Wednesday, May 10, 2023

ਫ਼ਰਿਸ਼ਤਿਆਂ ਵਰਗੇ ਅਧਿਆਪਕ--ਇੱਕ ਸੱਚੀ ਭਾਵਨਾ ਵਾਲੀ ਕਹਾਣੀ

ਸਰਕਾਰੀ ਹਾਈ ਸਮਾਰਟ ਸਕੂਲ ਜਵੱਦੀ ਵਿਖੇ  ਅਜਿਹੇ ਹੀ ਅਨੁਭਵ 


ਲੁਧਿਆਣਾ: 10 ਮਈ 2023 (ਐਜੂਕੇਸ਼ਨ ਸਕਰੀਨ ਡੈਸਕ)::

ਮੁੱਖ ਅਧਿਆਪਿਕਾ ਕਿਰਨ ਗੁਪਤਾ ਦੇ ਦਿਆਲੂ
ਰਵਈਏ ਨਾਲ ਮਿਲਦੀ ਜੁਲਦੀ ਹੈ ਇਹ ਕਹਾਣੀ ਵੀ 
ਤੁਸੀਂ ਪੰਜਾਬ ਸਕਰੀਨ ਵਿੱਚ ਪੜ੍ਹ ਚੁੱਕੇ ਹੋ ਸਰਕਾਰੀ ਹਾਈ ਸਕੂਲ ਜਵੱਦੀ ਵਿੱਚ ਹੋਏ ਸਮਾਗਮ ਬਾਰੇ ਇੱਕ ਵਿਸ਼ੇਸ਼ ਰਿਪੋਰਟ। ਇਸ ਰਿਪੋਰਟ ਦੇ ਅਖੀਰ ਵਿੱਚ ਤੁਹਾਨੂੰ ਇੱਕ ਲਿੰਕ ਵੀ ਨਜ਼ਰ ਆਇਆ ਅਤੇ ਉਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਇਥੇ ਪਹੁੰਚੇ ਐਜੂਕੇਸ਼ਨ ਸਕਰੀਨ ਵਿੱਚ। ਉਸ ਲਿੰਕ ਵਿੱਚ ਜਿਸ ਕਹਾਣੀ ਦੀ ਗੱਲ ਕੀਤੀ ਗਈ ਹੈ ਹੋ ਸਕਦਾ ਹੈ ਉਹੋ ਜਿਹਾ ਕੁਝ ਤੁਹਾਡੇ ਨਾਲ ਵੀ ਵਾਪਰਿਆ ਹੋਵੇ। ਜੇ ਅਜਿਹਾ ਕੁਝ ਵੀ ਹੋਇਆ ਹੈ ਤਾਂ ਉਸਦਾ ਵੇਰਵਾ ਜ਼ਰੂਰ ਭੇਜਣ ਦੀ ਖੇਚਲ ਕਰੋ। ਅਖੀਰ ਵਿੱਚ ਇੱਕ ਉਹ ਕਹਾਣੀ ਵੀ ਜ਼ਰੂਰ ਪੜ੍ਹੋ ਜਿਹੜੀ ਸਾਨੂੰ ਵਟਸੈਪ 'ਤੇ ਘੁੰਮਦੀ ਘੁਮਾਉਂਦੀ ਮਿਲੀ ਹੈ। ਅਸਲੀ ਲੇਖਕ ਦੇ ਨਾਮ ਤੋਂ ਅਸੀਂ ਅਜੇ ਵੀ ਅਣਜਾਣ ਹਾਂ। ਮੂਲ ਲੇਖਕ ਦਾ ਨਾਮ ਪਤਾ ਲੱਗ ਸਕੇ ਤਾਂ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ, ਇਸ ਮਕਸਦ ਲਈ ਇਥੇ ਕਲਿੱਕ ਕਰੋ। ਇਹ ਕਹਾਣੀ ਪੜ੍ਹ ਕੇ ਤੁਹਾਨੂੰ ਜਵੱਦੀ ਹੈ ਸਕੂਲ ਦੀ ਮੁੱਖ ਅਧਿਆਪਕਾ ਕਿਰਨ ਗੁਪਤਾ ਦਾ ਖਿਆਲ ਜ਼ਰੂਰ ਆਏਗਾ ਜੋ ਅਕਸਰ ਇਸੇ ਭਾਵਨਾ ਨਾਲ ਦੇਖਦੀ ਹੈ ਆਪਣੇ ਆਲੇ ਦੁਆਲੇ ਦੇ ਬੱਚਿਆਂ ਅਤੇ ਹੋਰ ਲੋੜਵੰਦ ਇਨਸਾਨਾਂ ਨੂੰ। ਲਓ ਪਹਿਲਾਂ ਪੜ੍ਹੋ ਇਹ ਕਹਾਣੀ ਇਥੇ ਕਲਿੱਕ ਕਰਕੇ। ਜੇ ਤੁਹਾਡੇ ਨਾਲ ਵੀ ਕਦੇ ਅਜਿਹਾ ਕੁਝ ਹੋਇਆ ਹੈ ਤਾਂ ਜ਼ਰੂਰੁ ਦਸਣਾ। -ਕਾਰਤਿਕਾ ਸਿੰਘ (ਕੋਆਰਡੀਨੇਸ਼ਨ ਸੰਪਾਦਕ)

ਬਾਹਰ ਮੀਂਹ ਪੈ ਰਿਹਾ ਸੀ ਅਤੇ ਅੰਦਰ ਕਲਾਸ ਚਲ ਰਹੀ ਸੀ ਤੇ ਟੀਚਰ ਨੇ ਬੱਚਿਆਂ ਨੁੰ ਪੁੱਛਿਆ-------

ਜੇ ਤੁਹਾਨੂੰ ਸਾਰਿਆਂ ਨੁੰ 100-100 ਰੁਪਏ ਦਿੱਤੇ ਜਾਣ ਤਾਂ ਤੁਸੀਂ ਕੀ-ਕੀ  ਖਰੀਦੋਗੇ?         

ਕਿਸੇ ਨੇ ਕਿਹਾ ਕਿ ਮੈਂ ਵੀਡੀਓ ਗੇਮ ਖਰੀਦਾਂਗਾ, ਕਿਸੇ ਨੇ ਕਿਹਾ  ਮੈਂ  ਆਪਣੇ ਲਈ ਬੈਟ  ਅਤੇ ਕਿਸੇ ਨੇ ਕਿਹਾ ਕਿ ਮੈਂ ਪਿਆਰੀ ਜਿਹੀ ਗੁੱਡੀ ਖਰੀਦਾਂਗੀ।

ਇਸੇ ਤਰ੍ਹਾਂ ਕਿਸੇ ਹੋਰ ਵਿਦਿਆਰਥਣ ਨੇ ਕਿਹਾ .. ਮੈਂ ਬਹੁਤ ਸਾਰੀ ਚਾਕਲੇਟ ਖਰੀਦਾਂਗੀ।           

ਇਕ ਮੁੰਡਾ ਅਜੇ ਵੀ ਕੁਝ  ਸੋਚ ਰਿਹਾ ਸੀ, ਟੀਚਰ ਨੇ ਉਸ ਨੁੰਪੁੱਛਿਆ.. ਬੇਟਾ  ਤੁੰ ਕੀ ਸੋਚ ਰਿਹਾ ਹੈ ? 

ਤੂੰ  ਕੀ ਖਰੀਦੇਗਾਂ ?               

