ਸਰਕਾਰੀ ਹਾਈ ਸਮਾਰਟ ਸਕੂਲ ਜਵੱਦੀ ਵਿਖੇ ਅਜਿਹੇ ਹੀ ਅਨੁਭਵ
ਮੁੱਖ ਅਧਿਆਪਿਕਾ ਕਿਰਨ ਗੁਪਤਾ ਦੇ ਦਿਆਲੂ ਰਵਈਏ ਨਾਲ ਮਿਲਦੀ ਜੁਲਦੀ ਹੈ ਇਹ ਕਹਾਣੀ ਵੀ |
ਬਾਹਰ ਮੀਂਹ ਪੈ ਰਿਹਾ ਸੀ ਅਤੇ ਅੰਦਰ ਕਲਾਸ ਚਲ ਰਹੀ ਸੀ ਤੇ ਟੀਚਰ ਨੇ ਬੱਚਿਆਂ ਨੁੰ ਪੁੱਛਿਆ-------
ਜੇ ਤੁਹਾਨੂੰ ਸਾਰਿਆਂ ਨੁੰ 100-100 ਰੁਪਏ ਦਿੱਤੇ ਜਾਣ ਤਾਂ ਤੁਸੀਂ ਕੀ-ਕੀ ਖਰੀਦੋਗੇ?
ਕਿਸੇ ਨੇ ਕਿਹਾ ਕਿ ਮੈਂ ਵੀਡੀਓ ਗੇਮ ਖਰੀਦਾਂਗਾ, ਕਿਸੇ ਨੇ ਕਿਹਾ ਮੈਂ ਆਪਣੇ ਲਈ ਬੈਟ ਅਤੇ ਕਿਸੇ ਨੇ ਕਿਹਾ ਕਿ ਮੈਂ ਪਿਆਰੀ ਜਿਹੀ ਗੁੱਡੀ ਖਰੀਦਾਂਗੀ।
ਇਸੇ ਤਰ੍ਹਾਂ ਕਿਸੇ ਹੋਰ ਵਿਦਿਆਰਥਣ ਨੇ ਕਿਹਾ .. ਮੈਂ ਬਹੁਤ ਸਾਰੀ ਚਾਕਲੇਟ ਖਰੀਦਾਂਗੀ।
ਇਕ ਮੁੰਡਾ ਅਜੇ ਵੀ ਕੁਝ ਸੋਚ ਰਿਹਾ ਸੀ, ਟੀਚਰ ਨੇ ਉਸ ਨੁੰਪੁੱਛਿਆ.. ਬੇਟਾ ਤੁੰ ਕੀ ਸੋਚ ਰਿਹਾ ਹੈ ?
ਤੂੰ ਕੀ ਖਰੀਦੇਗਾਂ ?
ਉਸ ਬੱਚੇ ਨੇ ਕਿਹਾ , ਸਰ ਜੀ ਮੇਰੀ ਮਾਂ ਨੁੰ ਘੱਟ ਦਿਖਾਈ ਦਿੰਦਾ ਹੈ ਤੇ ਮੈ ਆਪਣੀ ਮਾਂ ਲਈ ਇਕ ਐਨਕ ਖਰੀਦਾਂਗਾ....
ਟੀਚਰ ਨੇ ਪੁੱਛਿਆ ਤੇਰੀ ਮੰਮੀ ਲਈ ਐਨਕ ਤਾਂ ਤੇਰੇ ਪਾਪਾ ਵੀ ਖਰੀਦ ਸਕਦੇ ਹਨ, ਤੂੰ ਆਪਣੇ ਲਈ ਕਿਓਂ ਕੁਝ ਨਹੀ ਖਰੀਦਣਾ ?
