Thursday, February 8, 2024

ਕਿਰਪਾਲ ਸਾਗਰ ਅਕੈਡਮੀ ਦੁਆਬੇ ਦੀ ਧਰਤੀ ਦਾ ਇੱਕ ਚਾਨਣ ਮੁਨਾਰਾ

8th February 2024 at 09:19 AM

ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇਂਦਾ ਹੈ ਇਹ ਅਸਥਾਨ 

ਨਵਾਂ ਸ਼ਹਿਰ: 8 ਫਰਵਰੀ 2024: (ਆਤਮਯਾਦ//ਐਜੂਕੇਸ਼ਨ ਸਕਰੀਨ ਡੈਸਕ)::

ਅਸਲ ਵਿਚ ਇਹ ਸੰਸਥਾਨ ਕਈ ਕਾਰਨਾਂ ਕਰਕੇ ਪੰਜਾਬ ਦੀ ਸ਼ਾਨ ਹੈ। ਇਸਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਸੰਪੂਰਨ ਸਕੂਲ ਵੀ ਕਿਹਾ ਜਾ ਸਕਦਾ ਹੈ। ਕਿਰਪਾਲ ਸਾਗਰ ਅਕੈਡਮੀ ਵਿੱਚ ਜ਼ਿੰਦਗੀ ਦੇ ਕਈ ਪਹਿਲੂਆਂ ਦੀ ਟਰੇਨਿੰਗ ਦੇ ਕੇ ਸੰਪੂਰਨ ਮਨੁੱਖ ਸਿਰਜਿਆ ਜਾਂਦਾ ਹੈ। ਫਰਵਰੀ ਦੇ ਇਹਨਾਂ ਬਸੰਤ ਰੁੱਤ ਵਾਲੇ ਦਿਨਾਂ ਦੌਰਾਨ ਤੁਸੀਂ ਆਪਣੇ ਬੱਚੇ ਲਈ ਜੇਕਰ ਇੱਕ ਆਦਰਸ਼ ਸਕੂਲ ਦੀ ਤਲਾਸ਼ ਕਰ ਰਹੇ ਹੋ ਤਾਂ ਉਹ ਇਹੀ ਹੈ, ਜਿਹੜਾ ਉਸ ਦੀ ਆਉਣ ਵਾਲੀ ਜ਼ਿੰਦਗੀ ਨੂੰ ਸਹੀ ਸੇਧ ਦੇ ਸਕਣ ਦੇ ਸਮਰੱਥ ਹੈ। 

 ਕਿਰਪਾਲ ਸਾਗਰ ਅਕੈਡਮੀ, ਦੁਆਬੇ ਦੀ ਧਰਤੀ ਦਾ ਮਾਣ ਵੀ ਹੈ।  ਕੁਦਰਤੀ ਵਾਤਾਵਰਣ ਵਿੱਚ ਉਸਰਿਆ ਇੱਕ ਅਲੌਕਿਕ ਨਜ਼ਾਰਾ, ਧਰਤੀ ਤੇ ਸਵਰਗ ਦੀ ਝਲਕ ਦੇਂਦਾ ਹੈ। ਇਹ ਸਕੂਲ ਦਰਿਆ ਸਤਲੁੱਜ ਦੇ ਕਿਨਾਰੇ 200 ਏਕੜ ਜ਼ਮੀਨ ਤੇ ਉੱਸਰੇ ਹੋਏ  ਰਮਣੀਕ ਵਾਦੀ ਵਾਲੇ ਕਿਰਪਾਲ ਸਾਗਰ ਪ੍ਰਾਜੈਕਟ ਦਾ ਹੀ ਅੰਗ ਹੈ। ਸੰਨ 1989 ਨੂੰ ਵਿਦਿਅਕ ਅਤੇ ਅਧਿਆਤਮਕ ਖੇਤਰਾਂ ਵਿਚ ਸਤਿਕਾਰੇ ਜਾਂਦੇ ਡਾਕਟਰ ਹਰਭਜਨ ਸਿੰਘ ਵਲੋਂ ਦੇਸ਼ ਵਿਦੇਸ਼ ਦੇ ਸੂਝਵਾਨ ਮਨੁੱਖਾਂ ਦੀ ਮਦਦ ਨਾਲ ਉਸਾਰਿਆ ਗਿਆ। ਸੀ ਬੀ ਐਸ ਸੀ ਤੋਂ ਮਾਨਤਾ ਪ੍ਰਾਪਤ ਅੰਗਰੇਜ਼ੀ ਮਾਧਿਅਮ ਦੇ ਇਸ ਸਕੂਲ ਵਿੱਚ ਅਤਿ ਆਧੁਨਿਕ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।  