ਉਸ ਬੱਚੇ ਨੇ ਕਿਹਾ , ਸਰ ਜੀ ਮੇਰੀ ਮਾਂ ਨੁੰ ਘੱਟ ਦਿਖਾਈ ਦਿੰਦਾ ਹੈ ਤੇ ਮੈ ਆਪਣੀ ਮਾਂ ਲਈ ਇਕ  ਐਨਕ ਖਰੀਦਾਂਗਾ....           

 ਟੀਚਰ ਨੇ ਪੁੱਛਿਆ ਤੇਰੀ ਮੰਮੀ ਲਈ ਐਨਕ ਤਾਂ ਤੇਰੇ ਪਾਪਾ ਵੀ ਖਰੀਦ ਸਕਦੇ ਹਨ, ਤੂੰ ਆਪਣੇ ਲਈ ਕਿਓਂ ਕੁਝ ਨਹੀ ਖਰੀਦਣਾ ?    

ਲੜਕੇ ਨੇ ਜੋ ਜਵਾਬ ਦਿੱਤਾ ਉਸ ਨਾਲ ਟੀਚਰ ਦਾ ਵੀ ਗਲਾ ਭਰਆਇਆ।                         

 ਲੜਕੇ ਨੇ ਕਿਹਾ ਕਿ " ਮੇਰੇ ਪਾਪਾ ਹੁਣ ਇਸ ਦੁਨੀਆਂ ‘ਚ ਨਹੀ ਹਨ।

ਮੇਰੀ ਮਾਂ ਲੋਕਾਂ ਦੇ ਕੱਪੜੇ ਸਿਓਂ ਕੇ ਪੜ੍ਹਾੳਦੀ ਹੈ ਤੇ ਘੱਟ ਦਿਖਾਈ ਦੇਣ ਕਰਕੇ ਉਹ ਕੱਪੜੇ ਠੀਕ ਨਹੀ ਸੀਪਾਉਂਦੀ। ਇਸ ਲਈ ਮੈਂ ਆਪਣੀ ਮਾਂ ਨੁੰ ਐਨਕ ਦੇਣਾ ਚਾਹੁੰਦਾ ਹਾਂ।            

ਟੀਚਰ :- ਬੇਟਾ ਤੇਰੀ ਸੋਚ ਹੀ ਤੇਰੀ ਕਮਾਈ ਹੈ। ਇਹ 100 ਰੁਪਏ ਮੇਰੇ ਵਾਅਦੇ  ਦੇ  ਤੇ 100 ਰੁਪਏ ਹੋਰ ਉਧਾਰ ਦੇ ਰਿਹਾ ਹਾਂ। ਜਦੋਂ ਕਦੀ ਕਮਾਉਣ ਲੱਗਾ ਤੇ ਵਾਪਿਸ ਦੇ ਦੇਣਾ ਅਤੇ ਇੱਛਾ ਹੈ ਤੂੰ ਬਹੁਤ  ਵੱਡਾ ਆਦਮੀ ਬਣੇ।

ਲੰਮਾ ਸਮਾਂ ਲੰਘ ਗਿਆ---15 ਸਾਲ ਬਾਦ.........ਇੱਕ ਦਿਨ ਅਚਾਨਕ ਹੀ ਸੀਨ ਬਦਲਦਾ ਹੈ--       

ਬਾਹਰ ਮੀਂਹ ਪੈ ਰਿਹਾ ਸੀ ਤੇ ਅੰਦਰ ਕਲਾਸ ਚੱਲ ਰਹੀ ਸੀ।

ਅਚਾਨਕ ਸਕੂਲ ਦੇ ਅੱਗੇ ਜ਼ਿਲ੍ਹਾ ਕਮਿਸ਼ਨਰ ਦੀ ਬੱਤੀ ਵਾਲੀ ਕਾਰ ਆ ਕੇ ਰੁਕਦੀ ਹੈ।      

ਸਕੂਲ ਸਟਾਫ ਚੋਕੰਨਾ ਹੋ ਜਾਦਾ ਹੈ , 

ਸਕੂਲ ਚ ਇਕ ਦਮ ਸ਼ਾਂਤੀ ਹੋ ਜਾਦੀ ਹੈ, 

ਮਗਰ ਇਹ ਕੀ? ਜਿਲਾ ਕਮੀਸ਼ਨਰਜ਼ਿਲ੍ਹਾ ਕਮਿਸ਼ਨਰ ਇਕ ਬਜ਼ੁਰਗ ਟੀਚਰ ਦੇ ਪੈਰਾਂ 'ਚ ਗਿਰ ਜਾਂਦਾ ਹੈ ਅਤੇ ਕਹਿੰਦਾ ਹੈ:- "ਸਰ ਮੈ ਤੁਹਾਡੇ 100 ਰੁਪਏ ਵਾਪਿਸ ਕਰਨ ਆਇਆ ਹਾਂ।

ਬਜੁਰਗ ਟੀਚਰ ਉਸ ਝੁਕੇ ਹੋਏ ਨੋਜਵਾਨ ਕਮਿਸ਼ਨਰ ਕਮੀਸ਼ਨਰ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਰੋ ਪੈਂਦਾ ਹੈ।

ਅਸੀਂ ਚਾਹੀਏ ਤਾਂ ਆਪਣੀ ਲਗਨ ਤੇ ਮਿਹਨਤ ਨਾਲ ਆਪਣੀ ਕਿਸਮਤ ਖੁਦ ਲਿਖ ਸਕਦੇ ਹਾਂ, ਜੇ ਸਾਨੁੰ ਆਪਣੀ ਕਿਸਮਤ ਖੁਦ ਨਹੀਂ ਲਿਖਣੀ ਆਉਂਦੀ ਤਾਂ ਹਾਲਾਤ ਸਾਡੀ ਕਿਸਮਤ ਲਿਖ ਦੇਣਗੇ।

ਅਖੀਰ ਵਿੱਚ ਮੈਡਮ ਕਿਰਨ ਗੁਪਤਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਜ਼ਰੂਰ ਦੇਖੋ


ਇਸ ਵੀਡੀਓ ਨੂੰ ਕਲਿੱਕ ਕਰ ਕੇ ਅਤੇ ਆਪਣੇ ਵਿਚਾਰ ਵੀ ਜ਼ਰੂਰ ਭੇਜੋ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Sunday, September 4, 2022

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਵਿਚਾਰ ਚਰਚਾ

4th September 2022 at 02:36 PM 

 ਲੋਕ ਵਿਰੋਧੀ ਨਵੀਂ  ਸਿੱਖਿਆ ਨੀਤੀ 2020 ਤੁਰੰਤ ਰੱਦ ਕਰਨ 'ਤੇ ਜ਼ੋਰ 

ਲੁਧਿਆਣਾ: 4 ਸਤੰਬਰ 2022: (ਐਮ ਐਸ ਭਾਟੀਆ//ਐਜੂਕੇਸ਼ਨ ਸਕਰੀਨ):: 

