Tue, Jul 17, 2018 at 8:29 PM
ਕਈ ਵਿਦਿਆਰਥੀ ਬਣੇ ਇੱਕੋ ਵੇਲੇ ਕਈ ਥਾਈਂ ਦਾਅਵੇਦਾਰ
ਕਈ ਵਿਦਿਆਰਥੀ ਬਣੇ ਇੱਕੋ ਵੇਲੇ ਕਈ ਥਾਈਂ ਦਾਅਵੇਦਾਰ
ਜਦੋਂ ਸਿੱਖਣ ਦਾ ਵੇਲਾ ਹੁੰਦਾ ਹੈ ਉਦੋਂ ਸਿੱਖਿਆ ਲੈਣਾ ਹੀ ਸਭ ਤੋਂ ਪਹਿਲਾ ਕੰਮ ਹੁੰਦਾ ਹੈ। ਇਸ ਨਾਲ ਹੀ ਇਨਸਾਨ ਦੇਸ਼ ਅਤੇ ਸਮਾਜ ਦਾ ਕੁਝ ਸਵਾਰ ਸਕਦਾ ਹੈ ਪਰ ਜੇ ਉਸਨੂੰ ਸਿੱਖਿਆ ਦੇ ਸਮੇਂ ਹੀ ਹੇਰਾਫੇਰੀਆਂ ਅਤੇ ਬੇਨਿਯਮੀਆਂ ਸਿਖਾਈਆਂ ਜਾਣ ਤਾਂ ਅੰਇਰ ਉਹ ਵਿਦਿਆਰਥੀ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਅਜਿਹੀ ਹਾਲਤ ਵਿੱਚ ਵਿਦਿਆਰਥੀ ਕੀ ਕੀ ਸਿੱਖੇਗਾ ਅਤੇ ਵੱਡਾ ਹੋ ਕੇ ਕੀ ਕੀ ਬਣੇਗਾ। ਮੈਡੀਕਲ ਸਿੱਖਿਆ ਦੀ ਅਜਿਹੀ ਨਾਜ਼ੁਕ ਹਾਲਤ ਵਿੱਚ ਕੀ ਕੀ ਹੋ ਰਿਹਾ ਹੈ ਇਸਦਾ ਖੁਲਾਸਾ ਕਰ ਰਹੇ ਸਰਗਰਮ ਪੱਤਰਕਾਰ ਉੱਤਮ ਰਾਠੌਰ।
ਲੁਧਿਆਣਾ: 17 ਜੁਲਾਈ 2018: (ਉੱਤਮ ਕੁਮਾਰ ਰਾਠੌਰ//ਪੰਜਾਬ ਸਕਰੀਨ)::
ਪੱਤਰਕਾਰ ਉੱਤਮ ਕੁਮਾਰ ਰਾਠੌਰ |
ਜਿਕਰਯੋਗ ਹੈ ਕਿ ਇਕ ਉਮੀਦਵਾਰ ਇਕ ਸਮੇ 'ਚ ਇਕ ਹੀ ਸੂਬੇ ਦਾ ਬੋਨਾਫਾਇਡ ਨਿਵਾਸੀ ਹੋ ਸਕਦਾ ਹੈ।
ਪਰ ਜੇਕਰ ਚੁਣੇ ਹੋਏ ਵਿਦਿਆਰਥੀਆਂ ਦੀ ਲਿਸਟ ਤੇ ਇਕ ਝਾਤੀ ਮਾਰੀਏ ਤਾਂ ਉਹਨਾਂ 'ਚ ਕਈ ਦਾਖਲੇ ਦੇ ਚਾਹਵਾਨ ਪੰਜਾਬ ਦੇ ਨਾਲ ਨਾਲ ਹੋਰਨਾਂ ਸੂਬਿਆਂ ਦੇ ਵੀ ਬੋਨਾਫਾਇਡ ਨਿਵਾਸੀ ਹਨ ਤੇ ਦੂਜੇ ਸੂਬੇ ਦੀ ਚੋਣ ਸੂਚੀ ਵਿਚ ਵੀ ਉਹਨਾਂ ਦੇ ਨਾਮ ਹਨ।
ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਬੋਨਾਫਾਇਡ ਰੇਜ਼ੀਡੈਂਟ ਦਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਇਹ ਸਾਬਿਤ ਕਰਨ ਦੀ ਲੋੜ ਹੁੰਦੀ ਹੈ ਕਿ ਉਸਨੇ ਪਹਿਲਾਂ ਕੋਈ (ਬੋਨਾਫਾਇਡ ਰੇਜ਼ੀਡੈਂਟ) ਸਰਟੀਫਿਕੇਟ ਪ੍ਰਾਪਤ ਨਹੀਂ ਕੀਤਾ ਹੈ,
'ਕੀ ਕਹਿੰਦੇ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ'
