮਾਰ ਲੁਧਿਆਣਾ  ਦੀ ਪ੍ਰਧਾਨਗੀ ਹੇਠ ਸਥਾਨਕ  ਸ਼ਹੀਦ ਕਰਨੈਲ ਸਿੰਘ  ਈਸੜੂ  ਭਵਨ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਕਰਕੇ ਵਿਚਾਰ ਚਰਚਾ ਕੀਤੀ ਗਈ।

ਇਸ ਮੌਕੇ ' ਤੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸਲਾਹਕਾਰ ਬਲਕਾਰ ਵਲਟੋਹਾ , ਪ੍ਰੇਮ ਚਾਵਲਾ  , ਕਾਰਜ ਸਿੰਘ ਕੈਰੋਂ  , ਪਰਮਿੰਦਰਪਾਲ ਸਿੰਘ ਕਾਲੀਆ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਕਿਹਾ ਕਿ ਭਾਰਤ ਵਿੱਚ 1990-91 ਤੋਂ ਆਈਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਨੇ ਅਧਿਆਪਨ ਕਿੱਤੇ, ਅਧਿਆਪਕ ਦੇ  ਰੁਤਬੇ ਤੇ ਅਧਿਆਪਕਾਂ ਦੀਆਂ ਸੇਵਾ ਹਾਲਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ  ਕੀਤਾ ਹੈ। 

ਇਨ੍ਹਾਂ  ਉਦਾਰਵਾਦੀ ਨੀਤੀਆਂ ਕਾਰਨ ਹੀ ਅਧਿਆਪਕਾਂ ਦੀਆਂ ਨਿਯੁਕਤੀਆਂ ਠੇਕੇ ਤੇ ਹੋਣ ਲੱਗੀਆਂ ਹਨ ਤੇ ਪਿਛਲੇ  ਕਈ ਸਾਲਾਂ ਤੋਂ  ਅਧਿਆਪਕ ਵਰਗ ਦੇ ਬੁਧੀਜੀਵੀ ਠੇਕੇ  ਤੇ ਕੰਮ ਕਰਦੇ ਆ ਰਹੇ ਹਨ। ਇਨ੍ਹਾਂ ਅਧਿਆਪਕਾਂ ਨੂੰ ਕਈ ਗੁਣਾਂ ਘੱਟ ਉਜਰਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਿੱਖਿਆ ਪ੍ਰੋਵਾਈਡਰ,  ਸਿੱਖਿਆ ਵਾਲੰਟੀਅਰ ਵਰਗੇ ਨਵੇਂ-ਨਵੇਂ ਨਾਂ ਦੇ ਕੇ ਅਧਿਆਪਕ ਦੇ ਸਨਮਾਨ ਤੇ ਵੀ ਸੱਟ ਮਾਰੀ ਗਈ ਹੈ ਤੇ ਅਧਿਆਪਕ ਦਾ ਰੁਤਬਾ ਵੀ ਖੋਹ ਲਿਆ ਗਿਆ  ਹੈ।  

ਇਸ ਸਭ ਨੇ ਗੁਣਾਤਮਿਕ ਸਿੱਖਿਆ ਪ੍ਰਤੀ ਸਰਕਾਰਾਂ ਦੀ ਗੈਰ-ਸੰਜੀਦਗੀ ਦਾ ਪਰਦਾਫ਼ਾਸ਼ ਵੀ ਹੋਇਆ ਹੈ। ਇਸ ਸਮੇਂ ਜੱਥੇਬੰਦੀ ਦੇ ਆਗੂਆਂ ਜਿੰਦਰ ਕੁਮਾਰ ਪਾਇਲਟ , ਮੇਘਇੱਦਰ ਸਿੰਘ ਬਰਾੜ, ਜਗਮੇਲ ਸਿੰਘ ਪੱਖੋਵਾਲ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਠੇਕਾ ਆਧਾਰ ਤੇ ਕੰਮ ਕਰਦੇ ਅਤੇ ਸਮੂਹ ਕੱਚੇ  ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। 
ਐੱਨ.ਐੱਸ. ਕਿਊ.ਐੱਫ.ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ। 

ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ 1968 ਦੀ ਸਿੱਖਿਆ ਨੀਤੀ ਤੇ ਹੋਰ ਸਾਰਥਿਕ ਵਾਧੇ ਕਰਕੇ ਅਜਿਹੀ ਨੀਤੀ ਬਣਾਈ ਜਾਵੇ, ਜਿਸ ਨਾਲ ਹਰ ਪੱਧਰ ਤੇ ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਖਤਮ ਹੋ ਸਕੇ। ਇਸ ਤੋਂ ਇਲਾਵਾ ਸਿੱਖਿਆ ਨੀਤੀ ਬਣਾਉਂਦੇ ਸਮੇਂ ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ, ਜਿਵੇਂ ਕਿ ਕੋਠਾਰੀ ਸਿੱਖਿਆ ਕਮਿਸ਼ਨ ਅਤੇ 1966 ਪੈਰਿਸ ਦੀ ਅੰਤਰ-ਦੇਸੀ ਕਾਨਫਰੰਸ ਦੀਆਂ ਸਿਫਾਰਸ਼ਾਂ ਵਿੱਚ ਕਿਹਾ ਗਿਆ ਸੀ। 

ਇਸ ਤੋਂ ਇਲਾਵਾ ਹਰ ਪ੍ਰਾਇਮਰੀ ਸਕੂਲ ਵਿੱਚ ਜਮਾਤ ਅਨੁਸਾਰ ਪੰਜ ਰੈਗੂਲਰ ਅਧਿਆਪਕ ਦਿੱਤੇ ਜਾਣ, ਸੈਕੰਡਰੀ ਪੱਧਰ ਤੇ ਵਿਸ਼ੇ ਅਨੁਸਾਰ ਅਧਿਆਪਕਾਂ ਦੀਆਂ ਅਸਾਮੀਆਂ ਦਿੱਤੀਆਂ ਜਾਣ ਅਤੇ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਬੱਚਿਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਤੋਂ ਲਏ ਜਾਂਦੇ ਸਾਰੇ ਗੈਰ ਵਿਦਿਅਕ ਕੰਮ ਅਤੇ  ਬੀਐਲਓਜ਼ ਡਿਊਟੀਆਂ ਕੱਟੀਆਂ ਜਾਣ, ਜਨਵਰੀ 2004 ਤੋਂ ਬਾਅਦ ਨਿਯੁਕਤ ਸਮੂਹ ਮੁਲਾਜ਼ਮਾਂ  ਲਈ  ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਅਧੀਨ ਅਧਿਆਪਕਾਂ ਦੇ ਵੱਖ ਵੱਖ ਵਰਗਾਂ ਦੀਆਂ ਬਣਦੀਆਂ ਤਰੱਕੀਆਂ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ। 

ਜਥੇਬੰਦੀ ਵੱਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ 5 ਸਤੰਬਰ ਨੂੰ ਸਕੂਲ ਪੱਧਰ ਤੇ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਜਾਵੇਗੀ ਅਤੇੇੇ 10 ਸਤੰਬਰ ਨੂੰ ਪੰਜਾਬ ਅਤੇ ਯੂਟੀ ਸਾਂਝਾ ਫਰੰਟ ਵੱਲੋਂਂ ਸੰਗਰੂਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ|