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ  ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ  2020  ਵਿੱਚ   ਅਧਿਆਪਕ ਦਾ ਰੁਤਬਾ ਬਹਾਲ ਕਰਨ ਤੇ  ਗੁਣਾਤਮਿਕ ਸਿੱਖਿਆ ਦੇ ਮੌਕੇ ਪੈਦਾ ਕਰਨ  ਦੇ  ਵਿਸ਼ੇ ਸਬੰਧੀ  ਸੂਬਾ ਸੀਨੀਅਰ ਮੀਤ ਪ੍ਰਧਾਨ ਪਰਵੀਨ ਕੁਮਾਰ ਲੁਧਿਆਣਾ  ਦੀ ਪ੍ਰਧਾਨਗੀ ਹੇਠ ਸਥਾਨਕ  ਸ਼ਹੀਦ ਕਰਨੈਲ ਸਿੰਘ  ਈਸੜੂ  ਭਵਨ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਕਰਕੇ ਵਿਚਾਰ ਚਰਚਾ ਕੀਤੀ ਗਈ।

ਇਸ ਮੌਕੇ ' ਤੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸਲਾਹਕਾਰ ਬਲਕਾਰ ਵਲਟੋਹਾ , ਪ੍ਰੇਮ ਚਾਵਲਾ  , ਕਾਰਜ ਸਿੰਘ ਕੈਰੋਂ  , ਪਰਮਿੰਦਰਪਾਲ ਸਿੰਘ ਕਾਲੀਆ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਕਿਹਾ ਕਿ ਭਾਰਤ ਵਿੱਚ 1990-91 ਤੋਂ ਆਈਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਨੇ ਅਧਿਆਪਨ ਕਿੱਤੇ, ਅਧਿਆਪਕ ਦੇ  ਰੁਤਬੇ ਤੇ ਅਧਿਆਪਕਾਂ ਦੀਆਂ ਸੇਵਾ ਹਾਲਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ  ਕੀਤਾ ਹੈ। 

ਇਨ੍ਹਾਂ  ਉਦਾਰਵਾਦੀ ਨੀਤੀਆਂ ਕਾਰਨ ਹੀ ਅਧਿਆਪਕਾਂ ਦੀਆਂ ਨਿਯੁਕਤੀਆਂ ਠੇਕੇ ਤੇ ਹੋਣ ਲੱਗੀਆਂ ਹਨ ਤੇ ਪਿਛਲੇ  ਕਈ ਸਾਲਾਂ ਤੋਂ  ਅਧਿਆਪਕ ਵਰਗ ਦੇ ਬੁਧੀਜੀਵੀ ਠੇਕੇ  ਤੇ ਕੰਮ ਕਰਦੇ ਆ ਰਹੇ ਹਨ। ਇਨ੍ਹਾਂ ਅਧਿਆਪਕਾਂ ਨੂੰ ਕਈ ਗੁਣਾਂ ਘੱਟ ਉਜਰਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਿੱਖਿਆ ਪ੍ਰੋਵਾਈਡਰ,  ਸਿੱਖਿਆ ਵਾਲੰਟੀਅਰ ਵਰਗੇ ਨਵੇਂ-ਨਵੇਂ ਨਾਂ ਦੇ ਕੇ ਅਧਿਆਪਕ ਦੇ ਸਨਮਾਨ ਤੇ ਵੀ ਸੱਟ ਮਾਰੀ ਗਈ ਹੈ ਤੇ ਅਧਿਆਪਕ ਦਾ ਰੁਤਬਾ ਵੀ ਖੋਹ ਲਿਆ ਗਿਆ  ਹੈ।  

ਇਸ ਸਭ ਨੇ ਗੁਣਾਤਮਿਕ ਸਿੱਖਿਆ ਪ੍ਰਤੀ ਸਰਕਾਰਾਂ ਦੀ ਗੈਰ-ਸੰਜੀਦਗੀ ਦਾ ਪਰਦਾਫ਼ਾਸ਼ ਵੀ ਹੋਇਆ ਹੈ। ਇਸ ਸਮੇਂ ਜੱਥੇਬੰਦੀ ਦੇ ਆਗੂਆਂ ਜਿੰਦਰ ਕੁਮਾਰ ਪਾਇਲਟ , ਮੇਘਇੱਦਰ ਸਿੰਘ ਬਰਾੜ, ਜਗਮੇਲ ਸਿੰਘ ਪੱਖੋਵਾਲ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਠੇਕਾ ਆਧਾਰ ਤੇ ਕੰਮ ਕਰਦੇ ਅਤੇ ਸਮੂਹ ਕੱਚੇ  ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। 
ਐੱਨ.ਐੱਸ. ਕਿਊ.ਐੱਫ.ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ। 

ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ 1968 ਦੀ ਸਿੱਖਿਆ ਨੀਤੀ ਤੇ ਹੋਰ ਸਾਰਥਿਕ ਵਾਧੇ ਕਰਕੇ ਅਜਿਹੀ ਨੀਤੀ ਬਣਾਈ ਜਾਵੇ, ਜਿਸ ਨਾਲ ਹਰ ਪੱਧਰ ਤੇ ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਖਤਮ ਹੋ ਸਕੇ। ਇਸ ਤੋਂ ਇਲਾਵਾ ਸਿੱਖਿਆ ਨੀਤੀ ਬਣਾਉਂਦੇ ਸਮੇਂ ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ, ਜਿਵੇਂ ਕਿ ਕੋਠਾਰੀ ਸਿੱਖਿਆ ਕਮਿਸ਼ਨ ਅਤੇ 1966 ਪੈਰਿਸ ਦੀ ਅੰਤਰ-ਦੇਸੀ ਕਾਨਫਰੰਸ ਦੀਆਂ ਸਿਫਾਰਸ਼ਾਂ ਵਿੱਚ ਕਿਹਾ ਗਿਆ ਸੀ। 

ਇਸ ਤੋਂ ਇਲਾਵਾ ਹਰ ਪ੍ਰਾਇਮਰੀ ਸਕੂਲ ਵਿੱਚ ਜਮਾਤ ਅਨੁਸਾਰ ਪੰਜ ਰੈਗੂਲਰ ਅਧਿਆਪਕ ਦਿੱਤੇ ਜਾਣ, ਸੈਕੰਡਰੀ ਪੱਧਰ ਤੇ ਵਿਸ਼ੇ ਅਨੁਸਾਰ ਅਧਿਆਪਕਾਂ ਦੀਆਂ ਅਸਾਮੀਆਂ ਦਿੱਤੀਆਂ ਜਾਣ ਅਤੇ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਬੱਚਿਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਤੋਂ ਲਏ ਜਾਂਦੇ ਸਾਰੇ ਗੈਰ ਵਿਦਿਅਕ ਕੰਮ ਅਤੇ  ਬੀਐਲਓਜ਼ ਡਿਊਟੀਆਂ ਕੱਟੀਆਂ ਜਾਣ, ਜਨਵਰੀ 2004 ਤੋਂ ਬਾਅਦ ਨਿਯੁਕਤ ਸਮੂਹ ਮੁਲਾਜ਼ਮਾਂ  ਲਈ  ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਅਧੀਨ ਅਧਿਆਪਕਾਂ ਦੇ ਵੱਖ ਵੱਖ ਵਰਗਾਂ ਦੀਆਂ ਬਣਦੀਆਂ ਤਰੱਕੀਆਂ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ। 

ਜਥੇਬੰਦੀ ਵੱਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ 5 ਸਤੰਬਰ ਨੂੰ ਸਕੂਲ ਪੱਧਰ ਤੇ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਜਾਵੇਗੀ ਅਤੇੇੇ 10 ਸਤੰਬਰ ਨੂੰ ਪੰਜਾਬ ਅਤੇ ਯੂਟੀ ਸਾਂਝਾ ਫਰੰਟ ਵੱਲੋਂਂ ਸੰਗਰੂਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ|