ਬੋਰਡਿੰਗ ਤੇ ਡੇ-ਸਕੂਲ, ਕਿਰਪਾਲ ਸਾਗਰ ਅਕੈਡਮੀ ਨਰਸਰੀ ਤੋਂ ਬਾਹਰਵੀਂ ਜਮਾਤ ਤੱਕ ਦੀ ਪੜ੍ਹਾਈ ਅਤਿ ਆਧੁਨਿਕ ਤਕਨੀਕ ਨਾਲ ਪ੍ਰਦਾਨ ਕਰ ਰਿਹਾ ਹੈ। ਸਮਾਰਟ ਬੋਰਡ ਕਲਾਸ ਰੂਮ, ਅਤਿ ਸੰਵੇਦਨਸ਼ੀਲ ਦੇਸ਼ ਵਿਦੇਸ਼ ਦੇ ਸੂਝਵਾਨ ਅਧਿਆਪਕ, ਪੂਰਨ ਸ਼ਾਕਾਹਾਰੀ ਸਰਬੋਤਮ ਭੋਜਨ, ਇਨ ਡੋਰ ਆਊਟਡੋਰ ਸਟੇਡੀਅਮ, ਸਾਰੀਆਂ ਖੇਡ ਸਹੂਲਤਾਂ,  ਅਥਲੈਟਿਕਸ, ਵਾਲੀਬਾਲ, ਬਾਸਕਟਬਾਲ, ਫੁੱਟਬਾਲ, ਸਵਿਮਿੰਗ, ਕਰਾਟੇ ਤੇ ਸੰਪੂਰਨ ਸਹੂਲਤਾਂ ਪ੍ਰਦਾਨ ਕਰਦਾ ਅਤਿ ਆਧੁਨਿਕ ਜਿਮਨੇਜੀਅਮ ਇਸ ਦੀਆਂ ਵਿਭਿੰਨ ਵਿਸ਼ੇਸ਼ਤਾਈਆਂ ਹਨ।

