Wednesday, February 23, 2022

ਲੁਧਿਆਣਾ ਦੀ ਵਿਦਿਆਰਥਣ ਨੇ ਏ.ਟੀ.ਐਸ.ਈ.'ਚ ਮਾਰੀ ਮੱਲ

23rd February 2022 at 6:23 PM

ਧਨੁਸ਼ਟਾ ਛਾਬੜਾ ਨੇ ਪ੍ਰਾਪਤ ਕੀਤਾ 2021-2022 ਵਿੱਚ ਪਹਿਲਾ ਰਾਸ਼ਟਰੀ ਰੈਂਕ

ਲੁਧਿਆਣਾ: 23 ਫਰਵਰੀ 2022: (ਕਾਰਤਿਕਾ ਸਿੰਘ//ਐਜੂਕੇਸ਼ਨ ਸਕਰੀਨ)::

ਹਿੰਮਤ ਕਰੇ ਇਨਸਾਨ ਤੋਂ ਕਿਆ ਕਾਮ ਹੈ ਮੁਸ਼ਕਿਲ। ਇਸ ਕਥਨ ਦੇ ਨਾਲ ਨਾਲ ਧਨੁਸ਼ਟਾ ਛਾਬੜਾ ਨੇ ਆਪਣੀ ਜ਼ਬਰਦਸਤ ਸੰਕਲਪ ਸ਼ਕਤੀ ਨੂੰ ਵੀ ਦੁਨੀਆ ਦੇ ਸਾਹਮਣੇ ਸਾਬਿਤ ਕਰ ਕੇ ਦਿਖਾਇਆ ਹੈ। ਲੁਧਿਆਣਾ ਦੀ ਇਸ ਵਿਦਿਆਰਥਣ ਨੇ ਪਰਿਵਾਰ ਦੇ ਨਾਲ ਨਾਲ ਆਪਣੇ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ ਹੈ। 

ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ, ਲੁਧਿਆਣਾ ਦੀ ਵਿਦਿਆਰਥਣ ਧਨੁਸ਼ਟਾ ਛਾਬੜਾ ਨੇ ਅਗਲਾਸੇਮ ਐਜੂਟੈੱਕ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ ਅਗਲਾਸੇਮ ਟੇਲੈਂਟ ਸਰਚ ਐਗਜਾਮ (ਏ.ਟੀ.ਐਸ.ਈ.) 2021-2022 ਵਿੱਚ ਪਹਿਲਾ ਰਾਸ਼ਟਰੀ ਰੈਂਕ ਪ੍ਰਾਪਤ ਕੀਤਾ ਜਿਸ ਦੇ ਲਈ ਉਸ ਨੂੰ ਪ੍ਰਮਾਣ ਪੱਤਰ, ਸੋਨ ਤਗਮਾ ਅਤੇ ਪੁਰਸਕਾਰ ਵਜੋਂ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ।

ਅਗਲਾਸੇਮ ਟੇਲੈਂਟ ਸਰਚ ਐਗਜ਼ਾਮ (ਏ.ਟੀ.ਐਸ.ਈ.) 5ਵੀਂ ਤੋਂ 12ਵੀਂ ਜਮਾਤਾਂ ਲਈ ਇੱਕ ਰਾਸ਼ਟਰੀ ਪੱਧਰ ਦੀ ਪ੍ਰਤਿਭਾ ਖੋਜ-ਕਮ-ਵਜ਼ੀਫ਼ਾ ਪ੍ਰੀਖਿਆ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਉਨ੍ਹਾਂ ਦੇ ਸਾਇੰਸ ਅਤੇ ਗਣਿਤ ਦੇ ਗਿਆਨ ਦੇ ਆਧਾਰ 'ਤੇ ਪ੍ਰੀਖਿਆ ਲਈ ਜਾਂਦੀ ਹੈ।  ਇਹ ਪ੍ਰੀਖਿਆ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਆਪਣੇ ਪ੍ਰਤੀਭਾਗੀਆਂ ਨਾਲ ਮੁਕਾਬਲਾ ਕਰਨ ਦਾ ਮੌਕਾ ਦਿੰਦੀ ਹੈ ਜੋਕਿ ਸਕਾਲਰਸ਼ਿਪ ਪ੍ਰਾਪਤ ਕਰਕੇ ਉਨ੍ਹਾਂ ਦੇ ਸਿੱਖਿਆ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ। 12.16 ਲੱਖ ਰੁਪਏ ਖਰਚ ਕਰਕੇ 800 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਜਿਸ ਵਿੱਚ ਹਰੇਕ ਜਮਾਤ ਦੇ ਚੋਟੀ ਦੇ 100 ਵਿਦਿਆਰਥੀਆਂ ਸ਼ਾਮਲ ਹਨ।
ਸਫਲਤਾ ਹਾਸਲ ਕਰਨ ਦੇ ਇਸ ਮਕਸਦ ਲਈ ਧਨੁਸ਼ਟਾ ਛਾਬੜਾ ਨੇ ਲਗਾਤਾਰ ਮਿਹਨਤ ਕੀਤੀ ਹੈ ਦਿਨ ਰਾਤ ਇੱਕ ਕੀਤਾ। ਆਪਣੇ ਧਿਆਨ ਨੂੰ ਆਪਣੇ ਇਸ ਇਮਤਿਹਾਨ ਤੇ ਕੇਂਦਰਿਤ ਰੱਖਿਆ। ਮਕਸਦ ਤੋਂ ਦੂਰ ਕਰਨ ਵਾਲੇ ਹਰ ਕੰਮ ਤੋਂ ਉਹ ਸੁਚੇਤ ਰੂਪ ਵਿੱਚ ਦੂਰ ਰਹੀ। ਉਸਨੂੰ ਆਪਣੀ ਸਾਧਨਾ ਵਿੱਚ ਸਫਲਤਾ ਵੀ ਮਿਲੀ। 

No comments:

Post a Comment

ਰਿਵਾਇਤ, ਇਨੋਵੇਸ਼ਣ ਅਤੇ ਏਕਤਾ ਦਾ ਜਸ਼ਨ:

  Friday 8th  November 2024 at 9:52 PM   Communication, Information & Media Cell (CIM) Clubs  ਪੈਕਫੈਸਟ-2024 ਦੀ ਹੋਈ ਸ਼ਾਨਦਾਰ ਸ਼ੁਰੂਆਤ  ਚੰਡੀਗੜ...