Friday, May 11, 2018

ਜਲੰਧਰ ਸਕੂਲ ਵਿੱਚ ਵੀ ਬੱਚਿਆਂ ਨੇ ਲਗਵਾਏ ਐਮ.ਆਰ.ਇੰਜੈਕਸ਼ਨ

Fri, May 11, 2018 at 3:57 PM
400 ਬੱਚਿਆਂ ਨੇ ਲਗਵਾਏ ਐਮ.ਆਰ. ਇੰਜੈਕਸ਼ਨ 
ਜਲੰਧਰ: 11 ਮਈ 2018: (ਰਾਜਪਾਲ ਕੌਰ//ਸਿੱਖਿਆ ਸਕਰੀਨ)::
ਸਿਹਤ ਵਿਭਾਗ ਵਲੋਂ ਮੀਸਲਸ ਅਤੇ ਰੂਬੇਲਾ ਜਿਹੀ ਖਤਰਨਾਕ ਬਿਮਾਰੀਆਂ ਤੋਂ ਦੇਸ਼ ਨੂੰ ਸੁਰੱਖਿਅਤ ਕਰਨ ਲਈ ਜਿਹੜਾ ਟੀਕਾਕਰਣ ਅਭਿਆਨ ਸ਼ੁਰੂ ਕੀਤਾ ਗਿਆ ਹੈ,ਇਸ  ਅਭਿਆਨ ਨੇ ਅਫਵਾਹਾਂ ਦੇ ਵਿੱਚ ਦੱਬ ਕੇ ਲੋਕਾਂ ਨੂੰ ਥੋੜਾ ਸ਼ੰਕਾ ਵਿੱਚ ਤਾਂ ਪਾ ਦਿੱਤਾ ,ਪਰ ਸਾਡੇ ਦੇਸ਼ ਦੇ ਸਿੱਖਿਅਤ ਵਰਗ ਅਤੇ ਨਿਪੁੰਨ ਡਾਕਟਰਾਂ  ਰੱਲ ਕੇ ਇਸ ਨੂੰ ਸਫਲ ਬਣਾਉਣ ਅਤੇ ਸਮਾਜ ਨੂੰ ਰੋਗਮੁਕਤ ਕਰਨ ਲਈ ਜਤਨਸ਼ੀਲ ਰਹੇ। ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਡਾਕਟਰ ਊਸ਼ਾ ਕੁਮਾਰੀ ਐਸ.ਐਮ.ਓ,ਕਰਤਾਰਪੁਰ ਦੀ ਅਗਵਾਈ ਵਿੱਚ ਡਾਕਟਰ ਹੇਮੰਤ ਮਲਹੋਤਰਾ ਆਪਣੀ ਪੂਰੀ ਟੀਮ ਦੇ ਨਾਲ ਸਵੇਰੇ 9:30 ਵਜੇ ਜਲੰਧਰ ਸਕੂਲ ,ਗਦਾਈਪੁਰ ਵਿਖੇ ਪਹੁੰਚੇ।ਇਥੇ ਉਹਨਾਂ ਲਗਭਗ 400 ਬੱਚਿਆਂ ਨੂੰ ਐਮ.ਆਰ.ਟੀਕਾ ਲਗਵਾ ਕੇ ਸਭ ਨੂੰ ਸਿਹਤਮੰਦ ਜੀਵਨ ਜਿਉਣ ਦਾ ਸੰਦੇਸ਼ ਦਿੱਤਾ। 
ਇਸ ਦੌਰਾਨ ਸਕੂਲ ਵਿੱਚ ਮਾਂ-ਦਿਵਸ ਦਾ ਪਰੋਗਰਾਮ ਚਲ ਰਿਹਾ ਸੀ। ਇਸ ਮੌਕੇ ਤੇ ਬੱਚਿਆਂ ਨੇ ਆਪਣੀ ਮਾਂ ਨੂੰ ਸਮਰਪਿਤ ਵਿਚਾਰ, ਗੀਤ, ਕਵਿਤਾ, ਸਕਿੱਟ ਅਤੇ ਡਾਂਸ ਆਦਿ ਵਿੱਚ ਆਪਣੀ ਕਲਾਕਾਰੀ ਪੇਸ਼ ਕੀਤੀ ਅਤੇ ਸਾਰਾ ਮਾਹੌਲ ਅਨੰਦਮਈ ਹੋ ਗਿਆ। ਇਸ ਤਰਾਂ ਲੱਗ ਰਿਹਾ ਸੀ ਛੋਟੇ-ਵੱਡੇ ਸਾਰੇ ਆਪਣੀ ਮਾਂ ਦੀ ਗੋਦ ਦਾ ਨਿੱਘ ਮਾਣ ਰਹੇ ਹੋਣ। ਬੱਚੇ ਅੰਦਰੋਂ ਟੀਕਾ ਲਵਾ ਕੇ ਬਾਹਰ ਆਉਂਦੇ ਅਤੇ ਬਾਹਰ ਆ ਕੇ ਸਮਾਗਮ ਦੇ ਨਜ਼ਾਰੇ ਲੈਣ ਲੱਗ ਜਾਂਦੇ। ਵਿਦਿਆਰਥੀਆਂ ਨੇ ਸਮਾਗਮ ਦੇ ਅਖੀਰ ਤੱਕ ਨੱਚਣ-ਟੱਪਣ ਦਾ ਪ੍ਰੋਗਰਾਮ ਵੀ ਜਾਰੀ ਰੱਖਿਆ। ਟੀਕੇ ਲਵਾ ਕੇ ਬੱਚੇ ਇਸ ਤਰਾਂ ਖੁਸ਼ ਹੋ ਰਹੇ ਸੀ ਜਿਵੇਂ ਇਹਨਾਂ ਨੂੰ ਪਤਾ ਨਹੀਂ ਕਿਹੜਾ ਇਨਾਮ ਮਿਲ ਗਿਆ ਹੋਵੇ। ਖਾਸ ਗੱਲ ਇਹ ਸੀ ਇਹਨਾਂ ਬੱਚਿਆਂ ਨੂੰ ਵੇਖ ਕੇ ਅਤੇ ਇਥੋਂ ਦਾ ਖੁਸ਼ਨੁਮਾ ਮਾਹੌਲ ਵੇਖ ਕੇ ਜਿਹਨਾਂ ਨੇ ਆਪਣੇ ਸਕੂਲਾਂ ਤੋਂ ਡਰ ਕੇ ਟੀਕੇ ਨਹੀਂ ਸੀ ਲੁਆਏ। ਉਹਨਾਂ ਨੇ ਵੀ ਇਥੇ ਆਪਣੇ ਮਾਤਾ-ਪਿਤਾ ਨਾਲ ਆ ਕੇ ਟੀਕੇ ਲੁਆ ਕੇ ਡਾਕਟਰ ਸਾਹਿਬ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ। 
                                                     ਖੇਡ-ਖੇਡ ਵਿੱਚ ਸਮਾਗਮ ਦਾ ਅਨੰਦ ਮਾਣਦੇ,ਨੱਚਦੇ-ਟੱਪਦੇ,ਹੰਸਦੇ-ਖੇਡਦੇ ਕਦੋਂ ਟੀਕੇ ਲੱਗ ਗਏ ,ਪਤਾ ਨਹੀਂ ਚੱਲਿਆ।ਨਿੱਕੇ ਬੱਚਿਆਂ ਨੂੰ ਟੌਫੀਆਂ ਵੀ ਵੰਡੀਆਂ ਗਈਆਂ। ਮੁੱਖ-ਅਧਿਆਪਕਾ ਰਾਜਪਾਲ ਕੌਰ ਅਤੇ ਜਲੰਧਰ ਵਿੱਦਿਅਕ ਸੋਸਾਇਟੀ ਦੇ ਚੇਅਰਮੈਨ ਪਲਵਿੰਦਰ ਸਿੰਘ ਨੇ ਡਾਕਟਰ ਸਾਹਿਬ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਮਾਂ ਦਿਵਸ ਦੀ ਵਧਾਈ ਦਿੰਦੇ ਹੋਏ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਚੰਗੇ ਰਾਹ ਤੇ ਚੱਲਣ ਦਾ ਸੰਦੇਸ਼ ਦਿੱਤਾ।ਡਾਕਟਰ ਹੇਮੰਤ ਮਲਹੋਤਰਾ ਨੇ ਭੀ ਬੱਚਿਆਂ ਨੂੰ ਸਿਹਤਮੰਦ ਰਹਿਣ ਅਤੇ ਮਾਤਾ-ਪਿਤਾ ਦਾ ਅਸ਼ੀਰਵਾਦ ਪ੍ਰਾਪਤ ਕਰ ਜੀਵਨ ਵਿੱਚ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਜਯੋਤੀ ਸੁਮਨ ,ਨੀਤੂ ਦੇਵੀ (ਏ.ਐਨ.ਐਮ) ਰਮਨਦੀਪ ਕੌਰ, ਰਾਜ ਰਾਣੀ (ਆਸ਼ਾ ਵਰਕਰ),
ਸੁਦਰਸ਼ਨ ਜੀ (ਐਲ.ਟੀ), ਉਰਮਿਲ ਗਿੱਲ (ਐਲ.ਐਚ.ਵੀ) ਅਤੇ ਸਕੂਲ ਦੇ ਸਮੁਚੇ ਸਟਾਫ ਮੇਂਬਰ ਹਾਜਰ ਸਨ। ਇਸ ਪਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਮੈਡਮ ਮੀਨਾਕਸ਼ੀ ਅਤੇ ਕਸ਼ਿਸ਼ ਬਰਮਨ ਨੇ ਕੀਤਾ। 

ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਦਾ ਨਤੀਜਾ ਵੀ 100 ਫੀਸਦੀ

Fri, May 11, 2018 at 10:43 AM
ਬਾਹਰਵੀਂ ਦਾ ਨਤੀਜਾ ਵੀ 100 ਫ਼ੀਸਦੀ ਹੀ ਰਿਹਾ ਸੀ 
ਲੁਧਿਆਣਾ: 11 ਮਈ 2018: (ਸਿੱਖਿਆ ਸਕਰੀਨ ਬਿਊਰੋ):: 
ਕਾਰੋਬਾਰੀ ਸੋਚ ਅਪਨਾਉਣ ਵਾਲੇ ਯੁਗ ਦੇ ਬਾਵਜੂਦ ਕੁਝ ਸਕੂਲਾਂ ਨੇ ਇਸ ਵਾਰ ਫੇਰ ਚੰਗੀ ਕਾਰ ਗੁਜ਼ਾਰੀ ਦਿਖਾਈ ਹੈ। ਇਹਨਾਂ ਸਕੂਲਾਂ ਵਿੱਚ ਪ੍ਰਾਈਵੇਟ ਅਤੇ ਮਾਣਤਾ ਪ੍ਰਾਪਤ ਸਕੂਲਾਂ ਦੀ ਗਿਣਤੀ ਜਿਆਦਾ ਹੈ।  ਬੱਚਿਆਂ ਨੂੰ ਇੱਕ ਸਿਹਤਮੰਦ ਸਮਾਜ ਦੀ ਉਸਾਰੀ ਲਈ ਤਿਆਰ ਕਰਨ ਦੇ ਨਾਲ ਨਾਲ ਕੁਝ ਚੰਗੇ ਸਕੂਲ ਵਿਦਿਆ ਦੇ ਖੇਤਰ ਵਿੱਚ ਵੀ ਚੰਗਾ ਨਾਮਣਾ ਖੱਟ ਰਹੇ ਹਨ। ਇਹਨਾਂ ਕੁਝ ਸਕੂਲਾਂ ਵਿੱਚ ਹਕੀਕਤ ਨਗਰ  ਹੈਬੋਵਾਲ ਦਾ ਵੀ ਇੱਕ ਸਕੂਲ ਸ਼ਾਮਲ ਹੈ। 
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦੱਸਵੀ ਜਮਾਤ ਦੇ ਨਤੀਜਿਆਂ ਅਨੁਸਾਰ ਲੁਧਿਆਣਾ ਦੇ ਇਸ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਦਾ ਨਤੀਜਾ ਵੀ 100 ਫੀਸਦੀ ਰਿਹਾ। ਇਸ ਤੋਂ ਪਹਿਲਾਂ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਇਸ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੀ ਪ੍ਰਿੰਸੀਪਲ ਮੈਡਮ ਰਾਜਿੰਦਰ ਕੋਰ ਭਾਟੀਆ ਨੇ ਦੱਸਿਆ ਕਿ ਇਹ ਸਭ ਸਕੂਲ ਦੇ ਮੇਹਨਤੀ ਸਟਾਫ਼ ਅਤੇ ਦਿਨ ਰਾਤ ਇੱਕ ਕਰਕੇ ਮੇਹਨਤ ਕਰਨ ਵਾਲੇ ਬੱਚਿਆਂ ਸਦਕਾ ਹੀ ਸੰਭਵ ਹੋ ਸਕਿਆ।
ਇਹਨਾਂ ਨਤੀਜਿਆਂ ਮਗਰੋਂ ਸਕੂਲ ਨੇ ਵਿਦਿਅਕ ਖੇਤਰਾਂ ਵਿੱਚ ਪੁਲਾਂਘ ਪੁੱਟਣ ਲਈ ਕੁਝ ਹੋਰ ਯੋਜਨਾਵਾਂ ਵੀ ਬਣਾਈਆਂ ਹਨ ਜਿਹਨਾਂ ਦਾ ਵੇਰਵਾ ਜਲਦੀ ਹੀ ਆਮ ਕੀਤਾ ਜਾਏਗਾ। 

ਮਰਹੂਮ ਬਲਵਿੰਦਰ ਸਿੰਘ ਦੀ ਯਾਦ ਵਿਚ ਵਿਸ਼ੇਸ਼ ਉਪਰਾਲਾ

Received on Sunday 19th October 2025 at 14:18 WhatsApp Regarding Union Meeting ਦੀਵਾਲ਼ੀ ਦੇ ਤਿਓਹਾਰ ਮੌਕੇ  ਮਿਠਾਈ ਵੰਡੀ ਭੀਖੀ : 19 ਅਕਤੂਬਰ 2025 : ( ਹ...