ਇਸ ਬਾਰੇ ਜਦੋ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਬਹਾਦੁਰ ਨਾਲ ਸੰਪਰਕ ਕੀਤਾ ਟਾ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਦਾ 59 ਕੈਂਡੀਡੇਟਸ ਦੇ ਬਾਰੇ ਸ਼ਿਕਾਇਤ ਮਿਲੀ ਹੈ, ਪਰ ਉਹਨਾਂ ਸਪਸ਼ਟ ਕੀਤਾ ਕਿ ਇਸ ਵਿਚ ਚਾਰ ਸ਼੍ਰੇਣੀਆਂ ਦੇ ਲੋਕ ਹਨ। ਉਨ੍ਹਾਂ ਮੁਤਾਬਕ 9 ਵਿਦਿਆਰਥੀ ਛੋਟ ਸ਼੍ਰੇਣੀ ਦੇ ਹਨ, 8-9 ਵਿਦਿਆਰਥੀ ਆਲ ਇੰਡੀਆ ਕੋਟੇ ਅਧੀਨ ਹਨ, ਤਕਰੀਬਨ ਇਨ੍ਹੇ ਨੇ ਕੁ ਹੀ ਘੱਟ ਗਿਣਤੀ ਕੋਟੇ ਤਹਿਤ ਹਨ।
ਤੇ ਬਾਕੀ 29-30 ਕੈਂਡੀਡੇਟਸ ਬੀਡੀਐਸ ਦੇ ਹਨ,ਤੇ ਜੇਕਰ ਨਿਯਮਾਂ ਅਨੁਰੂਪ ਸੂਬੇ 'ਚੋ ਬੀਡੀਐਸ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤਾਂ ਦੂਜੇ ਸੂਬਿਆਂ ਦੇ ਲੋਕ ਨੂੰ ਦਾਖਲਾ ਦਿੱਤਾ ਜਾ ਸਕਦਾ ਹੈ।
"ਪ੍ਰਾਸਪੈਕਟਸ 'ਚ ਹੀ ਹਨ ਆਪਸੀ ਵਿਰੋਧੀ ਸ਼ਰਤਾਂ"
ਬਾਬਾ ਫਰੀਦ ਯੂਨੀਵਰਸਿਟੀ ਦੇ ਪ੍ਰੇਸਪੇਕਟਸ ਅਨੁਸਾਰ ਕੈਂਡੀਡੇਟ ਪੰਜਾਬ ਦਾ ਬੋਨਾਫਾਇਡ ਰੇਜ਼ੀਡੈਂਟ ਹੋਣਾ ਚਾਹੀਦਾ ਹੈ ਤੇ ਉਸਨੇ ਪੰਜਾਬ ਤੋਂ ਹੀ ਗਿਆਰਵੀਂ ਤੇ ਬਾਰਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਜਦੋਂ ਇਸ ਬਾਰੇ ਡਾਕਟਰ ਰਾਜਬਹਾਦੁਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਨੇ ਪੰਜਾਬ 'ਚ 5 ਸਾਲ ਪੜ੍ਹਾਈ ਕੀਤੀ ਹੋਵੇ, ਜਾ ਇਸ ਪ੍ਰੀਖਿਆ ਦੀ ਤਿਆਰੀ ਵਜੋਂ ਪੰਜਾਬ 'ਚ 2 ਸਾਲ ਪੜ੍ਹਾਈ ਕੀਤੀ ਹੋਵੇ ਉਸ ਵਿਦਿਆਰਥੀ 'ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ।
"ਇਸ ਲਈ ਮਾਮਲੇ ਅਦਾਲਤਾਂ 'ਚ ਜਾ ਰਹੇ ਨੇ'