ਲੜਕੇ ਨੇ ਜੋ ਜਵਾਬ ਦਿੱਤਾ ਉਸ ਨਾਲ ਟੀਚਰ ਦਾ ਵੀ ਗਲਾ ਭਰਆਇਆ।
ਲੜਕੇ ਨੇ ਕਿਹਾ ਕਿ " ਮੇਰੇ ਪਾਪਾ ਹੁਣ ਇਸ ਦੁਨੀਆਂ ‘ਚ ਨਹੀ ਹਨ।
ਮੇਰੀ ਮਾਂ ਲੋਕਾਂ ਦੇ ਕੱਪੜੇ ਸਿਓਂ ਕੇ ਪੜ੍ਹਾੳਦੀ ਹੈ ਤੇ ਘੱਟ ਦਿਖਾਈ ਦੇਣ ਕਰਕੇ ਉਹ ਕੱਪੜੇ ਠੀਕ ਨਹੀ ਸੀਪਾਉਂਦੀ। ਇਸ ਲਈ ਮੈਂ ਆਪਣੀ ਮਾਂ ਨੁੰ ਐਨਕ ਦੇਣਾ ਚਾਹੁੰਦਾ ਹਾਂ।
ਟੀਚਰ :- ਬੇਟਾ ਤੇਰੀ ਸੋਚ ਹੀ ਤੇਰੀ ਕਮਾਈ ਹੈ। ਇਹ 100 ਰੁਪਏ ਮੇਰੇ ਵਾਅਦੇ ਦੇ ਤੇ 100 ਰੁਪਏ ਹੋਰ ਉਧਾਰ ਦੇ ਰਿਹਾ ਹਾਂ। ਜਦੋਂ ਕਦੀ ਕਮਾਉਣ ਲੱਗਾ ਤੇ ਵਾਪਿਸ ਦੇ ਦੇਣਾ ਅਤੇ ਇੱਛਾ ਹੈ ਤੂੰ ਬਹੁਤ ਵੱਡਾ ਆਦਮੀ ਬਣੇ।
ਲੰਮਾ ਸਮਾਂ ਲੰਘ ਗਿਆ---15 ਸਾਲ ਬਾਦ.........ਇੱਕ ਦਿਨ ਅਚਾਨਕ ਹੀ ਸੀਨ ਬਦਲਦਾ ਹੈ--
ਬਾਹਰ ਮੀਂਹ ਪੈ ਰਿਹਾ ਸੀ ਤੇ ਅੰਦਰ ਕਲਾਸ ਚੱਲ ਰਹੀ ਸੀ।
ਅਚਾਨਕ ਸਕੂਲ ਦੇ ਅੱਗੇ ਜ਼ਿਲ੍ਹਾ ਕਮਿਸ਼ਨਰ ਦੀ ਬੱਤੀ ਵਾਲੀ ਕਾਰ ਆ ਕੇ ਰੁਕਦੀ ਹੈ।
ਸਕੂਲ ਸਟਾਫ ਚੋਕੰਨਾ ਹੋ ਜਾਦਾ ਹੈ ,
ਸਕੂਲ ਚ ਇਕ ਦਮ ਸ਼ਾਂਤੀ ਹੋ ਜਾਦੀ ਹੈ,
ਮਗਰ ਇਹ ਕੀ? ਜਿਲਾ ਕਮੀਸ਼ਨਰਜ਼ਿਲ੍ਹਾ ਕਮਿਸ਼ਨਰ ਇਕ ਬਜ਼ੁਰਗ ਟੀਚਰ ਦੇ ਪੈਰਾਂ 'ਚ ਗਿਰ ਜਾਂਦਾ ਹੈ ਅਤੇ ਕਹਿੰਦਾ ਹੈ:- "ਸਰ ਮੈ ਤੁਹਾਡੇ 100 ਰੁਪਏ ਵਾਪਿਸ ਕਰਨ ਆਇਆ ਹਾਂ।
ਬਜੁਰਗ ਟੀਚਰ ਉਸ ਝੁਕੇ ਹੋਏ ਨੋਜਵਾਨ ਕਮਿਸ਼ਨਰ ਕਮੀਸ਼ਨਰ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਰੋ ਪੈਂਦਾ ਹੈ।
ਅਸੀਂ ਚਾਹੀਏ ਤਾਂ ਆਪਣੀ ਲਗਨ ਤੇ ਮਿਹਨਤ ਨਾਲ ਆਪਣੀ ਕਿਸਮਤ ਖੁਦ ਲਿਖ ਸਕਦੇ ਹਾਂ, ਜੇ ਸਾਨੁੰ ਆਪਣੀ ਕਿਸਮਤ ਖੁਦ ਨਹੀਂ ਲਿਖਣੀ ਆਉਂਦੀ ਤਾਂ ਹਾਲਾਤ ਸਾਡੀ ਕਿਸਮਤ ਲਿਖ ਦੇਣਗੇ।
ਅਖੀਰ ਵਿੱਚ ਮੈਡਮ ਕਿਰਨ ਗੁਪਤਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਜ਼ਰੂਰ ਦੇਖੋ
ਇਸ ਵੀਡੀਓ ਨੂੰ ਕਲਿੱਕ ਕਰ ਕੇ ਅਤੇ ਆਪਣੇ ਵਿਚਾਰ ਵੀ ਜ਼ਰੂਰ ਭੇਜੋ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment