Fri, May 11, 2018 at 10:43 AM
ਬਾਹਰਵੀਂ ਦਾ ਨਤੀਜਾ ਵੀ 100 ਫ਼ੀਸਦੀ ਹੀ ਰਿਹਾ ਸੀ
ਲੁਧਿਆਣਾ: 11 ਮਈ 2018: (ਸਿੱਖਿਆ ਸਕਰੀਨ ਬਿਊਰੋ)::
ਬਾਹਰਵੀਂ ਦਾ ਨਤੀਜਾ ਵੀ 100 ਫ਼ੀਸਦੀ ਹੀ ਰਿਹਾ ਸੀ
ਲੁਧਿਆਣਾ: 11 ਮਈ 2018: (ਸਿੱਖਿਆ ਸਕਰੀਨ ਬਿਊਰੋ)::
ਕਾਰੋਬਾਰੀ ਸੋਚ ਅਪਨਾਉਣ ਵਾਲੇ ਯੁਗ ਦੇ ਬਾਵਜੂਦ ਕੁਝ ਸਕੂਲਾਂ ਨੇ ਇਸ ਵਾਰ ਫੇਰ ਚੰਗੀ ਕਾਰ ਗੁਜ਼ਾਰੀ ਦਿਖਾਈ ਹੈ। ਇਹਨਾਂ ਸਕੂਲਾਂ ਵਿੱਚ ਪ੍ਰਾਈਵੇਟ ਅਤੇ ਮਾਣਤਾ ਪ੍ਰਾਪਤ ਸਕੂਲਾਂ ਦੀ ਗਿਣਤੀ ਜਿਆਦਾ ਹੈ। ਬੱਚਿਆਂ ਨੂੰ ਇੱਕ ਸਿਹਤਮੰਦ ਸਮਾਜ ਦੀ ਉਸਾਰੀ ਲਈ ਤਿਆਰ ਕਰਨ ਦੇ ਨਾਲ ਨਾਲ ਕੁਝ ਚੰਗੇ ਸਕੂਲ ਵਿਦਿਆ ਦੇ ਖੇਤਰ ਵਿੱਚ ਵੀ ਚੰਗਾ ਨਾਮਣਾ ਖੱਟ ਰਹੇ ਹਨ। ਇਹਨਾਂ ਕੁਝ ਸਕੂਲਾਂ ਵਿੱਚ ਹਕੀਕਤ ਨਗਰ ਹੈਬੋਵਾਲ ਦਾ ਵੀ ਇੱਕ ਸਕੂਲ ਸ਼ਾਮਲ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦੱਸਵੀ ਜਮਾਤ ਦੇ ਨਤੀਜਿਆਂ ਅਨੁਸਾਰ ਲੁਧਿਆਣਾ ਦੇ ਇਸ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਦਾ ਨਤੀਜਾ ਵੀ 100 ਫੀਸਦੀ ਰਿਹਾ। ਇਸ ਤੋਂ ਪਹਿਲਾਂ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਇਸ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੀ ਪ੍ਰਿੰਸੀਪਲ ਮੈਡਮ ਰਾਜਿੰਦਰ ਕੋਰ ਭਾਟੀਆ ਨੇ ਦੱਸਿਆ ਕਿ ਇਹ ਸਭ ਸਕੂਲ ਦੇ ਮੇਹਨਤੀ ਸਟਾਫ਼ ਅਤੇ ਦਿਨ ਰਾਤ ਇੱਕ ਕਰਕੇ ਮੇਹਨਤ ਕਰਨ ਵਾਲੇ ਬੱਚਿਆਂ ਸਦਕਾ ਹੀ ਸੰਭਵ ਹੋ ਸਕਿਆ।
ਇਹਨਾਂ ਨਤੀਜਿਆਂ ਮਗਰੋਂ ਸਕੂਲ ਨੇ ਵਿਦਿਅਕ ਖੇਤਰਾਂ ਵਿੱਚ ਪੁਲਾਂਘ ਪੁੱਟਣ ਲਈ ਕੁਝ ਹੋਰ ਯੋਜਨਾਵਾਂ ਵੀ ਬਣਾਈਆਂ ਹਨ ਜਿਹਨਾਂ ਦਾ ਵੇਰਵਾ ਜਲਦੀ ਹੀ ਆਮ ਕੀਤਾ ਜਾਏਗਾ।
No comments:
Post a Comment