ਇਸ ਬਾਰੇ ਬੋਲਦੇ ਹੋਏ ਆਲ ਇੰਡੀਆ ਮੈਡੀਕਲ ਐਸੋਸ਼ੀਏਸ਼ਨ ਸੇ ਸਾਬਕਾ ਉਪ-ਪ੍ਰਧਾਨ ਡਾ ਓ ਪੀ ਐਸ ਕਾਂਡੇ ਕਹਿੰਦੇ ਹਨ ਕਿ ਇਕ ਪਾਸੇ ਟਾ ਪੰਜਾਬ ਬੋਨਾਫਾਇਡ ਰੇਜ਼ੀਡੈਂਟ ਸਰਟੀਫਿਕੇਟ ਦੇ ਨਾਲ ਗਿਆਰਵੀਂ ਤੇ ਬਾਰਵੀਂ ਦੀ ਪੜ੍ਹਾਈ ਪੰਜਾਬ ਤੋਂ ਕੀਤੀ ਹੋਣ ਦੀ ਸ਼ਰਤ ਹੈ, ਦੂਜੇ ਪਾਸੇ ਇਸੇ ਪ੍ਰੋਸਪੇਕਟਸ 'ਚ ਇਸ ਸ਼ਰਤ ਤੋਂ ਢਿੱਲ ਦਿੱਤੀ ਹੋਈ ਹੈ, ਇਸ ਲਈ ਲੋਕਾਂ ਵਿਚ ਇਸ ਤਰ੍ਹਾਂ ਸਵਾਲ ਖੜੇ ਹੋਣਾ ਲਾਜ਼ਮੀ ਹੈ, ਇਹੀ ਕਾਰਨ ਹੈ ਕਿ ਹਰ ਸਾਲ ਮੈਡੀਕਲ ਦਾਖਲੇ ਦੇ ਮਾਮਲੇ ਅਦਾਲਤਾਂ ਵਿੱਚ ਜਾਂਦੇ ਹਨ।
ਦੋ ਥਾਂ ਬੋਨਾਫਾਈਡ ਰੇਜ਼ੀਡੈਂਟ ਸਰਟੀਫਿਕੇਟ ਪ੍ਰਾਪਤ ਕਰਨ ਗ਼ਲਤ ਹੈ
ਡਾ ਕਾਂਡੇ ਨੇ ਕਿਹਾ ਜੇਕਰ ਕੋਈ ਬੰਦਾ ਇਕ ਸੂਬੇ ਦਾ ਬੋਨਾਫਾਇਡ ਰੇਜ਼ੀਡੈਂਟ ਸਰਟੀਫਿਕੇਟ ਹੋਣ ਦਾ ਪੁੱਤਰ ਪੇਸ਼ ਕਰਦਾ ਹੈ ਅਤੇ ਉਸੇ ਬੰਦੇ ਦਾ ਨਾਂ ਦੂਜੇ ਸੂਬੇ ਵਿਚ ਵੀ ਬੋਨਾਫਾਈਡ ਰੇਜ਼ੀਡੈਂਟ ਵਜੋਂ ਦਰਜ਼ ਹੈ ਤਾਂ ਉਸਨੇ ਨਿਯਮਾਂ ਨੂੰ ਤੋੜ ਕੇ ਕਿਸੇ ਇਕ ਥਾਂ ਤੋਂ ਗ਼ਲਤ ਪ੍ਰਮਾਣ ਪੱਤਰ ਬਣਾਇਆ ਹੈ ਜੋ ਕਿ ਕਨੂੰਨੀ ਤੌਰ ਤੇ ਜੁਰਮ ਹੈ।
ਪੰਜਾਬ ਦੇ ਬੋਨਾਫਾਈਡ ਰੇਜ਼ੀਡੈਂਟ ਨਾਲ ਧੱਕਾ ਹੈ
ਡਾਕਟਰ ਕਾਂਡੇ ਨੇ ਕਿਹਾ ਕਿ ਇਸਤੋਂ ਇਲਾਵਾ ਇਸ ਤਰ੍ਹਾਂ ਦੇ ਗ਼ਲਤ ਸਰਟੀਫਿਕੇਟ ਪੇਸ਼ ਕਰਨ ਵਾਲਾ ਘਟੋ ਘਟ ਦੋ ਸੂਬਿਆਂ 'ਚ ਸੀਟ ਲੈਣ ਲਈ ਦਾਵਾ ਪੇਸ਼ ਕਰਦਾ ਹੈ, ਜੇਕਰ ਕੋਈ ਦੂਜੇ ਸੂਬੇ ਵਿਚ ਗ਼ਲਤ ਸਰਟੀਫਿਕੇਟ ਦੇ ਅਧਾਰ ਤੇ ਸੀਟ ਲੈ ਲੈਂਦਾ ਹੈ ਤਾਂ ਉਹ ਉਸ ਸੂਬੇ ਦੇ ਬੋਨਾਫਾਈਡ ਰੇਜ਼ੀਡੈਂਟ ਨਾਲ ਧੱਕਾ ਕਰਦਾ ਹੈ।
ਸਰਟੀਫਿਕੇਟ ਦੀ ਪੜਤਾਲ ਹੋਣੀ ਚਾਹੀਦੀ-ਆਈ ਐਮ ਏ ਪ੍ਰਧਾਨ
ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਪ੍ਰਧਾਨ ਜਿਤੇਂਦਰ ਕਾਂਸਲ ਨੇ ਕਿਹਾ ਕਿ ਇਕ ਬੰਦਾ ਇਕ ਸਮੇ ਦੋ ਅਲੱਗ ਅਲੱਗ ਸੂਬਿਆਂ ਦਾ ਬੋਨਾਫਾਇਡ ਰੈਜ਼ੀਡੈਂਟ ਨਹੀਂ ਹੋ ਸਕਦਾ, ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਸਾਰੇ ਸਰਟੀਫਿਕੇਟਸ ਦੀ ਨਿਯਮਾਂ ਅਨੁਸਾਰ ਪੜਤਾਲ ਹੋਣੀ ਚਾਹੀਦੀ ਹੈ।
No comments:
Post a Comment