ਇਸਦੇ ਮੌਜੂਦਾ ਪ੍ਰਿੰਸੀਪਲ ਗੁਰਜੀਤ ਸਿੰਘ ਨੇ ਕਿਹਾ, ਕਿਰਪਾਲ ਸਾਗਰ ਅਕੈਡਮੀ ਜਿਥੇ ਆਪਣੇ ਵਾਤਾਵਰਣ ਲਈ ਪ੍ਰਸਿੱਧ ਹੈ, ਉਥੇ ਹੀ ਇਸ ਅਕੈਡਮੀ ਵਲੋਂ ਵਿਦਿਆਰਥੀਆਂ ਨੂੰ ਦੇਸ਼ ਵਿਦੇਸ਼ ਦੇ ਟੂਰ ਪ੍ਰੋਗਰਾਮ ਕਰਵਾਏ ਜਾਂਦੇ ਹਨ। ਬੀਤੇ ਸਾਲ ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਯੋਰਪ ਦਾ ਟੂਰ ਲਗਾਇਆ ਸੀ, ਜਿਸ ਦੌਰਾਨ ਯੂਨਿਟੀ ਆਫ ਮੈਨ ਦੇ ਯੋਰਪ ਵਿੰਗ ਨੇ, ਚੇਅਰਮੈਨ ਡਾਕਟਰ ਕਰਮਜੀਤ ਸਿੰਘ ਤੇ ਮੈਨੇਜਮੈਂਟ ਅਧਿਕਾਰੀਆਂ ਨਾਲ ਮਿਲ ਕੇ, ਆਸਟਰੀਆ, ਜਰਮਨੀ, ਇਟਲੀ, ਸਵਿਟਜ਼ਰਲੈਂਡ ਦੇ ਕੁਦਰਤੀ ਵਾਤਾਵਰਣ ਵਾਲੇ ਅਜਿਹੇ ਵਿਲੱਖਣ ਪਛਾਣ ਵਾਲੇ ਅਸਥਾਨ ਦਿਖਲਾਏ ਸਨ ਜਿਹਨਾਂ ਨੂੰ ਵਿਦਿਆਰਥੀ ਤੇ ਅਧਿਆਪਕ ਤਾ-ਉਮਰ  ਚੇਤਿਆਂ ਵਿੱਚ ਰੱਖਣਗੇ। ਭੱਵਿਖ ਵਿੱਚ ਕਿਰਪਾਲ ਸਾਗਰ ਅਕੈਡਮੀ ਅਜਿਹੇ ਟੂਰ ਨਿਰੰਤਰ ਜਾਰੀ ਰੱਖੇਗੀ।

ਅਧਿਆਤਮਕ ਨਜ਼ਰੀਏ ਵਾਲੀ ਮਨੁੱਖਵਾਦੀ ਸਿੱਖਿਆ ਦੇਣ ਵਾਲੀ ਕਿਰਪਾਲ ਸਾਗਰ ਅਕੈਡਮੀ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ ਨੇ ਕਿਹਾ, ਦੁਆਬੇ ਦੀ ਧਰਤੀ ਦਾ ਇਹ ਚਾਨਣ ਮੁਨਾਰਾ ਏਕਤਾ ਦੇ ਸੂਤਰ ਭਾਵ ਵਿੱਚ ਲਪੇਟਿਆ ਹੋਇਆ ਹੈ। ਇਸ ਅਸਥਾਨ ਤੇ ਮੰਦਿਰ, ਮਸਜਿਦ, ਚਰਚ ਤੇ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਇੱਕ ਹੀ ਅਸਥਾਨ ਤੇ ਕੀਤੀ ਗਈ ਹੈ ਜਿਸ ਦਾ ਅਰਥ ਇਹ ਹੈ ਕਿ ਕਿਰਪਾਲ ਸਾਗਰ ਏਕਤਾ ਦੇ ਸੰਦੇਸ਼ ਨੂੰ ਰੂਪਮਾਨ ਕਰਦਾ ਹੈ। ਵਿਸ਼ਵ ਨੂੰ ਅਜਿਹੇ ਅਸਥਾਨਾਂ ਦੀ ਜ਼ਰੂਰਤ ਹੈ, ਸ਼ਾਂਤੀ ਦਾ ਸੁਨੇਹਾ ਦਿੰਦੀ ਕਿਰਪਾਲ ਸਾਗਰ ਅਕੈਡਮੀ ਆਪਣੀ ਵੱਖਰੀ ਪਹਿਚਾਣ ਸਮੋਈ ਬੈਠੀ ਹੈ।