ਇਸ ਸਮੇਂ ਹੋਰਨਾਂ ਤੋਂ ਇਲਾਵਾ  ਅਧਿਆਪਕ ਆਗੂ ਬਲਜੀਤ ਟੌਮ ਤਰਨਤਾਰਨ ,ਬਲਵੀਰ ਸਿੰਘ ਕੰਗ, ਬਿਕਰਮਜੀਤ ਸਿੰਘ ਥਰੀਕੇ, ਮਨੀਸ਼ ਸ਼ਰਮਾ, ਹਰੀਦੇਵ, ਸੰਜੀਵ ਸ਼ਰਮਾ, ਜੋਰਾ ਸਿੰਘ ਬੱਸੀਆਂ, ਸੰਜੀਵ ਯਾਦਵ,ਜੁਗਲ ਸ਼ਰਮਾ, ਰਵਿੰਦਰਜੀਤ ਸਿੰਘ ਰਵੀ, ਜਸਪਾਲ ਸਿੰਘ ਫਰੀਦਕੋਟ, ਚਰਨ ਸਿੰਘ ਤਾਜਪੁਰੀ, ਬਲਜਿੰਦਰ ਸਿੰਘ ਵਡਾਲੀ, ਕੁਲਦੀਪ ਕੁਮਾਰ, ਕੰਵਲਜੀਤ ਸਿੰਘ ਝਾਮਕਾ, ਦਵਿੰਦਰ ਸਿੰਘ ਪੀਏਯੂ ,  ਅੰਮਿ੍ਤਪਾਲ ਸਿੰਘ ਤਰਨਤਾਰਨ, ਚਰਨਜੀਤ ਸਿੰਘ ਧਾਰੀਵਾਲ, ਸ਼ਿਵ ਪ੍ਭਾਕਰ ਆਦਿ ਆਗੂ ਹਾਜਰ ਸਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, September 3, 2022

ਸਰਕਾਰੀ ਹਾਈ ਸਕੂਲ ਜਵੱਦੀ ਵਿਖੇ ਹੋਈ ਇੰਸਪਾਇਰ ਮੀਟ

3rd September 2022 at 08:56 PM

ਸੈਲਫੀ ਪੁਆਇੰਟ ਵਿਖੇ ਲੱਗੀ ਫੋਟੋ ਖਿੱਚਣ ਖਿਚਾਉਣ ਵਾਲਿਆਂ ਦੀ ਰੌਣਕ


ਲੁਧਿਆਣਾ
: 3 ਸਤੰਬਰ 2022: (ਕਾਰਤਿਕਾ ਸਿੰਘ//ਐਜੂਕੇਸ਼ਨ ਸਕਰੀਨ ਡੈਸਕ)::

ਕੋਈ ਜ਼ਮਾਨਾ ਸੀ ਜਦੋਂ ਗੁਰੂਕੁਲ ਵਾਲਾ ਸਿੱਖਿਆ ਪ੍ਰਬੰਧ ਹੁੰਦਾ ਸੀ। ਉਸ ਵੇਲੇ ਪੜ੍ਹਾਈ ਲਿਖਾਈ ਸਿੱਖਣ ਗਿਆ ਬੱਚਾ ਕਈ ਸਾਲ ਤੱਕ ਲਗਾਤਾਰ ਗੁਰੂਕੁਲ ਵਿਖੇ ਰਹਿੰਦਾ ਸੀ। ਆਪਣੇ ਗੁਰੂ ਦੀ ਦੀ ਨਿਗਰਾਨੀ ਹੇਠ ਹੀ ਉਸ ਦੇ ਸੰਸਕਾਰ ਬੰਦੇ ਸਨ ਅਤੇ ਸੁਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਸੀ। ਜਦੋਂ ਪੜ੍ਹਾਈ ਲਿਖਾਈ ਪੂਰੀ ਹੁੰਦੀ ਤਾਂ ਉਹ ਇੱਕ ਮੁਕੰਮਲ ਸ਼ਖ਼ਸੀਅਤ ਬਣ ਕੇ ਨਿਕਲਦਾ ਸੀ। ਇੱਕ ਅਜਿਹੀ ਸ਼ਖ਼ਸੀਅਤ ਜਿਹੜੀ ਪੂਰੇ ਦੇਸ਼ ਅਤੇ ਸਮਾਜ ਨੂੰ ਆਪਣਾ ਪਰਿਵਾਰ ਸਮਝਦੀ ਸੀ ਅਤੇ ਇਸ ਪਰਿਵਾਰ ਤੇ ਕੋਇਆ ਕੂਈ ਆਂਚ ਨਹੀਂ ਸੀ ਆਉਣ ਦੇਂਦੀ।  

