4th September 2022 at 02:36 PM
ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ 2020 ਤੁਰੰਤ ਰੱਦ ਕਰਨ 'ਤੇ ਜ਼ੋਰ
A Blog by Punjab Screen Media Group Contact: Email:punjabscreen@gmail.com:Mobile::Mobile:9888272045
4th September 2022 at 02:36 PM
ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ 2020 ਤੁਰੰਤ ਰੱਦ ਕਰਨ 'ਤੇ ਜ਼ੋਰ
3rd September 2022 at 08:56 PM
ਸੈਲਫੀ ਪੁਆਇੰਟ ਵਿਖੇ ਲੱਗੀ ਫੋਟੋ ਖਿੱਚਣ ਖਿਚਾਉਣ ਵਾਲਿਆਂ ਦੀ ਰੌਣਕ
ਕੋਈ ਜ਼ਮਾਨਾ ਸੀ ਜਦੋਂ ਗੁਰੂਕੁਲ ਵਾਲਾ ਸਿੱਖਿਆ ਪ੍ਰਬੰਧ ਹੁੰਦਾ ਸੀ। ਉਸ ਵੇਲੇ ਪੜ੍ਹਾਈ ਲਿਖਾਈ ਸਿੱਖਣ ਗਿਆ ਬੱਚਾ ਕਈ ਸਾਲ ਤੱਕ ਲਗਾਤਾਰ ਗੁਰੂਕੁਲ ਵਿਖੇ ਰਹਿੰਦਾ ਸੀ। ਆਪਣੇ ਗੁਰੂ ਦੀ ਦੀ ਨਿਗਰਾਨੀ ਹੇਠ ਹੀ ਉਸ ਦੇ ਸੰਸਕਾਰ ਬੰਦੇ ਸਨ ਅਤੇ ਸੁਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਸੀ। ਜਦੋਂ ਪੜ੍ਹਾਈ ਲਿਖਾਈ ਪੂਰੀ ਹੁੰਦੀ ਤਾਂ ਉਹ ਇੱਕ ਮੁਕੰਮਲ ਸ਼ਖ਼ਸੀਅਤ ਬਣ ਕੇ ਨਿਕਲਦਾ ਸੀ। ਇੱਕ ਅਜਿਹੀ ਸ਼ਖ਼ਸੀਅਤ ਜਿਹੜੀ ਪੂਰੇ ਦੇਸ਼ ਅਤੇ ਸਮਾਜ ਨੂੰ ਆਪਣਾ ਪਰਿਵਾਰ ਸਮਝਦੀ ਸੀ ਅਤੇ ਇਸ ਪਰਿਵਾਰ ਤੇ ਕੋਇਆ ਕੂਈ ਆਂਚ ਨਹੀਂ ਸੀ ਆਉਣ ਦੇਂਦੀ।
ਇਸ ਤੋਂ ਬਾਅਦ ਸਮਾਜਿਕ ਢਾਂਚੇ ਦੇ ਨਾਲ ਨਾਲ ਸਿਖਿਆ ਦੇ ਖੇਤਰ ਵਿਚ ਵੀ ਤਬਦੀਲੀਆਂ ਆਈਆਂ। ਮਾਤਾ ਪਿਤਾ ਅਤੇ ਅਧਿਆਪਕਾਂ ਦਰਮਿਆਨ ਦੂਰੀ ਜਿਹੀ ਪੈਦਾ ਹੋਣ ਲੱਗ ਪਈ। ਪੇਰੈਂਟਸ ਮੀਟਿੰਗ ਸਿਰਫ ਵੱਡੇ ਅੰਗਰੇਜ਼ੀ ਸਕੂਲਾਂ ਦਾ ਇੱਕ ਸਟੇਟਸ ਸਿੰਬਲ ਬਣ ਕੇ ਰਹੀ ਗਿਆ। ਸਰਕਾਰੀ ਸਕੂਲਾਂ ਵਿੱਚੋਂ ਇੱਕ ਸਕੂਲ ਜਵੱਦੀ ਵਾਲਾ ਹਾਈ ਸਕੂਲ ਵੀ ਹੈ ਜਿੱਥੇ ਨਵੀਂ ਅਤੇ ਪੁਰਾਣੀ ਤਹਿਜ਼ੀਬ ਦਾ ਸੁਮੇਲ ਮੌਜੂਦ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਪ੍ਰਿੰਸੀਪਲ ਕਿਰਨ ਗੁਪਤਾ ਆਪਣੇ ਸਟਾਫ ਸਮੇਤ ਇਸ ਪਾਸੇ ਵਿਸ਼ੇਸ਼ ਧਿਆਨ ਦੇਂਦੇ ਹਨ।
ਅੱਜ ਮਾਨਯੋਗ ਮੁੱਖ ਮੰਤਰੀ ਅਤੇ ਸਤਿਕਾਰ ਯੋਗ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ, ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਜਵੱਦੀ ਵਿਖੇ ਇੰਸਪਾਇਰ ਮੀਟ ਦੇ ਮਕਸਦ ਨਾਲ ਮਾਪਿਆਂ ਅਤੇ ਅਧਿਆਪਕਾਂ ਦੀ ਮਿਲਣੀ ਵੀ ਕਰਵਾਈ ਗਈ।