ਇਸੇ ਸੰਸਥਾਨ ਕਿਰਪਾਲ ਸਾਗਰ ਅਕੈਡਮੀ ਦੇ ਚੇਅਰਮੈਨ ਡਾਕਟਰ ਕਰਮਜੀਤ ਸਿੰਘ ਨੇ ਕਿਹਾ, ਡਾਕਟਰ ਹਰਭਜਨ ਸਿੰਘ ਤੇ ਬੀ ਜੀ ਸੁਰਿੰਦਰ ਕੌਰ ਜੀ ਵਲੋਂ ਸ਼ੁਰੂ ਕੀਤੇ ਇਸ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਨੇ ਸੈਂਕੜੇ ਅਜਿਹੇ ਵਿਦਿਆਰਥੀਆਂ ਨੂੰ ਤਿਆਰ ਕੀਤਾ ਹੈ ਜਿਹਨਾਂ ਨੇ ਵਿਸ਼ਵ ਦੇ ਨਕਸ਼ੇ ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ। ਇਸ ਦੀ ਸਮੁੱਚੀ ਮੈਨੇਜਮੈਂਟ ਇਸ ਦੇ ਹਰ ਕਾਰਜ ਨੂੰ ਬਾਰੀਕੀ ਨਾਲ ਅਧਿਐਨ ਕਰਕੇ ਇਸ ਦੀ ਬੇਹਤਰੀ ਲਈ ਯਤਨਸ਼ੀਲ ਹੈ। ਜਰਮਨੀ ਤੋਂ ਡਾਕਟਰ ਪੀਟਰ ਸ਼ਮੂਕ ਜੋ ਕਿ ਬੀਤੇ ਦਿਨੀਂ ਕਿਰਪਾਲ ਸਾਗਰ ਅਕੈਡਮੀ ਆਏ ਉਹਨਾਂ ਕਿਹਾ, ਕਿਰਪਾਲ ਸਾਗਰ ਦਾ ਓਰਗੇਨਿਕ ਪੱਖ ਤੇ ਸਾਦਗੀ ਉਹਨਾਂ ਨੂੰ ਬੇਹੱਦ ਪਸੰਦ ਆਈ ਹੈ। ਇਹ ਅਸਥਾਨ ਵਿਸ਼ਵ ਦੇ ਨਕਸ਼ੇ ਤੇ ਆਪਣੀ ਵੱਖਰੀ ਪਹਿਚਾਣ ਅੰਕਿਤ ਕਰ ਗਿਆ ਹੈ। ਆਸਟਰੀਆ ਤੋਂ ਆਏ ਮਿਸਟਰ ਵੂਲਫ ਕੰਗ ਨੇ ਕਿਹਾ, ਉਹ ਪਿਛਲੇ ਤੀਹ ਵਰ੍ਹਿਆਂ ਤੋਂ ਕਿਰਪਾਲ ਸਾਗਰ ਆ ਰਹੇ ਹਨ। ਉਹਨਾਂ ਨੇ ਇਸ ਸਕੂਲ ਦੇ ਹਰ ਪਲ ਨੂੰ ਮਾਣਿਆ ਹੈ। ਇਹ ਸਕੂਲ ਆਪਣੀ ਵੱਖਰੀ ਪਹਿਚਾਣ ਕਾਰਨ ਵਿਸ਼ਵ ਦੇ ਨਕਸ਼ੇ ਤੇ ਰੂਪਮਾਨ ਹੈ।  ਮਿਸਿਜ਼ ਰਗੀਨੇ ਵਾਇਜ਼ ਨੇ ਕਿਹਾ, ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀ ਕਿਤੇ ਵੀ ਜਾਣ ਇਹ ਆਪਣੀ ਮਹਿਕ ਨਾਲ ਲੈ ਕੇ ਜਾਣਗੇ। ਮਿਸਿਜ਼ ਈਫਾ ਵਾਹਲ ਨੇ ਕਿਹਾ, ਇਸ ਸਕੂਲ ਨੂੰ ਵੇਖ ਕੇ ਉਹ ਡਾਕਟਰ ਹਰਭਜਨ ਸਿੰਘ ਜੀ ਦੀ ਦੂਰ ਅੰਦੇਸ਼ੀ ਬਾਰੇ ਸੋਚਦੇ ਹਨ। ਇਹ ਇੱਕ ਸੰਪੂਰਨ ਸੰਸਥਾ ਹੈ।