ਇਸ ਤੋਂ ਬਾਅਦ ਸਮਾਜਿਕ ਢਾਂਚੇ ਦੇ ਨਾਲ ਨਾਲ ਸਿਖਿਆ ਦੇ ਖੇਤਰ ਵਿਚ ਵੀ ਤਬਦੀਲੀਆਂ ਆਈਆਂ।  ਮਾਤਾ ਪਿਤਾ ਅਤੇ ਅਧਿਆਪਕਾਂ ਦਰਮਿਆਨ ਦੂਰੀ ਜਿਹੀ ਪੈਦਾ ਹੋਣ ਲੱਗ ਪਈ। ਪੇਰੈਂਟਸ ਮੀਟਿੰਗ ਸਿਰਫ ਵੱਡੇ ਅੰਗਰੇਜ਼ੀ ਸਕੂਲਾਂ ਦਾ ਇੱਕ ਸਟੇਟਸ ਸਿੰਬਲ ਬਣ ਕੇ ਰਹੀ ਗਿਆ। ਸਰਕਾਰੀ ਸਕੂਲਾਂ ਵਿੱਚੋਂ ਇੱਕ ਸਕੂਲ ਜਵੱਦੀ ਵਾਲਾ ਹਾਈ ਸਕੂਲ ਵੀ ਹੈ ਜਿੱਥੇ ਨਵੀਂ ਅਤੇ ਪੁਰਾਣੀ ਤਹਿਜ਼ੀਬ ਦਾ ਸੁਮੇਲ ਮੌਜੂਦ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਪ੍ਰਿੰਸੀਪਲ ਕਿਰਨ ਗੁਪਤਾ ਆਪਣੇ ਸਟਾਫ ਸਮੇਤ ਇਸ ਪਾਸੇ ਵਿਸ਼ੇਸ਼ ਧਿਆਨ ਦੇਂਦੇ ਹਨ। 

ਅੱਜ  ਮਾਨਯੋਗ ਮੁੱਖ ਮੰਤਰੀ ਅਤੇ ਸਤਿਕਾਰ ਯੋਗ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ,  ਪੰਜਾਬ ਸਕੂਲ ਸਿੱਖਿਆ  ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਜਵੱਦੀ ਵਿਖੇ ਇੰਸਪਾਇਰ ਮੀਟ ਦੇ ਮਕਸਦ ਨਾਲ ਮਾਪਿਆਂ ਅਤੇ ਅਧਿਆਪਕਾਂ ਦੀ ਮਿਲਣੀ ਵੀ ਕਰਵਾਈ ਗਈ। 

ਸਮੂਹ ਅਧਿਆਪਕਾਂ ਨੇ ਇਸ ਪਵਿੱਤਰ ਕਾਰਜ ਨੂੰ ਮੁਕੰਮਲ ਕਰਨ ਲਈ ਵੱਧਚੜ੍ਹ ਕੇ ਤਿਆਰੀਆਂ ਕੀਤੀਆਂ। ਸਕੂਲ ਨੂੰ ਬਹੁਤ  ਸੋਹਣੀ ਤਰ੍ਹਾਂ ਸਜਾਇਆ ਗਿਆ। ਜਮਾਤਾਂ ਦੇ ਬੋਰਡ ਬਹੁਤ ਸੋਹਣੇ ਸਜਾਏ ਗਏ। ਬੋਰਡਾਂ ਤੇ ਬੱਚਿਆਂ ਦੁਆਰਾ ਵੱਖ ਵੱਖ ਵਿਸ਼ਿਆਂ ਤੇ ਬਣਾਏ ਗਏ ਚਾਰਟ ਲਗਾਏ ਗਏ, ਇੱਕ ਬੋਰਡ ਤੇ ਸੁੰਦਰ ਲਿਖਾਈ ਮੁਕਾਬਲੇ ਵਿਚ ਸਟੇਟ ਪੱਧਰ ਤੇ ਭਾਗ‌ ਲੈਣ ਵਾਲੇ ਵਿਦਿਆਰਥੀਆਂ ਦੀ ਸੁੰਦਰ‌‌ ਲਿਖਾਈ ਦੇ ਚਾਰਟ ਲਗਾਏ ਗਏ, ਪੁਸਤਕ ਪ੍ਰਦਰਸ਼ਨੀ,  ਟੀਚਿੰਗ ਏਡਜ਼-ਜਾਗ੍ਰਤੀ ਵਾਲੀ ਪ੍ਰਦਰਸ਼ਨੀ ਵੀ ਲਗਾਈ ਗਈ। 