ਸਮੂਹ ਅਧਿਆਪਕਾਂ ਨੇ ਇਸ ਪਵਿੱਤਰ ਕਾਰਜ ਨੂੰ ਮੁਕੰਮਲ ਕਰਨ ਲਈ ਵੱਧਚੜ੍ਹ ਕੇ ਤਿਆਰੀਆਂ ਕੀਤੀਆਂ। ਸਕੂਲ ਨੂੰ ਬਹੁਤ ਸੋਹਣੀ ਤਰ੍ਹਾਂ ਸਜਾਇਆ ਗਿਆ। ਜਮਾਤਾਂ ਦੇ ਬੋਰਡ ਬਹੁਤ ਸੋਹਣੇ ਸਜਾਏ ਗਏ। ਬੋਰਡਾਂ ਤੇ ਬੱਚਿਆਂ ਦੁਆਰਾ ਵੱਖ ਵੱਖ ਵਿਸ਼ਿਆਂ ਤੇ ਬਣਾਏ ਗਏ ਚਾਰਟ ਲਗਾਏ ਗਏ, ਇੱਕ ਬੋਰਡ ਤੇ ਸੁੰਦਰ ਲਿਖਾਈ ਮੁਕਾਬਲੇ ਵਿਚ ਸਟੇਟ ਪੱਧਰ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਦੇ ਚਾਰਟ ਲਗਾਏ ਗਏ, ਪੁਸਤਕ ਪ੍ਰਦਰਸ਼ਨੀ, ਟੀਚਿੰਗ ਏਡਜ਼-ਜਾਗ੍ਰਤੀ ਵਾਲੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਹ ਇੱਕ ਯਾਦਗਾਰੀ ਆਯੋਜਨ ਸੀ ਜਿਸ ਵਿਚ ਮਾਤਾਪਿਤਾ ਵੀ ਸਨ ਅਤੇ ਅਧਿਆਪਕ ਵੀ। ਇਹਨਾਂ ਦੋਹਾਂ ਦੀਆਂ ਨਜ਼ਰਾਂ ਸਾਹਮਣੇ ਸਨ ਬੱਚੇ। ਇਸ ਵਿੱਚ ਮਾਪਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸਕੂਲ ਵਿੱਚ ਚਲ ਰਹੀਆਂ ਵੱਖ ਵੱਖ ਗਤੀਵਿਧੀਆਂ ਅਤੇ ਖੇਡਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਇੱਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਸੀ। ਇਹ ਬਿਲਕੁਲ ਹੀ ਨਵਾਂ ਰੁਝਾਨ ਸੀ। ਅੱਜ ਦੇ ਦਿਨ ਇਥੇ ਕੌਣ ਕੌਣ ਆਇਆ ਇਸ ਗੱਲ ਨੂੰ ਯਾਦ ਰੱਖਣ ਵਾਲਿਆਂ ਸੈਲਫੀਆਂ ਖਿੱਚਣ ਵਾਲਿਆਂ ਦੀ ਇਥੇ ਭੀੜ ਰਹੀ। ਮਾਪਿਆਂ ਨੇ ੳੱਥੇ ਫੋਟੋਆਂ ਖਿੱਚਵਾਈਆਂ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ ।
ਬੱਚਿਆਂ ਦੇ ਮਾਤਾ ਪਿਤਾ ਕੋਲੋਂ ਉਹਨਾਂ ਦੇ ਵਿਚਾਰ ਵੀ ਲਏ ਗਏ। ਬੱਚਿਆਂ ਦੇ ਇਹ ਮਾਤਾ ਪਿਤਾ ਸਕੂਲ ਦੀ ਬਦਲੀ ਨੁਹਾਰ ਨੂੰ ਦੇਖਕੇ ਬਹੁਤ ਖੁਸ਼ ਸਨ। ਇੰਸਪਾਇਰ ਮੀਟ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜੋੜਨ ਅਤੇ ਇੰਸਪਾਇਰ ਕਰਨ ਦਾ ਉਦੇਸ਼ ਪ੍ਰਾਪਤ ਕਰਨ ਦੀ ਸਿਖਰ ਨੂੰ ਛੂਹ ਲੈਣ ਵਿੱਚ ਸਫਲ ਵੀ ਸਿੱਧ ਹੋਈ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਜਸਪਾਲ ਸਿੰਘ ਅਤੇ ਹੈਡਮਿਸਟੈਰਸ ਸ਼੍ਰੀਮਤੀ ਕਿਰਨ ਗੁਪਤਾ ਨੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਇਸ ਕਾਰਜ ਨੂੰ ਫਤਿਹ ਕਰਨ ਲਈ ਸਭ ਨੂੰ ਵਧਾਈ ਦਿੱਤੀ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
Friday 8th November 2024 at 9:52 PM Communication, Information & Media Cell (CIM) Clubs ਪੈਕਫੈਸਟ-2024 ਦੀ ਹੋਈ ਸ਼ਾਨਦਾਰ ਸ਼ੁਰੂਆਤ ਚੰਡੀਗੜ...