ਇਸ ਸਮੇਂ ਹੋਰਨਾਂ ਤੋਂ ਇਲਾਵਾ  ਅਧਿਆਪਕ ਆਗੂ ਬਲਜੀਤ ਟੌਮ ਤਰਨਤਾਰਨ ,ਬਲਵੀਰ ਸਿੰਘ ਕੰਗ, ਬਿਕਰਮਜੀਤ ਸਿੰਘ ਥਰੀਕੇ, ਮਨੀਸ਼ ਸ਼ਰਮਾ, ਹਰੀਦੇਵ, ਸੰਜੀਵ ਸ਼ਰਮਾ, ਜੋਰਾ ਸਿੰਘ ਬੱਸੀਆਂ, ਸੰਜੀਵ ਯਾਦਵ,ਜੁਗਲ ਸ਼ਰਮਾ, ਰਵਿੰਦਰਜੀਤ ਸਿੰਘ ਰਵੀ, ਜਸਪਾਲ ਸਿੰਘ ਫਰੀਦਕੋਟ, ਚਰਨ ਸਿੰਘ ਤਾਜਪੁਰੀ, ਬਲਜਿੰਦਰ ਸਿੰਘ ਵਡਾਲੀ, ਕੁਲਦੀਪ ਕੁਮਾਰ, ਕੰਵਲਜੀਤ ਸਿੰਘ ਝਾਮਕਾ, ਦਵਿੰਦਰ ਸਿੰਘ ਪੀਏਯੂ ,  ਅੰਮਿ੍ਤਪਾਲ ਸਿੰਘ ਤਰਨਤਾਰਨ, ਚਰਨਜੀਤ ਸਿੰਘ ਧਾਰੀਵਾਲ, ਸ਼ਿਵ ਪ੍ਭਾਕਰ ਆਦਿ ਆਗੂ ਹਾਜਰ ਸਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, September 3, 2022

ਸਰਕਾਰੀ ਹਾਈ ਸਕੂਲ ਜਵੱਦੀ ਵਿਖੇ ਹੋਈ ਇੰਸਪਾਇਰ ਮੀਟ

3rd September 2022 at 08:56 PM

ਸੈਲਫੀ ਪੁਆਇੰਟ ਵਿਖੇ ਲੱਗੀ ਫੋਟੋ ਖਿੱਚਣ ਖਿਚਾਉਣ ਵਾਲਿਆਂ ਦੀ ਰੌਣਕ


ਲੁਧਿਆਣਾ
: 3 ਸਤੰਬਰ 2022: (ਕਾਰਤਿਕਾ ਸਿੰਘ//ਐਜੂਕੇਸ਼ਨ ਸਕਰੀਨ ਡੈਸਕ)::

ਕੋਈ ਜ਼ਮਾਨਾ ਸੀ ਜਦੋਂ ਗੁਰੂਕੁਲ ਵਾਲਾ ਸਿੱਖਿਆ ਪ੍ਰਬੰਧ ਹੁੰਦਾ ਸੀ। ਉਸ ਵੇਲੇ ਪੜ੍ਹਾਈ ਲਿਖਾਈ ਸਿੱਖਣ ਗਿਆ ਬੱਚਾ ਕਈ ਸਾਲ ਤੱਕ ਲਗਾਤਾਰ ਗੁਰੂਕੁਲ ਵਿਖੇ ਰਹਿੰਦਾ ਸੀ। ਆਪਣੇ ਗੁਰੂ ਦੀ ਦੀ ਨਿਗਰਾਨੀ ਹੇਠ ਹੀ ਉਸ ਦੇ ਸੰਸਕਾਰ ਬੰਦੇ ਸਨ ਅਤੇ ਸੁਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਸੀ। ਜਦੋਂ ਪੜ੍ਹਾਈ ਲਿਖਾਈ ਪੂਰੀ ਹੁੰਦੀ ਤਾਂ ਉਹ ਇੱਕ ਮੁਕੰਮਲ ਸ਼ਖ਼ਸੀਅਤ ਬਣ ਕੇ ਨਿਕਲਦਾ ਸੀ। ਇੱਕ ਅਜਿਹੀ ਸ਼ਖ਼ਸੀਅਤ ਜਿਹੜੀ ਪੂਰੇ ਦੇਸ਼ ਅਤੇ ਸਮਾਜ ਨੂੰ ਆਪਣਾ ਪਰਿਵਾਰ ਸਮਝਦੀ ਸੀ ਅਤੇ ਇਸ ਪਰਿਵਾਰ ਤੇ ਕੋਇਆ ਕੂਈ ਆਂਚ ਨਹੀਂ ਸੀ ਆਉਣ ਦੇਂਦੀ।  

ਇਸ ਤੋਂ ਬਾਅਦ ਸਮਾਜਿਕ ਢਾਂਚੇ ਦੇ ਨਾਲ ਨਾਲ ਸਿਖਿਆ ਦੇ ਖੇਤਰ ਵਿਚ ਵੀ ਤਬਦੀਲੀਆਂ ਆਈਆਂ।  ਮਾਤਾ ਪਿਤਾ ਅਤੇ ਅਧਿਆਪਕਾਂ ਦਰਮਿਆਨ ਦੂਰੀ ਜਿਹੀ ਪੈਦਾ ਹੋਣ ਲੱਗ ਪਈ। ਪੇਰੈਂਟਸ ਮੀਟਿੰਗ ਸਿਰਫ ਵੱਡੇ ਅੰਗਰੇਜ਼ੀ ਸਕੂਲਾਂ ਦਾ ਇੱਕ ਸਟੇਟਸ ਸਿੰਬਲ ਬਣ ਕੇ ਰਹੀ ਗਿਆ। ਸਰਕਾਰੀ ਸਕੂਲਾਂ ਵਿੱਚੋਂ ਇੱਕ ਸਕੂਲ ਜਵੱਦੀ ਵਾਲਾ ਹਾਈ ਸਕੂਲ ਵੀ ਹੈ ਜਿੱਥੇ ਨਵੀਂ ਅਤੇ ਪੁਰਾਣੀ ਤਹਿਜ਼ੀਬ ਦਾ ਸੁਮੇਲ ਮੌਜੂਦ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਪ੍ਰਿੰਸੀਪਲ ਕਿਰਨ ਗੁਪਤਾ ਆਪਣੇ ਸਟਾਫ ਸਮੇਤ ਇਸ ਪਾਸੇ ਵਿਸ਼ੇਸ਼ ਧਿਆਨ ਦੇਂਦੇ ਹਨ। 

ਅੱਜ  ਮਾਨਯੋਗ ਮੁੱਖ ਮੰਤਰੀ ਅਤੇ ਸਤਿਕਾਰ ਯੋਗ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ,  ਪੰਜਾਬ ਸਕੂਲ ਸਿੱਖਿਆ  ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਜਵੱਦੀ ਵਿਖੇ ਇੰਸਪਾਇਰ ਮੀਟ ਦੇ ਮਕਸਦ ਨਾਲ ਮਾਪਿਆਂ ਅਤੇ ਅਧਿਆਪਕਾਂ ਦੀ ਮਿਲਣੀ ਵੀ ਕਰਵਾਈ ਗਈ। 

