Monday, July 25, 2022

ਵਿਦਿਆਰਥੀ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਸਫਲਤਾ ਪੂਰਵਕ ਸੰਪੰਨ

25th July 2022 at 4:06 PM

 ਲੁਧਿਆਣਾ ਜ਼ੋਨ ‘ਚੋਂ  ਵਿਦਿਆਰਥੀ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ 


ਲੁਧਿਆਣਾ
: 26 ਜੁਲਾਈ 2022: (ਜਸਵੰਤ ਜੀਰਖ//ਪੰਜਾਬ ਸਕਰੀਨ)::
ਤਰਕਸ਼ੀਲ ਸਿਰਫ ਤਰਕ ਹੀ ਨਹੀਂ ਕਰਦੇ ਬਲਕਿ ਉਹ ਸਿਹਤਮੰਦ ਸਮਾਜ ਲਈ ਉਹਨਾਂ ਜ਼ੁੰਮੇਵਾਰ ਨਾਗਰਿਕਾਂ ਨੂੰ ਵੀ ਤਿਆਰ ਕਰ ਰਹੇ ਹਨ ਜਿਹੜੇ ਵਹਿਮਾਂ ਭਰਮਾਂ ਤੋਂ ਖੁਦ ਵੀ ਦੂਰ ਹਨ ਅਤੇ ਦੂਜਿਆਂ ਨੂੰ ਦੂਰ ਰੱਖਦੇ ਹਨ। ਇਸ ਮਕਸਦ ਲਈ ਬਾਕਾਇਦਾ ਪੜ੍ਹਾਈ ਕਰਵਾਈ ਜਾਂਦੀ ਹੈ ਜਿਸ ਵਿਚ ਥਿਊਰੀ ਅਤੇ ਪ੍ਰੈਕਟਿਸ ਦੋਵੇਂ ਸਿਖਾਈਆਂ ਜਾਂਦੀਆਂ ਹਨ।ਇਸ ਮਕਸਦ ਦੀ ਪੜ੍ਹਾਈ ਵਿਚ ਕਿਹੜਾ ਵਿਦਿਆਰਥੀ ਕਿੰਨੀ ਕੁ ਤਰੱਕੀ ਕਰਦਾ ਹੈ ਇਹ ਦੇਖਣ ਲਾਇ ਬਾਕਾਇਦਾ ਪ੍ਰੀਖਿਆ ਵੀ ਹੁੰਦੀ ਹੈ। ਇਹ ਪ੍ਰੀਖਿਆ ਲੁਧਿਆਣਾ ਵਿੱਚ ਵੀ ਹੋਈ। 
ਸਮਾਜ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੋਂ ਮੁਕਤ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਲਗਾਤਾਰ ਯਤਨਸ਼ੀਲ ਹੈ। ਇਸ ਸੰਸਥਾ ਵੱਲੋਂ ਪੰਜਾਬ ਭਰ ਦੇ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨਿਕ ਨਜ਼ਰੀਆ ਵਿਕਸਤ ਕਰਨ ਲਈ ਵਿਸ਼ੇਸ਼ ਸਿਲੇਬਸ ਦੀ ਕਿਤਾਬ ਤਿਆਰ ਕਰਕੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਦਿੱਤੀ ਜਾਂਦੀ ਹੈ। ਇਸ ਦੇ ਅਧਾਰ ਤੇ ਹਰ ਸਾਲ ਵਿਦਿਆਰਥੀਆਂ ਦੀ ਚੇਤਨਾ ਦੀ ਇੱਕ ਪ੍ਰੀਖਿਆ ਰਾਹੀਂ ਪਰਖ ਕੀਤੀ ਜਾਂਦੀ ਹੈ । ਇਸ ਵਾਰ ਇਹ ਚੌਥੀ ਸਾਲਾਨਾ ਪ੍ਰੀਖਿਆ 24, 25 ਜੁਲਾਈ ਨੂੰ ਪੰਜਾਬ ਪੱਧਰ ਤੇ ਲਈ ਗਈ ਜਿਸ ਵਿੱਚ ਲੁਧਿਆਣਾ ਜ਼ੋਨ ਵਿੱਚ ਪੈਂਦੀਆਂ ਇਕਾਈਆਂ ਕੋਹਾੜਾ, ਮਲੇਰਕੋਟਲਾ , ਜਗਰਾਓਂ ਤੇ ਲੁਧਿਆਣਾ ਨੇ ਆਪਣੇ ਆਪਣੇ ਖੇਤਰਾਂ ਦੇ ਚੋਣਵੇਂ ਸਕੂਲਾਂ ਵਿੱਚ ਉਚੇਚਾ ਤੌਰ ਤੇ ਪ੍ਰਬੰਧ ਕੀਤੇ। ਤਰਕਸ਼ੀਲ ਸੁਸਾਇਟੀ ਦੇ ਜੱਥੇਬੰਦਕ ਜ਼ੋਨ ਮੁੱਖੀ ਜਸਵੰਤ ਜੀਰਖ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੋਨ ਲੁਧਿਆਣਾ ਵਿੱਚੋਂ ਇਸ ਪ੍ਰੀਖਿਆ ਵਿੱਚ ਦੋ ਗਰੁੱਪਾਂ (6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ) ਦੇ ਕੁੱਲ 1056 ਵਿਦਿਆਰਥੀਆਂ ਨੇ ਭਾਗ ਲਿਆ  ਜ਼ਿਹਨਾਂ ਵਿੱਚੋਂ 669 ਲੜਕੀਆਂ ਅਤੇ 387 ਲੜਕੇ ਹਨ। ਉਪਰੋਕਤ ਇਕਾਈਆਂ ਦੇ ਮੁੱਖੀਆਂ ਦੀ ਦੇਖ ਰੇਖ ਹੇਠ ਮਾ ਤਰਲੋਚਨ ਸਿੰਘ ਸਮਰਾਲਾ, ਮਾ ਰਜਿੰਦਰ ਜੰਡਿਆਲੀ , ਦੀਪ ਦਿਲਬਰ , ਮੋਹਣ ਸਿੰਘ ਬਡਲਾ , ਦਰਬਾਰਾ ਸਿੰਘ, ਕਰਤਾਰ ਸਿੰਘ ਵੀਰਾਨ, ਆਤਮਾ ਸਿੰਘ, ਧਰਮਪਾਲ ਸਿੰਘ , ਰਾਕੇਸ ਆਜ਼ਾਦ ਨੇ ਮੁੱਖ ਭੂਮਿਕਾ ਨਿਭਾਈ । ਇਸ ਪ੍ਰੀਖਿਆ ਵਿੱਚੋਂ ਪੰਜਾਬ , ਜ਼ੋਨ ਅਤੇ ਇਕਾਈ ਪੱਧਰ ਤੇ ਚੰਗੀਆਂ ਪੁਜ਼ੀਸ਼ਨਾਂ ‘ਚ ਆਏ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਸਰਟੀਫ਼ਿਕੇਟ ਜਾਰੀ ਕੀਤੇ ਜਾਣਗੇ। ਵੱਖ ਵੱਖ ਕੇਂਦਰਾਂ ਵਿੱਚ ਪ੍ਰੀਖਿਆ ਸਮੇਂ ਜਿਹੜੇ ਬੱਚੇ ਸ਼ਾਮਲ ਹੋਏ ਉਹਨਾਂ ਨੂੰ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ। 
ਇਹਨਾਂ ਵਿੱਚੋਂ ਹੀ ਹੋਣਹਾਰ ਬੱਚੇ ਨੇੜ ਭਵਿੱਖ ਵਿੱਚ ਇੱਕ ਅਜਿਹਾ ਸਿਹਤਮੰਦ ਸਮਾਜ ਸਿਰਜਨਗੇ ਜਿਹੜਾ ਵਹਿਮਾਂ, ਭਰਮਾਂ ਅਤੇ ਅਧਾਰਹੀਣ ਡਰਾਵਿਆਂ ਤੋਂ ਮੁਕਰ ਹੋਵੇਗਾ, ਸ਼ੋਸ਼ਣ ਤੋਂ ਵੀ ਮੁਕਤ ਹੋਵੇਗਾ। ਇਸ ਸਮਾਜ ਵਿਛਕ ਕਿਸੇ ਨੂੰ ਵੀ ਕਿਸੇ ਤੰਤਰ-ਮੰਤਰ, ਭੂਤ ਪ੍ਰੇਤ ਜਾਂ ਦੈਵੀ ਸ਼ਕਤੀ ਦਾ ਕੋਈ ਡਰ ਨਹੀਂ ਹੋਵੇਗਾ। 

No comments:

Post a Comment

ਰਿਵਾਇਤ, ਇਨੋਵੇਸ਼ਣ ਅਤੇ ਏਕਤਾ ਦਾ ਜਸ਼ਨ:

  Friday 8th  November 2024 at 9:52 PM   Communication, Information & Media Cell (CIM) Clubs  ਪੈਕਫੈਸਟ-2024 ਦੀ ਹੋਈ ਸ਼ਾਨਦਾਰ ਸ਼ੁਰੂਆਤ  ਚੰਡੀਗੜ...