ਕਿਰਪਾਲ ਸਾਗਰ ਅਕੈਡਮੀ ਨੂੰ ਆਪਣੇ ਵਿਦਿਆ ਪ੍ਰਾਪਤ ਕਰਕੇ ਦੇਸ਼ ਵਿਦੇਸ਼ ਵਿੱਚ ਵਸਦੇ ਆਪਣੇ ਵਿਦਿਆਰਥੀਆਂ ਤੇ ਵੀ ਬਹੁਤ ਮਾਣ ਹੈ, ਆਇਰਲੈਂਡ ਵਿਖੇ ਪਹਿਲੀ ਭਾਰਤੀ ਸਾਇੰਟਿਸਟ ਐਲੀਨਾ ਕੋਰਾਚਨ, ਮੌਜੂਦਾ ਐਮ ਐਲ ਏ, ਪ੍ਰੋਫੈਸਰ ਬਲਜਿੰਦਰ ਕੌਰ, ਸਿੱਖ ਇਤਿਹਾਸ ਦੇ ਸਕਾਲਰ ਬਾਬਾ ਬੰਤਾ ਸਿੰਘ, ਮਿਸਟਰ ਏਸ਼ੀਆ ਯੇਤਿੰਦਰ ਸਿੰਘ, ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾਕਟਰ ਗੁਰਲਾਲ ਸਿੰਘ  ਬਰਾੜ ਵਰਗੇ ਸੈਂਕੜੇ ਵਿਦਿਆਰਥੀਆਂ ਤੇ ਮਾਣ ਹੈ। 

ਜਦੋਂ ਇਹਨਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਦ ਇਹਨਾਂ ਕਿਹਾ, ਨਿਰਸੰਦੇਹ ਕਿਰਪਾਲ ਸਾਗਰ ਅਕੈਡਮੀ ਨੇ ਸਾਡੇ ਅੰਦਰ ਅਜਿਹੇ ਬੀਜ ਬੀਜੇ,ਕਿ ਅਸੀਂ ਜ਼ਿੰਦਗੀ ਦੇ ਸਫ਼ਰ ਵਿੱਚ ਇਸ ਮੁਕਾਮ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ। ਹਰੇਕ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਕੁਝ ਸਾਲਾਂ ਲਈ ਬੋਰਡਿੰਗ ਸਕੂਲ ਵਿੱਚ ਜ਼ਰੂਰ ਪੜਾਵੇ। ਜ਼ਿੰਦਗੀ ਵਿੱਚ ਸਹੀ ਦਿਸ਼ਾ ਵੱਲ ਰੁਚਿਤ ਹੋਣ ਲਈ ਬੋਰਡਿੰਗ ਸਕੂਲ ਦਾ ਮਹੱਤਵ ਬਹੁਤ ਜ਼ਿਆਦਾ ਹੈ।             

ਆਤਮਯਾਦ ਪੱਤਰਕਾਰ  98152-48804

No comments:

Post a Comment

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਲੁਧਿਆਣਾ ਦੇ ਪ੍ਰਿੰਸੀਪਲਾਂ ਦਾ ਸਨਮਾਨ

Friday: 5th April 2024 at 5:09 PM ਜੀ-20 ਸਕੂਲ ਕਨੈਕਟ ਲੀਡਰਸ਼ਿਪ ਸਮਿਟ ਅਵਾਰਡਸ ਦੀ ਕੀਤੀ ਮੇਜ਼ਬਾਨੀ ਲੁਧਿਆਣਾ : 5 ਅਪ੍ਰੈਲ 2024 : ( ਸ਼ੀਬਾ ਸਿੰਘ // ਐਜੂਕੇਸ਼ਨ ਸਕਰ...