ਇਹ ਇੱਕ ਯਾਦਗਾਰੀ ਆਯੋਜਨ ਸੀ ਜਿਸ ਵਿਚ ਮਾਤਾਪਿਤਾ ਵੀ ਸਨ ਅਤੇ ਅਧਿਆਪਕ ਵੀ। ਇਹਨਾਂ ਦੋਹਾਂ ਦੀਆਂ ਨਜ਼ਰਾਂ ਸਾਹਮਣੇ ਸਨ ਬੱਚੇ। ਇਸ‌ ਵਿੱਚ ਮਾਪਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸਕੂਲ ਵਿੱਚ ਚਲ ਰਹੀਆਂ ਵੱਖ ਵੱਖ ਗਤੀਵਿਧੀਆਂ ਅਤੇ ਖੇਡਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। 

ਇਸ ਮੌਕੇ ਇੱਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਸੀ। ਇਹ ਬਿਲਕੁਲ ਹੀ ਨਵਾਂ ਰੁਝਾਨ ਸੀ। ਅੱਜ ਦੇ ਦਿਨ ਇਥੇ ਕੌਣ ਕੌਣ ਆਇਆ ਇਸ ਗੱਲ ਨੂੰ ਯਾਦ ਰੱਖਣ ਵਾਲਿਆਂ ਸੈਲਫੀਆਂ ਖਿੱਚਣ ਵਾਲਿਆਂ ਦੀ ਇਥੇ ਭੀੜ ਰਹੀ।  ਮਾਪਿਆਂ ਨੇ‌ ੳੱਥੇ ਫੋਟੋਆਂ ਖਿੱਚਵਾਈਆਂ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ  । 

ਬੱਚਿਆਂ ਦੇ ਮਾਤਾ ਪਿਤਾ ਕੋਲੋਂ ਉਹਨਾਂ ਦੇ ਵਿਚਾਰ ਵੀ ਲਏ ਗਏ। ਬੱਚਿਆਂ ਦੇ ਇਹ ਮਾਤਾ ਪਿਤਾ  ਸਕੂਲ ਦੀ ਬਦਲੀ ਨੁਹਾਰ ਨੂੰ ਦੇਖ‌ਕੇ ਬਹੁਤ ਖੁਸ਼ ‌ਸਨ। ਇੰਸਪਾਇਰ ਮੀਟ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜੋੜਨ ਅਤੇ ਇੰਸਪਾਇਰ ਕਰਨ ਦਾ ਉਦੇਸ਼ ਪ੍ਰਾਪਤ ਕਰਨ ਦੀ ਸਿਖਰ ਨੂੰ ਛੂਹ ਲੈਣ ਵਿੱਚ ਸਫਲ ਵੀ ਸਿੱਧ ਹੋਈ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਜਸਪਾਲ ਸਿੰਘ ਅਤੇ ਹੈਡਮਿਸਟੈਰਸ ਸ਼੍ਰੀਮਤੀ ਕਿਰਨ ਗੁਪਤਾ  ਨੇ ਮਾਪਿਆਂ  ਅਤੇ ਸਮੂਹ ਸਟਾਫ ਨੂੰ ਇਸ ਕਾਰਜ ਨੂੰ ਫਤਿਹ ਕਰਨ ਲਈ ਸਭ ਨੂੰ ਵਧਾਈ ਦਿੱਤੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਲੁਧਿਆਣਾ ਦੇ ਪ੍ਰਿੰਸੀਪਲਾਂ ਦਾ ਸਨਮਾਨ

Friday: 5th April 2024 at 5:09 PM ਜੀ-20 ਸਕੂਲ ਕਨੈਕਟ ਲੀਡਰਸ਼ਿਪ ਸਮਿਟ ਅਵਾਰਡਸ ਦੀ ਕੀਤੀ ਮੇਜ਼ਬਾਨੀ ਲੁਧਿਆਣਾ : 5 ਅਪ੍ਰੈਲ 2024 : ( ਸ਼ੀਬਾ ਸਿੰਘ // ਐਜੂਕੇਸ਼ਨ ਸਕਰ...