ਸਮੂਹ ਅਧਿਆਪਕਾਂ ਨੇ ਇਸ ਪਵਿੱਤਰ ਕਾਰਜ ਨੂੰ ਮੁਕੰਮਲ ਕਰਨ ਲਈ ਵੱਧਚੜ੍ਹ ਕੇ ਤਿਆਰੀਆਂ ਕੀਤੀਆਂ। ਸਕੂਲ ਨੂੰ ਬਹੁਤ  ਸੋਹਣੀ ਤਰ੍ਹਾਂ ਸਜਾਇਆ ਗਿਆ। ਜਮਾਤਾਂ ਦੇ ਬੋਰਡ ਬਹੁਤ ਸੋਹਣੇ ਸਜਾਏ ਗਏ। ਬੋਰਡਾਂ ਤੇ ਬੱਚਿਆਂ ਦੁਆਰਾ ਵੱਖ ਵੱਖ ਵਿਸ਼ਿਆਂ ਤੇ ਬਣਾਏ ਗਏ ਚਾਰਟ ਲਗਾਏ ਗਏ, ਇੱਕ ਬੋਰਡ ਤੇ ਸੁੰਦਰ ਲਿਖਾਈ ਮੁਕਾਬਲੇ ਵਿਚ ਸਟੇਟ ਪੱਧਰ ਤੇ ਭਾਗ‌ ਲੈਣ ਵਾਲੇ ਵਿਦਿਆਰਥੀਆਂ ਦੀ ਸੁੰਦਰ‌‌ ਲਿਖਾਈ ਦੇ ਚਾਰਟ ਲਗਾਏ ਗਏ, ਪੁਸਤਕ ਪ੍ਰਦਰਸ਼ਨੀ,  ਟੀਚਿੰਗ ਏਡਜ਼-ਜਾਗ੍ਰਤੀ ਵਾਲੀ ਪ੍ਰਦਰਸ਼ਨੀ ਵੀ ਲਗਾਈ ਗਈ। 

ਇਹ ਇੱਕ ਯਾਦਗਾਰੀ ਆਯੋਜਨ ਸੀ ਜਿਸ ਵਿਚ ਮਾਤਾਪਿਤਾ ਵੀ ਸਨ ਅਤੇ ਅਧਿਆਪਕ ਵੀ। ਇਹਨਾਂ ਦੋਹਾਂ ਦੀਆਂ ਨਜ਼ਰਾਂ ਸਾਹਮਣੇ ਸਨ ਬੱਚੇ। ਇਸ‌ ਵਿੱਚ ਮਾਪਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸਕੂਲ ਵਿੱਚ ਚਲ ਰਹੀਆਂ ਵੱਖ ਵੱਖ ਗਤੀਵਿਧੀਆਂ ਅਤੇ ਖੇਡਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। 

ਇਸ ਮੌਕੇ ਇੱਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਸੀ। ਇਹ ਬਿਲਕੁਲ ਹੀ ਨਵਾਂ ਰੁਝਾਨ ਸੀ। ਅੱਜ ਦੇ ਦਿਨ ਇਥੇ ਕੌਣ ਕੌਣ ਆਇਆ ਇਸ ਗੱਲ ਨੂੰ ਯਾਦ ਰੱਖਣ ਵਾਲਿਆਂ ਸੈਲਫੀਆਂ ਖਿੱਚਣ ਵਾਲਿਆਂ ਦੀ ਇਥੇ ਭੀੜ ਰਹੀ।  ਮਾਪਿਆਂ ਨੇ‌ ੳੱਥੇ ਫੋਟੋਆਂ ਖਿੱਚਵਾਈਆਂ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ  । 

ਬੱਚਿਆਂ ਦੇ ਮਾਤਾ ਪਿਤਾ ਕੋਲੋਂ ਉਹਨਾਂ ਦੇ ਵਿਚਾਰ ਵੀ ਲਏ ਗਏ। ਬੱਚਿਆਂ ਦੇ ਇਹ ਮਾਤਾ ਪਿਤਾ  ਸਕੂਲ ਦੀ ਬਦਲੀ ਨੁਹਾਰ ਨੂੰ ਦੇਖ‌ਕੇ ਬਹੁਤ ਖੁਸ਼ ‌ਸਨ। ਇੰਸਪਾਇਰ ਮੀਟ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜੋੜਨ ਅਤੇ ਇੰਸਪਾਇਰ ਕਰਨ ਦਾ ਉਦੇਸ਼ ਪ੍ਰਾਪਤ ਕਰਨ ਦੀ ਸਿਖਰ ਨੂੰ ਛੂਹ ਲੈਣ ਵਿੱਚ ਸਫਲ ਵੀ ਸਿੱਧ ਹੋਈ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਜਸਪਾਲ ਸਿੰਘ ਅਤੇ ਹੈਡਮਿਸਟੈਰਸ ਸ਼੍ਰੀਮਤੀ ਕਿਰਨ ਗੁਪਤਾ  ਨੇ ਮਾਪਿਆਂ  ਅਤੇ ਸਮੂਹ ਸਟਾਫ ਨੂੰ ਇਸ ਕਾਰਜ ਨੂੰ ਫਤਿਹ ਕਰਨ ਲਈ ਸਭ ਨੂੰ ਵਧਾਈ ਦਿੱਤੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, July 25, 2022

