A Blog by Punjab Screen Media Group Contact: Email:punjabscreen@gmail.com:Mobile::Mobile:9888272045
Tuesday, April 17, 2018
Saturday, April 14, 2018
ਜਲੰਧਰ ਸਕੂਲ ਵਿਖੇ ਵਿਸਾਖੀ ਮੌਕੇ ਵਿਸ਼ੇਸ਼ ਸਮਾਗਮ
Fri, Apr 13, 2018 at 7:17 PM
ਧੂਮਧਾਮ ਨਾਲ ਮਨਾਇਆ ਖਾਲਸਾ ਸਾਜਨਾ ਦਿਵਸ ਅਤੇ ਨਵਾਂ ਸਾਲ
ਜਲੰਧਰ: 13 ਅਪਰੈਲ 2018: (ਸਿੱਖਿਆ ਸਕਰੀਨ ਟੀਮ)::
ਜਲੰਧਰ ਸਕੂਲ ਵਿਖੇ ਵਿਸਾਖੀ ਦੇ ਮੌਕੇ ਤੇ ਜਲੰਧਰ ਵਿੱਦਿਅਕ ਸੋਸਾਇਟੀ ਵਲੋਂ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਇਕ ਸ਼ਾਨਦਾਰ ਅਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੇ ਗਿੱਦਾ,ਭੰਗੜਾ,ਸਕਿਟ ,ਕਵਿਤਾ ,ਗੀਤ ਅਤੇ ਮਾਰਸ਼ਲ-ਆਰਟ ਦੀਆਂ ਕਲਾਵਾਂ ਵਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਨੰਨ੍ਹੇ-ਮੁੰਨੇ ਬੱਚਿਆਂ ਨੇ ਤਾ ਵੈਲਕਮ ਸੋਂਗ ਤੇ ਡਾਂਸ ਵਿਖਾ ਕੇ ਸਭ ਦਾ ਮੰਨ ਮੋਹ ਲਿਆ। ਅਧਿਆਪਿਕਾ ਜਸਬੀਰ ਕੌਰ ਅਤੇ ਮੀਨਾਕਸ਼ੀ ਨੇ ਸਟੇਜ ਦਾ ਸਾਰਾ ਪਰਬੰਧ ਬੜੇ ਹੀ ਸੁਚੱਜੇ ਢੰਗ ਨਾਲ ਸੰਭਾਲਿਆ। ਮੁੱਖਅਧਿਆਪਕਾ ਰਾਜਪਾਲ ਕੌਰ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਵਿਸਾਖੀ ਦੇ ਮਹਾਤਮ ਨੂੰ ਦੱਸਦੇ ਹੋਏ ਕਿਹਾ ਕਿ ਕਿਵੇਂ ਅਸੀਂ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਆਪਣੇ ਵਿਰਸੇ ਦੇ ਨਾਲ ਜੋੜਨ ਲਈ ਵੀ ਉਪਰਾਲੇ ਕਰਦੇ ਹੀ ਰਹਿੰਦੇ ਹਾਂ। ਇਸ ਤੋਂ ਇਲਾਵਾ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵੱਧਣ ਲਈ ਉਹਨਾਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਜਲੰਧਰ ਵਿੱਦਿਅਕ ਸੋਸਾਇਟੀ ਦੇ ਪਰਧਾਨ ਪਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਖੋਹਲੇ ਇਸ ਵਿੱਦਿਅਕ ਅਦਾਰੇ ਵਿੱਚ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚਲਦੇ ਹੋਏ ਬੱਚਿਆਂ ਨੂੰ ਬੁਲੰਦੀਆਂ ਤੇ ਜਾਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਵਰਤਮਾਨ ਸਮੇਂ ਵਿੱਚ ਸਤਿਗੁਰੂ ਦਲੀਪ ਸਿੰਘ ਜੀ ਸਾਡਾ ਮਾਰਗਦਰਸ਼ਨ ਕਰ ਰਹੇ ਹਨ ,ਕਿ ਕਿਵੇਂ ਸਾਨੂੰ ਆਪਣੇ ਸੰਸਕਿਰਤੀ ਤੇ ਸਵੈਮਾਨ ਕਰਨਾ ਚਾਹੀਦਾ ਹੈ ਤਾਂ ਹੀ ਅੱਜ ਅਸੀਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਆਪਣਾ ਨਵਾਂ ਸਾਲ ਮਨਾ ਰਹੇ ਹਾਂ,ਇਸ ਤੋਂ ਇਲਾਵਾ ਉਹਨਾਂ ਦੇ ਦਿੱਤੇ ਸੰਦੇਸ਼; "ਵਿਦਿਆ ਦਾਤੇ ਦਸ਼ਮੇਸ਼, ਪਰਗਟੇ ਆਪ ਪਰਮੇਸ਼ "ਅਨੁਸਾਰ ਪੜਾਈ ਵਿੱਚ ਪਿਛੜੇ ਹੋਏ ਬੱਚਿਆਂ ਅਤੇ ਗਰੀਬ ਵਰਗ ਦੇ ਬੱਚਿਆਂ ਨੂੰ ਪੜਾਈ ਦੇ ਖੇਤਰ ਵਿੱਚ ਅੱਗੇ ਲਿਆਉਣ ਲਈ ਜਤਨਸ਼ੀਲ ਹਾਂ। ਇਸ ਮੌਕੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ ਅਤੇ ਸਭ ਨੂੰ ਪ੍ਰਸਾਦ ਵੰਡਿਆ ਗਿਆ। ਆਏ ਹੋਏ ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਭਵਿੱਖ ਨਿਰਮਾਤਾ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਤੋਰ ਤੇ ਪਹੁੰਚੇ ਰਵੀ ਸੈਣੀ, ਪੰਜਾਬ ਪਰਦੇਸ਼ ਕਾਂਗਰੇਸ ਕਮੇਟੀ ਜਲੰਧਰ ਦੇ ਉਪ-ਪਰਧਾਨ, ਬਲਵੰਤ ਸਿੰਘ ਨੰਬਰਦਾਰ, ਜਗਰੂਪ ਸਿੰਘ ਚਾਹਲ, ਕੇਵਲ ਸਿੰਘ, ਹਰੀਪਾਲ ਜੀ ਕਾਂਗਰਸ ਦੇ ਸੀਨੀਅਰ ਆਗੂ, ਸੰਨੀ ਚਾਹਲ, ਤਰਸੇਮ ਸਿੰਘ ਨਾਮਧਾਰੀ, ਬੀਬੀ ਗੁਰਮੀਤ ਕੌਰ ਜੀ (ਕੈਨੇਡਾ) ਪਰਧਾਨ ਰਾਮਗੜੀਆ ਵੈਲਫ਼ੇਅਰ ਸੋਸਾਇਟੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ।
Subscribe to:
Posts (Atom)
ਰਿਵਾਇਤ, ਇਨੋਵੇਸ਼ਣ ਅਤੇ ਏਕਤਾ ਦਾ ਜਸ਼ਨ:
Friday 8th November 2024 at 9:52 PM Communication, Information & Media Cell (CIM) Clubs ਪੈਕਫੈਸਟ-2024 ਦੀ ਹੋਈ ਸ਼ਾਨਦਾਰ ਸ਼ੁਰੂਆਤ ਚੰਡੀਗੜ...

-
Saturday 19th October 2024 at 6:16 PM By Email Hardeep Kaur Mohali Doaba School * ਦੋਆਬਾ ਬਿਜ਼ਨਸ ਸਕੂਲ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ *ਡਾ....
-
Thursday 8th August 2024 at 2:55 PM ਲਗਨ ਤੇ ਜਨੂਨ ਨਾਲ ਮਿਹਨਤ ਕਰਨ ਵਾਲਿਆਂ ਦੀ ਕਾਇਨਾਤ ਵੀ ਕਰਦੀ ਹੈ ਮਦਦ-ਮਨਜੀਤ ਸਿੰਘ ਖਰੜ ( ਮੋਹਾਲੀ ): 8 ਅਗਸਤ 2024 : ( ...
-
ਸੋਮਵਾਰ 8 ਜੁਲਾਈ 2024 ਨੂੰ ਦੁਪਹਿਰ 2:52 ਵਜੇ ਯੂਨੀਵਰਸਿਟੀ 'ਚ ਹਾਸਲ ਕੀਤਾ ਚੌਥਾ ਸਥਾਨ - ਜੀਸੀਜੀ 'ਚ ਖੁਸ਼ੀ ਦੀ ਲਹਿਰ ਲੁਧਿਆਣਾ : 8 ਜੁਲਾਈ 2024 : ( ਕੇ.ਕ...