Sunday, October 19, 2025

ਮਰਹੂਮ ਬਲਵਿੰਦਰ ਸਿੰਘ ਦੀ ਯਾਦ ਵਿਚ ਵਿਸ਼ੇਸ਼ ਉਪਰਾਲਾ

Received on Sunday 19th October 2025 at 14:18 WhatsApp Regarding Union Meeting

ਦੀਵਾਲ਼ੀ ਦੇ ਤਿਓਹਾਰ ਮੌਕੇ  ਮਿਠਾਈ ਵੰਡੀ


ਭੀਖੀ: 19 ਅਕਤੂਬਰ 2025: (ਹਰਭਗਵਾਨ ਭੀਖੀ/ /ਐਜੂਕੇਸ਼ਨ ਸਕਰੀਨ)::

ਸਥਾਨਕ ਵਣ ਵਿਭਾਗ ਵਿੱਚ ਅੱਜ ਤੋਂ ਪੰਜ ਸਾਲ ਪਹਿਲਾਂ ਵਿਛੜੇ ਜਗਲਾਤ ਵਿਭਾਗ ਅਤਲਾ ਬੀਟ ਦੇ ਇੰਚਾਰਜ ਮਹਰੂਮ ਬਲਵਿੰਦਰ ਸਿੰਘ ਦੀ ਯਾਦ ਵਿਚ ਉਸ  ਦੇ ਪਰਿਵਾਰ ਵੱਲੋਂ ਵਿਭਾਗ ਵਿਚ ਕੰਮ ਕਰਦੇ ਕਾਮਿਆਂ ਨੂੰ ਫਲ ਤੇ   ਮਿਠਾਈ ਵੰਡੀ 

ਇਸ ਮੌਕੇ ਉਨ੍ਹਾਂ ਦੀ ਸੁਪਤਨੀ ਸੁਖਜੀਤ ਕੌਰ, ਬੀਟ ਇੰਚਾਰਜ ਮੈਡਮ ਮਨਦੀਪ ਕੌਰ ਚਹਿਲ ਤੇ ਕਾਮਰੇਡ ਹਰਭਗਵਾਨ ਭੀਖੀ ਨੇ ਕਿਹਾ ਕਿ ਬਲਵਿੰਦਰ ਸਿੰਘ ਵੱਲੋਂ ਚਲਾਈ ਰੀਤ ਨੂੰ ਅਂਗੇ ਵਧਾਉਣਾ ਚੰਗਾ ਉੱਦਮ-ਉਪਰਾਲਾ ਹੈ। ਉਹਨਾਂ ਕਿਹਾ ਕਿ ਦੀਵਾਲੀ ਅਤੇ  ਬੰਦੀ ਛੋੜ ਦਿਵਸ ਮੌਕੇ ਬੁਰਾਈ ਖਿਲਾਫ ਲੜਣਾ ਤੇ ਵਾਤਾਵਰਨ ਨੂੰ ਸਾਫ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਸੁਨੇਹਾ ਦਿੱਤਾ ਕਿ ਇਸ ਪਵਿੱਤਰ ਤਿਉਹਾਰ ਮੌਕੇ  ਸਭ ਨੂੰ ਘੱਟੋ ਘੱਟ ਇਕ ਪੌਦਾ ਜ਼ਰੂਰ ਲਾਉਣਾ ਚਾਹੀਦਾ ਹੈ। 

ਇਸ ਮੌਕੇ ਭੋਲੀ ਕੌਰ, ਹਰਬੰਸ ਸਿੰਘ, ਨਾਮਦੇਵ ਹੋਡਲਾ, ਗੁਰਦੀਪ ਸਿੰਘ, ਹਾਕਮ ਸਿੰਘ, ਅਮਰ ਨਾਥ ਰਿਟਾਰਿਡ, ਧਰਮਪਾਲ, ਤੋਗਾ ਖਾਂ ਢੈਪਈ ਗੁਰਦੀਪ ਸਿੰਘ ਹੋਡਲਾ, ਪਰਮਜੀਤ ਕੌਰ, ਨਸੀਬ ਕੌਰ ਸਮਾਓ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ,ਕਿਰਨਜੀਤ ਕੌਰ, ਮਨਜੀਤ ਕੌਰ, ਕਰਮਜੀਤ ਕੌਰ, ਜਸਵਿੰਦਰ ਕੌਰ ਆਦਿ ਵੀ ਹਾਜ਼ਰ ਸਨ। 

No comments:

Post a Comment

ਮਰਹੂਮ ਬਲਵਿੰਦਰ ਸਿੰਘ ਦੀ ਯਾਦ ਵਿਚ ਵਿਸ਼ੇਸ਼ ਉਪਰਾਲਾ

Received on Sunday 19th October 2025 at 14:18 WhatsApp Regarding Union Meeting ਦੀਵਾਲ਼ੀ ਦੇ ਤਿਓਹਾਰ ਮੌਕੇ  ਮਿਠਾਈ ਵੰਡੀ ਭੀਖੀ : 19 ਅਕਤੂਬਰ 2025 : ( ਹ...