ਵਿਦਿਆਰਥੀ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਸਫਲਤਾ ਪੂਰਵਕ ਸੰਪੰਨ

25th July 2022 at 4:06 PM

 ਲੁਧਿਆਣਾ ਜ਼ੋਨ ‘ਚੋਂ  ਵਿਦਿਆਰਥੀ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ 


ਲੁਧਿਆਣਾ
: 26 ਜੁਲਾਈ 2022: (ਜਸਵੰਤ ਜੀਰਖ//ਪੰਜਾਬ ਸਕਰੀਨ)::
ਤਰਕਸ਼ੀਲ ਸਿਰਫ ਤਰਕ ਹੀ ਨਹੀਂ ਕਰਦੇ ਬਲਕਿ ਉਹ ਸਿਹਤਮੰਦ ਸਮਾਜ ਲਈ ਉਹਨਾਂ ਜ਼ੁੰਮੇਵਾਰ ਨਾਗਰਿਕਾਂ ਨੂੰ ਵੀ ਤਿਆਰ ਕਰ ਰਹੇ ਹਨ ਜਿਹੜੇ ਵਹਿਮਾਂ ਭਰਮਾਂ ਤੋਂ ਖੁਦ ਵੀ ਦੂਰ ਹਨ ਅਤੇ ਦੂਜਿਆਂ ਨੂੰ ਦੂਰ ਰੱਖਦੇ ਹਨ। ਇਸ ਮਕਸਦ ਲਈ ਬਾਕਾਇਦਾ ਪੜ੍ਹਾਈ ਕਰਵਾਈ ਜਾਂਦੀ ਹੈ ਜਿਸ ਵਿਚ ਥਿਊਰੀ ਅਤੇ ਪ੍ਰੈਕਟਿਸ ਦੋਵੇਂ ਸਿਖਾਈਆਂ ਜਾਂਦੀਆਂ ਹਨ।ਇਸ ਮਕਸਦ ਦੀ ਪੜ੍ਹਾਈ ਵਿਚ ਕਿਹੜਾ ਵਿਦਿਆਰਥੀ ਕਿੰਨੀ ਕੁ ਤਰੱਕੀ ਕਰਦਾ ਹੈ ਇਹ ਦੇਖਣ ਲਾਇ ਬਾਕਾਇਦਾ ਪ੍ਰੀਖਿਆ ਵੀ ਹੁੰਦੀ ਹੈ। ਇਹ ਪ੍ਰੀਖਿਆ ਲੁਧਿਆਣਾ ਵਿੱਚ ਵੀ ਹੋਈ। 
ਸਮਾਜ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੋਂ ਮੁਕਤ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਲਗਾਤਾਰ ਯਤਨਸ਼ੀਲ ਹੈ। ਇਸ ਸੰਸਥਾ ਵੱਲੋਂ ਪੰਜਾਬ ਭਰ ਦੇ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨਿਕ ਨਜ਼ਰੀਆ ਵਿਕਸਤ ਕਰਨ ਲਈ ਵਿਸ਼ੇਸ਼ ਸਿਲੇਬਸ ਦੀ ਕਿਤਾਬ ਤਿਆਰ ਕਰਕੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਦਿੱਤੀ ਜਾਂਦੀ ਹੈ। ਇਸ ਦੇ ਅਧਾਰ ਤੇ ਹਰ ਸਾਲ ਵਿਦਿਆਰਥੀਆਂ ਦੀ ਚੇਤਨਾ ਦੀ ਇੱਕ ਪ੍ਰੀਖਿਆ ਰਾਹੀਂ ਪਰਖ ਕੀਤੀ ਜਾਂਦੀ ਹੈ । ਇਸ ਵਾਰ ਇਹ ਚੌਥੀ ਸਾਲਾਨਾ ਪ੍ਰੀਖਿਆ 24, 25 ਜੁਲਾਈ ਨੂੰ ਪੰਜਾਬ ਪੱਧਰ ਤੇ ਲਈ ਗਈ ਜਿਸ ਵਿੱਚ ਲੁਧਿਆਣਾ ਜ਼ੋਨ ਵਿੱਚ ਪੈਂਦੀਆਂ ਇਕਾਈਆਂ ਕੋਹਾੜਾ, ਮਲੇਰਕੋਟਲਾ , ਜਗਰਾਓਂ ਤੇ ਲੁਧਿਆਣਾ ਨੇ ਆਪਣੇ ਆਪਣੇ ਖੇਤਰਾਂ ਦੇ ਚੋਣਵੇਂ ਸਕੂਲਾਂ ਵਿੱਚ ਉਚੇਚਾ ਤੌਰ ਤੇ ਪ੍ਰਬੰਧ ਕੀਤੇ। ਤਰਕਸ਼ੀਲ ਸੁਸਾਇਟੀ ਦੇ ਜੱਥੇਬੰਦਕ ਜ਼ੋਨ ਮੁੱਖੀ ਜਸਵੰਤ ਜੀਰਖ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੋਨ ਲੁਧਿਆਣਾ ਵਿੱਚੋਂ ਇਸ ਪ੍ਰੀਖਿਆ ਵਿੱਚ ਦੋ ਗਰੁੱਪਾਂ (6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ) ਦੇ ਕੁੱਲ 1056 ਵਿਦਿਆਰਥੀਆਂ ਨੇ ਭਾਗ ਲਿਆ  ਜ਼ਿਹਨਾਂ ਵਿੱਚੋਂ 669 ਲੜਕੀਆਂ ਅਤੇ 387 ਲੜਕੇ ਹਨ। ਉਪਰੋਕਤ ਇਕਾਈਆਂ ਦੇ ਮੁੱਖੀਆਂ ਦੀ ਦੇਖ ਰੇਖ ਹੇਠ ਮਾ ਤਰਲੋਚਨ ਸਿੰਘ ਸਮਰਾਲਾ, ਮਾ ਰਜਿੰਦਰ ਜੰਡਿਆਲੀ , ਦੀਪ ਦਿਲਬਰ , ਮੋਹਣ ਸਿੰਘ ਬਡਲਾ , ਦਰਬਾਰਾ ਸਿੰਘ, ਕਰਤਾਰ ਸਿੰਘ ਵੀਰਾਨ, ਆਤਮਾ ਸਿੰਘ, ਧਰਮਪਾਲ ਸਿੰਘ , ਰਾਕੇਸ ਆਜ਼ਾਦ ਨੇ ਮੁੱਖ ਭੂਮਿਕਾ ਨਿਭਾਈ । ਇਸ ਪ੍ਰੀਖਿਆ ਵਿੱਚੋਂ ਪੰਜਾਬ , ਜ਼ੋਨ ਅਤੇ ਇਕਾਈ ਪੱਧਰ ਤੇ ਚੰਗੀਆਂ ਪੁਜ਼ੀਸ਼ਨਾਂ ‘ਚ ਆਏ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਸਰਟੀਫ਼ਿਕੇਟ ਜਾਰੀ ਕੀਤੇ ਜਾਣਗੇ। ਵੱਖ ਵੱਖ ਕੇਂਦਰਾਂ ਵਿੱਚ ਪ੍ਰੀਖਿਆ ਸਮੇਂ ਜਿਹੜੇ ਬੱਚੇ ਸ਼ਾਮਲ ਹੋਏ ਉਹਨਾਂ ਨੂੰ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ। 
ਇਹਨਾਂ ਵਿੱਚੋਂ ਹੀ ਹੋਣਹਾਰ ਬੱਚੇ ਨੇੜ ਭਵਿੱਖ ਵਿੱਚ ਇੱਕ ਅਜਿਹਾ ਸਿਹਤਮੰਦ ਸਮਾਜ ਸਿਰਜਨਗੇ ਜਿਹੜਾ ਵਹਿਮਾਂ, ਭਰਮਾਂ ਅਤੇ ਅਧਾਰਹੀਣ ਡਰਾਵਿਆਂ ਤੋਂ ਮੁਕਰ ਹੋਵੇਗਾ, ਸ਼ੋਸ਼ਣ ਤੋਂ ਵੀ ਮੁਕਤ ਹੋਵੇਗਾ। ਇਸ ਸਮਾਜ ਵਿਛਕ ਕਿਸੇ ਨੂੰ ਵੀ ਕਿਸੇ ਤੰਤਰ-ਮੰਤਰ, ਭੂਤ ਪ੍ਰੇਤ ਜਾਂ ਦੈਵੀ ਸ਼ਕਤੀ ਦਾ ਕੋਈ ਡਰ ਨਹੀਂ ਹੋਵੇਗਾ। 

Wednesday, February 23, 2022

ਲੁਧਿਆਣਾ ਦੀ ਵਿਦਿਆਰਥਣ ਨੇ ਏ.ਟੀ.ਐਸ.ਈ.'ਚ ਮਾਰੀ ਮੱਲ

23rd February 2022 at 6:23 PM

ਧਨੁਸ਼ਟਾ ਛਾਬੜਾ ਨੇ ਪ੍ਰਾਪਤ ਕੀਤਾ 2021-2022 ਵਿੱਚ ਪਹਿਲਾ ਰਾਸ਼ਟਰੀ ਰੈਂਕ

ਲੁਧਿਆਣਾ: 23 ਫਰਵਰੀ 2022: (ਕਾਰਤਿਕਾ ਸਿੰਘ//ਐਜੂਕੇਸ਼ਨ ਸਕਰੀਨ)::

ਹਿੰਮਤ ਕਰੇ ਇਨਸਾਨ ਤੋਂ ਕਿਆ ਕਾਮ ਹੈ ਮੁਸ਼ਕਿਲ। ਇਸ ਕਥਨ ਦੇ ਨਾਲ ਨਾਲ ਧਨੁਸ਼ਟਾ ਛਾਬੜਾ ਨੇ ਆਪਣੀ ਜ਼ਬਰਦਸਤ ਸੰਕਲਪ ਸ਼ਕਤੀ ਨੂੰ ਵੀ ਦੁਨੀਆ ਦੇ ਸਾਹਮਣੇ ਸਾਬਿਤ ਕਰ ਕੇ ਦਿਖਾਇਆ ਹੈ। ਲੁਧਿਆਣਾ ਦੀ ਇਸ ਵਿਦਿਆਰਥਣ ਨੇ ਪਰਿਵਾਰ ਦੇ ਨਾਲ ਨਾਲ ਆਪਣੇ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ ਹੈ। 

ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ, ਲੁਧਿਆਣਾ ਦੀ ਵਿਦਿਆਰਥਣ ਧਨੁਸ਼ਟਾ ਛਾਬੜਾ ਨੇ ਅਗਲਾਸੇਮ ਐਜੂਟੈੱਕ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ ਅਗਲਾਸੇਮ ਟੇਲੈਂਟ ਸਰਚ ਐਗਜਾਮ (ਏ.ਟੀ.ਐਸ.ਈ.) 2021-2022 ਵਿੱਚ ਪਹਿਲਾ ਰਾਸ਼ਟਰੀ ਰੈਂਕ ਪ੍ਰਾਪਤ ਕੀਤਾ ਜਿਸ ਦੇ ਲਈ ਉਸ ਨੂੰ ਪ੍ਰਮਾਣ ਪੱਤਰ, ਸੋਨ ਤਗਮਾ ਅਤੇ ਪੁਰਸਕਾਰ ਵਜੋਂ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ।

ਅਗਲਾਸੇਮ ਟੇਲੈਂਟ ਸਰਚ ਐਗਜ਼ਾਮ (ਏ.ਟੀ.ਐਸ.ਈ.) 5ਵੀਂ ਤੋਂ 12ਵੀਂ ਜਮਾਤਾਂ ਲਈ ਇੱਕ ਰਾਸ਼ਟਰੀ ਪੱਧਰ ਦੀ ਪ੍ਰਤਿਭਾ ਖੋਜ-ਕਮ-ਵਜ਼ੀਫ਼ਾ ਪ੍ਰੀਖਿਆ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਉਨ੍ਹਾਂ ਦੇ ਸਾਇੰਸ ਅਤੇ ਗਣਿਤ ਦੇ ਗਿਆਨ ਦੇ ਆਧਾਰ 'ਤੇ ਪ੍ਰੀਖਿਆ ਲਈ ਜਾਂਦੀ ਹੈ।  ਇਹ ਪ੍ਰੀਖਿਆ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਆਪਣੇ ਪ੍ਰਤੀਭਾਗੀਆਂ ਨਾਲ ਮੁਕਾਬਲਾ ਕਰਨ ਦਾ ਮੌਕਾ ਦਿੰਦੀ ਹੈ ਜੋਕਿ ਸਕਾਲਰਸ਼ਿਪ ਪ੍ਰਾਪਤ ਕਰਕੇ ਉਨ੍ਹਾਂ ਦੇ ਸਿੱਖਿਆ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ। 12.16 ਲੱਖ ਰੁਪਏ ਖਰਚ ਕਰਕੇ 800 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਜਿਸ ਵਿੱਚ ਹਰੇਕ ਜਮਾਤ ਦੇ ਚੋਟੀ ਦੇ 100 ਵਿਦਿਆਰਥੀਆਂ ਸ਼ਾਮਲ ਹਨ।
ਸਫਲਤਾ ਹਾਸਲ ਕਰਨ ਦੇ ਇਸ ਮਕਸਦ ਲਈ ਧਨੁਸ਼ਟਾ ਛਾਬੜਾ ਨੇ ਲਗਾਤਾਰ ਮਿਹਨਤ ਕੀਤੀ ਹੈ ਦਿਨ ਰਾਤ ਇੱਕ ਕੀਤਾ। ਆਪਣੇ ਧਿਆਨ ਨੂੰ ਆਪਣੇ ਇਸ ਇਮਤਿਹਾਨ ਤੇ ਕੇਂਦਰਿਤ ਰੱਖਿਆ। ਮਕਸਦ ਤੋਂ ਦੂਰ ਕਰਨ ਵਾਲੇ ਹਰ ਕੰਮ ਤੋਂ ਉਹ ਸੁਚੇਤ ਰੂਪ ਵਿੱਚ ਦੂਰ ਰਹੀ। ਉਸਨੂੰ ਆਪਣੀ ਸਾਧਨਾ ਵਿੱਚ ਸਫਲਤਾ ਵੀ ਮਿਲੀ। 

Monday, January 3, 2022

ਸੀਟੀ ਯੂਨੀਵਰਸਿਟੀ 'ਚ "ਏਕ ਸੰਸਕ੍ਰਿਤੀ ਐਸੀ ਬੀ"

 3rd January 2022 at 2:36 PM

  ਬਿਹਾਰ, ਯੂਪੀ ਅਤੇ ਝਾਰਖੰਡ ਨਾਈਟ" ਦਾ ਵਿਸ਼ੇਸ਼ ਆਯੋਜਨ 


ਲੁਧਿਆਣਾ
: 3 ਜਨਵਰੀ 2022: (ਕਾਰਤਿਕਾ ਸਿੰਘ//ਐਜੂਕੇਸ਼ਨ ਸਕਰੀਨ)::

ਦੇਸ਼ ਅਤੇ ਦੁਨੀਆ ਦੇ ਵੱਖ ਸੱਭਿਆਚਾਰਾਂ ਦੀ ਝਲਕ ਦੇਖਣੀ ਹੋਵੇ ਤਾਂ ਇੱਕ ਚੱਕਰ  ਫਿਰੋਜ਼ਪੁਰ ਰੋਡ ਤੇ ਸਥਿੱਤ ਸੀ ਟੀ ਯੂਨੀਵਰਸਿਟੀ ਦਾ ਲਗਾਇਆ ਜਾ ਸਕਦਾ ਹੈ। ਭਾਰਤ ਦੀ ਅਨੇਕਤਾ ਵਿਚ ਏਕਤਾ ਇਥੇ ਆ ਕੇ ਸਹਿਜੇ ਹੀ ਦੇਖੀ ਜਾ ਸਕਦੀ ਹੈ। ਇਹਨਾਂ ਸਾਰੇ ਸੱਭਿਆਚਾਰਾਂ ਦੇ ਮੁੰਡੇ ਕੁੜੀਆਂ ਇਥੇ ਪੜ੍ਹਾਈ ਕਰਨ ਲਈ ਆਏ ਹੋਏ ਹਨ ਅਤੇ ਬੜੇ ਹੀ ਪਿਆਰ ਨਾਲ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ। 

ਸੀਟੀ ਯੂਨੀਵਰਸਿਟੀ, ਲੁਧਿਆਣਾ ਸਾਰੇ ਭਾਰਤ ਤੋਂ ਵਿਦਿਆਰਥੀਆਂ ਪੜ੍ਹਨ ਆਉਂਦੇ ਹਨ , ਜਿਸਦੇ ਨਤੀਜੇ ਵਜੋਂ ਸਭਿਆਚਾਰਕ ਵਿਭਿੰਨਤਾਂ ਦੇਖਣ ਨੂੰ ਮਿਲਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ-ਸਮੇਂ 'ਤੇ ਵੱਖ-ਵੱਖ ਸੂਬਿਆਂ ਅਤੇ ਦੇਸ਼ਾਂ ਦੀ ਨੁਮਾਇੰਦਗੀ ਕਰਦੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ।

ਬਹੁ-ਸੱਭਿਆਚਾਰਕ ਪਹੁੰਚ ਨੂੰ ਮੁੱਖ ਰੱਖਦੇ ਹੋਏ, ‘ਏਕ ਸੰਸਕ੍ਰਿਤੀ ਐਸੀ ਬੀ- ਝਾਰਖੰਡ, ਯੂਪੀ ਅਤੇ ਬਿਹਾਰ ਨਾਈਟ’ ਦਾ ਆਯੋਜਨ ਕੀਤਾ ਗਿਆ। ਸਟੈਂਡਅੱਪ ਕਾਮੇਡੀ ਦੇ ਨਾਲ-ਨਾਲ ਖੇਤਰੀ ਨਾਚ, ਖੇਤਰੀ ਭੋਜਨ, ਖੇਡਾਂ ਅਤੇ ਕਵਿਤਾਵਾਂ ਰਾਹੀਂ ਸਬੰਧਤ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਇਆ। ਸਮਾਗਮ ਦੀ ਮੇਜ਼ਬਾਨੀ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅੰਮ੍ਰਿਤ ਰਾਜ ਆਨੰਦ ਅਤੇ ਪ੍ਰਿਆ ਉਪਾਧਿਆ ਨੇ ਮਨਮੋਹਕ ਅੰਦਾਜ਼ ਵਿੱਚ ਕੀਤੀ।

ਸਮਾਗਮ ਦੇ ਮੁੱਖ ਮਹਿਮਾਨ ਡਾ. ਹਰਸ਼ ਸਦਾਵਰਤੀ, ਵਾਈਸ ਚਾਂਸਲਰ, ਸੀਟੀ ਯੂਨੀਵਰਸਿਟੀ ਅਤੇ ਡਾ. ਜੇ.ਕੇ.ਸ਼ਰਮਾ, ਡਾਇਰੈਕਟਰ ਰਿਸਰਚ, ਇੰਡਸਟਰੀ ਇੰਟਰਫੇਸ ਅਤੇ ਇਨੋਵੇਸ਼ਨ, ਸੀਟੀ ਯੂਨੀਵਰਸਿਟੀ ਸਨ। ਡਾ. ਸਦਾਵਰਤੀ ਨੇ ਕਿਹਾ "ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵੀ ਜਰੂਰੀ ਹਨ ਅਤੇ ਇਸ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਨੂੰ ਭਾਵਨਾਤਮਕ ਵਿਕਾਸ, ਸਮਾਜਿਕ ਹੁਨਰ ਵਿਕਾਸ ਅਤੇ ਸਮੁੱਚੀ ਸ਼ਖਸੀਅਤ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ।" । ਇਸ ਮੌਕੇ ਡਾ: ਸਚਿਨ ਸ਼ਰਮਾ, ਡੀਨ ਵਿਦਿਆਰਥੀ ਭਲਾਈ, ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Thursday, September 23, 2021

ਖਾਲਸਾ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ ਵੈਬੀਨਾਰ

Thursday 23rd September 2021 at 06:47 PM

 ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਹੋਈ ਸਾਰਥਕ ਚਰਚਾ  


ਲੁਧਿਆਣਾ
: 22 ਸਤੰਬਰ 2021: (ਅਮ੍ਰਿਤਪਾਲ ਸਿੰਘ//ਐਜੂਕੇਸ਼ਨ ਸਕਰੀਨ)::

ਅੱਜ ਖਾਲਸਾ ਇੰਸਟੀਚਿਊਟ ਆਫ਼ ਸਿਵਲ ਅਤੇ ਅਲਾਈਡ ਸਰਵਿਸਿਜ਼ ਲੁਧਿਆਣਾ ਅਤੇ ਖਾਲਸਾ ਇੰਸਟੀਚਿਊਟ ਆਫ਼ ਕੰਪਿਊਟਰ ਅਤੇ ਇੰਜ. (ਰਜਿ) ਲੁਧਿਆਣਾ ਦੁਆਰਾ ਆਰਟੀਫਿਸ਼ਲ ਇੰਨਟੈਲੀਜੈਂਸ ਵਿਸ਼ੇ ’ਤੇ ਫਰੀ ਮੁਲਾਕਾਤ ਵੈਬੀਨਾਰ ਕਰਵਾਇਆ ਗਿਆ। ਜਿਸ ਵਿੱਚ 65 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋ. ਦੀਪਕਾ ਮਰਵਾਹਾ ਦੁਆਰਾ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਲਾਈਡਜ਼ ਦੁਆਰਾ ਸਮਝਾਇਆ ਗਿਆ। ਇਹ ਬਹੁਤ ਹੀ ਕੀਮਤੀ ਜਾਣਕਾਰੀ ਸੀ। ਵੀਰਤੀ ਜੈਨ ਅਤੇ ਇਸ਼ਾ ਵਰਮਾ ਦੁਆਰਾ ਵੈਬੀਨਾਰ ਨੂੰ ਸੰਚਾਲਿਤ ਕੀਤਾ ਗਿਆ।ਪ੍ਰੋ. ਦਿਨੇਸ਼ ਸ਼ਾਰਦਾ ਦੁਆਰਾ ਖਾਲਸਾ ਇੰਸਟੀਚਿਊਟ ਆਫ਼ ਸਿਵਲ ਅਤੇ ਅਲਾਈਡ ਸਰਵਿਿਸਜ਼ ਲੁਧਿਆਣਾ ਵਲੋਂ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਇੰਸਟੀਚਿਊਟ ਦੁਆਰਾ ਸ਼ੁਰੂ ਕੀਤੇ ਜਾਣ ਬਾਰੇ ਦੱਸਿਆ ਗਿਆ। ਅੰਤ ਵਿੱਚ ਪ੍ਰੋ. ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰੋ. ਦੀਪਕਾ ਮਰਵਾਹਾ, ਪ੍ਰੋ. ਦਿਨੇਸ਼ ਸ਼ਾਰਦਾ ਅਤੇ ਵੈਬੀਨਾਰ ਵਿੱਚ ਭਾਗ ਲੈਣ ਵਾਲੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ ਗਿਆ।

ਫ਼ਰਿਸ਼ਤਿਆਂ ਵਰਗੇ ਅਧਿਆਪਕ--ਇੱਕ ਸੱਚੀ ਭਾਵਨਾ ਵਾਲੀ ਕਹਾਣੀ

ਸਰਕਾਰੀ ਹਾਈ ਸਮਾਰਟ ਸਕੂਲ ਜਵੱਦੀ ਵਿਖੇ  ਅਜਿਹੇ ਹੀ ਅਨੁਭਵ  ਲੁਧਿਆਣਾ : 10 ਮਈ 2023 ( ਐਜੂਕੇਸ਼ਨ ਸਕਰੀਨ ਡੈਸਕ ):: ਮੁੱਖ ਅਧਿਆਪਿਕਾ ਕਿਰਨ ਗੁਪਤਾ ਦੇ ਦਿਆਲੂ ਰਵਈਏ ਨਾਲ...